ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵਿਖੇ ਵਿਸ਼ਾਲ ਚੌਂਕੀ ਆਯੋਜਿਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵਿਖੇ ਮਾਤਾ ਸਵਰਨ ਦੇਵਾ ਜੀ (ਯੂ. ਕੇ) ਤੇ ਛੋਟੇ ਮਾਤਾ ਸੀਤੇ ਮਾਤਾ ਜੀ (ਯੂ. ਕੇ) ਦੇ ਆਸ਼ੀਰਵਾਦ ਤੇ ਰਹਿਨੁਮਾਈ ਹੇਠ ਵਿਸ਼ਾਲ ਚੌਂਕੀ ਆਯੋਜਿਤ ਕੀਤੀ ਗਈ। ਇਸ ਮੌਕੇ ਸਮੂਹ ਮਹਿਲਾਵਾਂ ਨੇ ਮਾਤਾ ਜੀ ਦੀ ਅਰਾਧਨਾ ਕੀਤੀ ਤੇ ਮਾਤਾ ਜੀ ਦਾ ਗੁਣਗਾਣ ਕੀਤਾ। ਇੱਥੇ ਇਹ ਗੌਰਕਨਯੋਗ ਹੈ ਕਿ ਮਾਤਾ ਸਵਰਨ ਦੇਵਾ ਜੀ (ਯੂ. ਕੇ) ਇਸ ਸਮੇਂ ਯੂ. ਕੇ ਗਏ ਹੋਏ ਹਨ ਤੇ ਉਨਾਂ ਦਾ ਸਮਾਜ ਸੇਵਾ ’ਚ ਵੱਡਾ ਤੇ ਬਹੁਮੁੱਲਾ ਯੋਗਦਾਨ ਹੈ। ਮਾਤਾ ਸਵਰਨ ਦੇਵਾ ਜੀ (ਯੂ. ਕੇ) ਜਦੋਂ ਵੀ ਭਾਰਤ ਆਉਂਦੇ ਹਨ ਤਾਂ ਉਹ ਲੋੜਵੰਦਾਂ ਦੀ ਮੱਦਦ ਨੂੰ ਤਰਜੀਹ ਦਿੰਦੇ ਹਨ ਤੇ ਹਰ ਤਰਾਂ ਨਾਲ ਉਨਾਂ ਦੀ ਆਰਥਿਕ ਮੱਦਦ ਕਰਦੇ ਰਹਿੰਦੇ ਹਨ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ।

Previous articleਪਿੰਡ ਭਿੰਡਰਾਂ ਵਿਖੇ ਡੇਂਗੂ ਬੁਖਾਰ ਦੇ ਲੱਛਣ, ਉਪਾਅ ਤੇ ਇਲਾਜ ਤੋਂ ਜਾਗਰੂਕ ਕੀਤਾ
Next article14 ਫਸਲਾਂ ’ਤੇ ਐੱਮ ਐੱਸ. ਪੀ ਰੇਟ ਵਧਾਉਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ-ਹੈਪੀ ਜੌਹਲ ਖਾਲਸਾ