(ਸਮਾਜ ਵੀਕਲੀ)
ਲੈ ਕੇ ਦਿਲ ਵਿੱਚ ਸੁਫਨੇ , ਆ ਗਿਆ ਮੈਂ ਤੈਂਥੋਂ ਦੂਰ ਮਾਂ ।
ਇੱਥੇ ਲੱਭਣੀ ਨਈ ਮੈਨੂੰ , ਤੇਰੇ ਚਰਨਾਂ ਦੀ ਧੂੜ ਮਾਂ।
ਲੈ ਕੇ ਦਿਲ ਵਿੱਚ ਸੁਫਨੇ ———।
ਘਰ ਦੀਆਂ ਲੋੜਾਂ ਪ੍ਰਦੇਸ਼ ਪਹੁੰਚਾਇਆ,
ਇੱਥੇ ਆ ਕੇ ਬੜਾ ਧੰਨ ਮੈਂ ਕਮਾਇਆ,
ਬਸ ਤੇਰੇ ਫਿਕਰਾਂ ‘ਚ ਮੈਂ , ਰੋ ਰੋ ਹੋਇਆ ਚੂਰ ਮਾਂ,
ਲੈ ਕੇ ਦਿਲ ਵਿੱਚ ਸੁਫਨੇ ————।
ਪ੍ਰਦੇਸ਼ਾਂ ਵਿੱਚ ਮੇਰੇ ਨਾਲ ਕੀ ਕੀ ਬੀਤੀ,
ਫਿਰ ਵੀ ਮੈਂ ਗੱਲ ਕਿਸੇ ਨਾਲ ਨਾ ਕੀਤੀ,
ਤੂੰ ਛੱਡ ਗਈ ਜਹਾਨ , ਦੁੱਖ ਦੱਸਣਾ ਸੀੇ ਮੈਂ ਜਰੂਰ ਮਾਂ,
ਲੈ ਕੇ ਦਿਲ ਵਿੱਚ ਸੁਫਨੇ ———–
ਮਾਂ ਤੇਰੀੇ ਕਮੀ ਜੋ ਕਦੇ ਪੂਰੀ ਨਹੀ ਹੋਣੀ,
ਮਰ ਮਰ ਪੈਣੀੇ ਮੈਨੂੰ ਜਿੰਦਗੀ ਜਿਉਣੀ,
ਯਾਦ ਆਉ ਤੇਰਾ ਪਿਆਰ, ਯਾਦ ਆਉ ਤੇਰੀ ਘੂਰ ਮਾਂ,
ਲੈ ਕੇ ਦਿਲ ਵਿੱਚ ਸੁਫਨੇ —————।
ਹੱਸਦੀ ਨੂੰ ਛੱਡ ‘ਬਲਜੀਤ’ਆ ਗਿਆ ਕੁਵੈਤ,
ਪਿੱਛੋ ਮਾਏ ਤੈਨੂੰ ਖਾ ਗਿਆ ਮੌਤ ਦਾ ਦੈਂਤ ,
ਸਲੇਮ ਪੁਰੀਏ ਹੋ ਕੇ ਰਹਿ ਗਏ , ਮੌਤ ਅੱਗੇ ਮਜ਼ਬੂਰ ਮਾਂ,
ਲੈ ਕੇ ਦਿਲ ਵਿੱਚ ਸੁਫਨੇ ———–।
ਬਲਜੀਤ ਸਰੋਆ।
ਸਲੇਮਪੁਰ ਕੁਵੈਤ।