ਮਾਂ ਦਾ ਜੇਰਾ

(ਸਮਾਜ ਵੀਕਲੀ)

ਤਿਰੰਗੇ ਚ ਲਿਪਟੇ ਅਪਣੇ ਪੁੱਤਰ ਵਿਜੈ ਸਿੰਘ ਨੁੰ ਮਾਂ ਇਕ ਟੇਕ ਵੇਖਦੀ ਰਹੀ ਪਰ ਉਸਨੇ ਅਪਣੀਆਂ ਅੱਖਾਂ ਵਿੱਚੋਂ ਇੱਕ ਵੀ ਅੱਥਰੂ ਟਪਕਣ ਨਹੀਂ ਦਿੱਤਾ।

ਅੰਤਿਮ ਸੰਸਕਾਰ ਕਰਨ ਦੀਆਂ ਤਿਆਰੀਆਂ ਲੱਗਭਗ ਪੂਰੀਆਂ ਹੋ ਗਈਆਂ ਸਨ। ਛੋਟੇ ਭਰਾ ਨੇ ਅਪਣੇ ਬਹਾਦਰ ਵੀਰ ਦੀ ਚਿਤਾ ਨੂੰ ਅਗਨੀ ਵਿਖਾਈ। ਫੋਜ਼ ਦੀ ਸਲਾਮੀ ਦੇ ਨਾਲ ਮਾਂ ਪੁੱਤ ਨੇ ਵੀ ਸ਼ਹੀਦ ਵਿਜੈ ਸਿੰਘ ਨੂੰ ਸਲਾਮੀ ਦਿੱਤੀ। ਮਾਂ ਨੇ ਪੁੱਤਰ ਦੀ ਚਿਤਾ ਸਾਮੵਣੇ ਪ੍ਰਣ ਕੀਤਾ, “ਪੁੱਤਰਾ , ਤੂੰ ਤਾਂ ਅਪਣਾ ਫਰਜ਼ ਨਿਭਾ ਦਿੱਤਾ–ਭਾਵੇਂ ਇਕ ਪੁੱਤਰ ਦਾ ਅਪਣੀ ਮਾਂ ਦੀ ਕੁੱਖ ਵਿੱਚੋਂ ਪੈਦਾ ਹੋਣ ਦਾ ਹੋਵੇ ਜਾਂ ਫੇਰ ਭਾਰਤ ਮਾਂ ਦੀ ਰੱਖਿਆ ਕਰਨ ਲਈ ਅਪਣੀ ਜਾਨ ਕੁਰਬਾਨ ਕਰਨ ਦਾ–ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰਾ ਪੁੱਤਰ ਅਪਣੀ ਭਾਰਤ ਮਾਂ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ–ਦੁਸ਼ਮਣਾਂ ਤੋਂ ਬਦਲਾ ਲੈਣ

ਲਈ ਮੈਂ ਤੇਰੇ ਛੋਟੇ ਵੀਰ ਅਜੈ ਸਿੰਘ ਨੂੰ ਵੀ ਫੋਜ਼ ਵਿੱਚ ਭੇਜਾਂਗੀ—–!” ਭਾਰਤ ਮਾਤਾ ਦੀ ਜੈ——ਵਿਜੈ ਸਿੰਘ ਅਮਰ ਰਹੇ ਦੇ ਨਾਰਿਆਂ ਨਾਲ ਸ਼ਮਸ਼ਾਨਘਾਟ ਗੂੰਜਣ ਲੱਗਾ———

ਸੂਰੀਆ ਕਾਂਤ ਵਰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਰਿਸਾ ਪੰਜਾਬ ਦਿਆ
Next articleਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ਤੇ ਵੱਡਾ ਖੱਡਾ ਹੋਣ ਕਾਰਨ ਹਾਦਸਾ ਵਾਪਰਿਆ: