(ਸਮਾਜ ਵੀਕਲੀ)
ਕੁਦਰਤ ਵਰਗੀਆਂ ਸੋਹਣੀਆਂ ਮਾਵਾਂ।
ਨਿਰੀਆਂ ਬੋਹੜ ਦੀਆਂ ਨੇ ਛਾਵਾਂ।
9ਮਹੀਨੇ ਮੌਤ ਨਾਲ ਲੜਕੇ ਜਨਮੇ ਜਹਿੜੀ ਜ਼ਿੰਦਗੀ
ਸੋਚ ਸੋਚ ਕੇ ਰੂਹ ਵੀ ਕੰਬਦੀ
ਝੱਲਦੀ ਕਿੰਝ ਬਲਾਵਾਂ।
ਦੀਪ ਸੈਂਪਲਿਆ ਮਾਂ ਦੇ ਪੈਰੀਂ ਰੱਬ ਵੀ ਸਿਰ ਝੁਕਾਵੇ।
ਸਿਫ਼ਤਾਂ ਮਾਂ ਦੀਆ ਲਿਖ ਨਾ ਹੋਵਣ
ਮੈਂ ਕਿੱਦਾਂ ਕਲਮ ਚਲਾਵਾਂ।
ਮਾਂ ਦੀ ਬੁੱਕਲ ਜਿੰਨਾ ਨਿੱਘ ਦੱਸ ਕਿਥੋਂ ਹੋਰ ਥਿਆਉਂਦਾ
ਮਾਂ ਦੇ ਥਣਾਂ ਦਾ ਦੁੱਧ ਅਮ੍ਰਿਤ ਤੋਂ ਲੋਕੋ ਮੈ ਬਲਿਹਾਰੇ ਜਾਵਾਂ।
ਗੀਤਕਾਰ ਦੀਪ ਸੈਂਪਲਾਂ
ਸ਼੍ਰੀ ਫ਼ਤਹਿਗੜ੍ਹ ਸਾਹਿਬ
6283087924
ਮਦਰ ਡੇ
ਸਾਡੇ ਲਈ ਹਰ ਦਿਨ ਮਾਂ ਦਾ ਹੀ ਏ ।
ਕਦੇ ਨਾ ਜੋ ਔਟਲਏ ਉਸ ਛਾਂ ਦਾ ਹੀ ਏ ।
ਕਦੇ ਨਾ ਥੱਕਦੀ,ਅੱਕਦੀ ਰੱਬ ਦੇ ਦਰਜੇ ਬਰਾਬਰ
ਉਸ ਖ਼ੁਦਾ ਦੇ ਦਰ ਵਰਗੀ ਥਾਂ ਦਾ ਹੀ ਏ।
ਮਾਂ,ਜਿਸ ਨੇ ਜੰਮੇ ਪੀਰ, ਪੈਗ਼ੰਬਰ,ਗੁਰੂ,ਰਹਿਬਰ
ਉਸ ਦੀ ਕੁੱਖ ਆਲਮ ਵਰਗੀ ਸਰਾਂ ਦਾ ਹੀ ਏ।
ਆਹ ਦਿਨ ਜਾ ਮਨਾ ਕੇ ਨਾ ਇੱਜ਼ਤ ਘਟਾਵੋ ਮਾਵਾਂ ਦੀ
ਹਰ ਦਿਨ,ਘੜੀ,ਪਲ,ਛਿਣ ਸਭ ਉਸਦੇ ਮਾਂ ਦੇ ਦਿੱਤੇ ਨਾਂ ਦਾ ਹੀ ਏ।
ਦੀਪ ਸੈਂਪਲਿਆ ਜਿਸ ਮਾਂ ਦੀ ਕਰਜ਼ਦਾਰ ਹੈ ਇਹ ਜ਼ਿੰਦਗੀ
ਫਿਰ ਅੱਜ ਦਾ ਹੀ ਦਿਨ ਕਿਉਂ
ਕਿਉਂ ਉਸਦੇ ਨਾਂ ਦਾ ਹੀ ਏ।
ਗੀਤਕਾਰ ਦੀਪ ਸੈਂਪਲਾਂ
ਸ਼੍ਰੀ ਫ਼ਤਹਿਗੜ੍ਹ ਸਾਹਿਬ
6283087924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly