ਮਾਂ ਬੋਲੀ ਪੰਜਾਬੀ ਦਾ ਦੁਲਾਰਾ – ਰਮੇਸ਼ਵਰ ਸਿੰਘ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)-ਸਿਆਣੇ ਕਹਿੰਦੇ ਹਨ ਸੇਵਾ ਵੀ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦੀ ਹੈ, ਇਸੇ ਕਥਨੀਂ ਨੂੰ ਸੱਚ ਕਰ ਦਿਖਾਇਆ ਹੈ ਪੰਜਾਬ ਦੇ ਜੰਮਪਲ ਰਮੇਸ਼ਵਰ ਸਿੰਘ ਨੇ… ਪਿਛਲੇ ਚਾਲੀ ਵਰ੍ਹਿਆਂ ਤੋਂ ਮਾਂ ਬੋਲੀ ਪੰਜਾਬੀ, ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਰਮੇਸ਼ਵਰ ਸਿੰਘ ਇੱਕ ਅਜਿਹਾ ਨਾਮ ਹੈ ਜਿਸਨੂੰ ਅੱਜ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ ਉਹ ਖੁਦ ਵਿੱਚ ਹੀ ਇੱਕ ਪਹਿਚਾਣ ਹਨ…. ਰਮੇਸ਼ਵਰ ਸਿੰਘ ਆਪਣੀ ਮੁੱਢਲੀ ਪੜਾਈ ਤੋਂ ਹੀ ਮਾਂ ਬੋਲੀ ਪੰਜਾਬੀ ਦੇ ਬਹੁਤ ਨੇੜੇ ਰਹੇ ਹਨ ਤੇ ਰਮੇਸ਼ਵਰ ਸਿੰਘ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਸੰਸਕਾਰ ਗੁੜ੍ਹਤੀ ਵਿੱਚ ਮਿਲ਼ੇ.. ਪੜਾਈ ਮੁਕੰਮਲ ਕਰਨ ਤੋਂ ਬਾਅਦ ਜ਼ਿੰਦਗੀ ਵਿੱਚ ਉੱਚੀਆਂ ਉਡਾਰੀਆਂ ਭਰਨ ਦੀ ਚਾਹਤ ਉਹਨਾਂ ਨੂੰ ਮਰਚੈਂਟ ਨੇਵੀ ਵਿੱਚ ਲੈ ਆਈ …ਮਰਚੈਂਟ ਨੇਵੀ ਵਿੱਚ ਨੌਕਰੀ ਕਰਦਿਆਂ ਉਹਨਾਂ ਸਮੁੰਦਰਾਂ ਦੇ ਪਾਣੀਆਂ ਨੂੰ ਮਾਂ ਬੋਲੀ ਪੰਜਾਬੀ ਦਾ ਪੁੱਤਰ ਬਣ ਨਾਪਿਆ, ਦੂਜੇ ਦੇਸ਼ਾਂ ਵੱਲ ਸਮੁੰਦਰ ਰਾਹੀਂ ਸਫ਼ਰ ਕਰਦਿਆਂ ਉਹ ਅਕਸਰ ਸਮੁੰਦਰ ਦੇ ਪਾਣੀ ਨਾਲ ਮਾਂ ਬੋਲੀ ਪੰਜਾਬੀ ਵਿੱਚ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ…ਦੂਰ ਤੱਕ ਉੱਡਦੀਆਂ ਪਾਣੀ ਦੀਆਂ ਛੱਲਾਂ ਨੂੰ ਪੰਜਾਬੀ ਲੋਕ ਗੀਤ ਸੁਣਾ ਕੇ ਸਫ਼ਰ ਦਾ ਆਨੰਦ ਮਾਣਦੇ ਰਹਿਣਾ ਉਹਨਾਂ ਦਾ ਸ਼ੌਕ ਬਣ ਗਿਆ ਸੀ… ਮੰਜ਼ਿਲ ਤੇ ਪਹੁੰਚਣਾ ਫੇਰ ਸ਼ੁਰੂ ਹੋ ਜਾਣਾ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਪੰਜਾਬੀ ਭਾਸ਼ਾ ਬਾਰੇ ਵਿਸਥਾਰ ਨਾਲ ਸਮਝਾਉਣਾ… ਵਿਦੇਸ਼ੀ ਲੋਕਾਂ ਨੂੰ ਦੱਸਣਾ ਸਾਡੀ ਗੁਰਮੁੱਖੀ ਲਿੱਪੀ ਸਾਡੇ ਗੁਰੂਆਂ ਦੀ ਕ਼ਲਮ ਵਿੱਚੋਂ ਨਿਕਲ ਕੇ ਪੰਜਾਬੀ ਭਾਸ਼ਾ ਦੇ ਮਹਾਨ ਹੋਣ ਦਾ ਸਾਨੂੰ ਮਾਣ ਬਖਸ਼ਦੀ ਹੈ…ਮਰਚੈਂਟ ਨੇਵੀ ਵਿੱਚ ਨੌਕਰੀ ਕਰਦਿਆਂ ਲਿਖਣ ਦਾ ਸ਼ੌਕ ਅਜਿਹਾ ਜਾਗਿਆ ਕਿ ਪਿੱਛੇ ਮੁੜਕੇ ਨਾ ਦੇਖਿਆ…ਤੇ ਰਮੇਸ਼ਵਰ ਸਿੰਘ ਦੇ ਲੇਖ ਅਖ਼ਬਾਰਾਂ ਵਿੱਚ ਛੱਪਣ ਲੱਗੇ… ਪਾਠਕਾਂ ਨੂੰ ਬੜੀ ਬੇਸਬਰੀ ਨਾਲ ਰਮੇਸ਼ਵਰ ਸਿੰਘ ਦੇ ਲਿਖੇ ਲੇਖ ਅਖ਼ਬਾਰਾਂ ਵਿੱਚ ਆਉਣ ਦੀ ਉਡੀਕ ਰਹਿਦੀ… ਫੇਰ ਇੱਕ ਸਮਾਂ ਅਜਿਹਾ ਆਇਆ ਜਦੋਂ ਰਮੇਸ਼ਵਰ ਸਿੰਘ ਮਰਚੈਂਟ ਨੇਵੀ ਦੀ ਨੌਕਰੀ ਪੂਰੀ ਕਰ ਰਿਟਾਇਰਡ ਹੋ ਕੇ ਨਵੇਂ ਲੇਖਕਾਂ ਨੂੰ ਮਾਂ ਬੋਲੀ ਪੰਜਾਬੀ, ਪੰਜਾਬੀ ਸਾਹਿਤ ਨਾਲ ਜੋੜਨ ਦੀ ਨੀਂਹ ਰੱਖਣ ਲੱਗੇ… ਨਵੇਂ ਕਲਮਕਾਰਾਂ ਨੂੰ ਆਪਣੇ ਨਿਸਵਾਰਥ ਕਾਰਜ਼ ਸਦਕਾ ਦੁਨੀਆਂ ਮੂਹਰੇ ਲੈ ਕੇ ਆ ਰਹੇ ਹਨ, ਲੇਖਕਾਂ ਨੂੰ ਰਚਨਾਵਾਂ ਭੇਜਣ ਲਈ ਪ੍ਰੇਰਿਤ ਕਰਦੇ ਹੋਏ ਉਹਨਾਂ ਦੀਆਂ ਰਚਨਾਵਾਂ ਦੇਸ਼ ਵਿਦੇਸ਼ ਵਿੱਚ ਛੱਪਦੇ ਮੈਗਜੀਨਾਂ,  ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾ ਪੰਜਾਬੀ ਸਾਹਿਤ ਨੂੰ ਘਰ ਘਰ ਪਹੁੰਚਾ ਰਹੇ ਹਨ…ਆਪਣੀ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਲਗਾਤਾਰ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਰੁੱਝੇ ਹੋਏ  ਰਮੇਸ਼ਵਰ ਸਿੰਘ ਦੀ ਇੱਕ ਖ਼ਾਸ ਇਹ ਵੀ ਹੈ ਕਿ ਉਹ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਨਾਲ ਹੁੰਦਾ ਧੱਕਾ ਬਰਦਾਸ਼ਤ ਨਹੀਂ ਕਰਦੇ… ਅਕਸਰ ਆਪਣੇ ਲੇਖਾਂ ਰਾਹੀਂ ਪੰਜਾਬੀ ਸਾਹਿਤ ਨਾਲ ਹੁੰਦੇ ਧੱਕੇ ਨੂੰ ਦੁਨੀਆਂ ਮੂਹਰੇ ਉਜਾਗਰ ਕਰਦੇ ਰਹਿੰਦੇ ਹਨ….

   ਮਾਂ ਬੋਲੀ ਪੰਜਾਬੀ ਦੇ ਅਨਮੋਲ ਰਤਨ ਰਮੇਸ਼ਵਰ ਸਿੰਘ  ਇਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਹੋਏ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਇਹੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਮੇਰੀ…..
ਨਿਰਮਲ ਸਿੰਘ ਨਿੰਮਾ
ਕਲ਼ਮ-  ਨਿਰਮਲ ਸਿੰਘ ਨਿੰਮਾ (ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next articleਮੀਹ ਕਾਰਨ ਝੋਨੇ ਦੇ 6 ਖੇਤ ਪਾਣੀ ਚ ਪੂਰੀ ਤਰਾ ਡੁਬੇ