ਮਾਂ ਬੋਲੀ ਪੰਜਾਬੀ ਦਾ ਲੇਖਕ ਕਿਵੇਂ ਬਣਿਆ ? “ਰਾਹੁਲ ਲੋਹੀਆਂ”

(ਸਮਾਜ ਵੀਕਲੀ) ਦੋਸਤੋ ਤਿੰਨ ਚਾਰ ਦਹਾਕਿਆਂ ਤੋਂ ਮੈਂ ਲਿਖਣਾ ਚਾਲੂ ਕੀਤਾ ਸੀ ਚੰਗੇ ਚੰਗੇ ਅਖ਼ਬਾਰਾਂ ਵਿੱਚ ਮੇਰੀਆਂ ਆਮ ਰਚਨਾਵਾਂ ਛਪਦੀਆਂ ਹਨ, ਮੈਂ ਕਿਵੇਂ ਅਖਬਾਰਾਂ ਤੱਕ ਪਹੁੰਚ ਕੀਤੀ ਬਹੁਤ ਮੁਸ਼ਕਿਲ ਰਸਤਾ ਹੈ। ਸੋਸ਼ਲ ਮੀਡੀਆ ਦਾ ਜ਼ਮਾਨਾ ਚਾਲੂ ਹੋਇਆ ਮੈਂ ਜਦੋਂ ਇਸ ਨਾਲ ਜੁੜਿਆਂ ਤਾਂ ਮੈਨੂੰ ਬਹੁਤ ਸਾਰੇ ਲੇਖਕ ਆਪਣੀਆਂ ਰਚਨਾਵਾਂ ਸੋਸ਼ਲ ਮੀਡੀਆ ਤੇ ਪਾਉਂਦੇ ਦਿਖੇ ਮੈਨੂੰ ਉਹਨਾਂ ਦੀਆਂ ਰਚਨਾਵਾਂ ਬਹੁਤ ਵਧੀਆ ਲੱਗਦੀਆਂ ਉਨ੍ਹਾਂ ਵਿੱਚੋਂ ਇੱਕ ਸੀ *ਰਾਹੁਲ ਲੋਹੀਆਂ* ਉਸ ਦੀ ਵਧੀਆ ਕਲਮ ਕਰਕੇ ਮੈਂ ਉਸ ਤੱਕ ਪਹੁੰਚ ਕੀਤੀ ਤੇ ਅੱਗੇ ਉਹ ਕਿਵੇਂ ਵਧਿਆ ਤੇ ਕੀ ਹੈ ਉਸ ਦੀ ਜ਼ਿੰਦਗੀ ਉਸਦੇ ਮੂੰਹੋਂ ਬੋਲਿਆ ਤੇ ਬਾਕੀ ਮੇਰੀ ਕਲਮ ਕੀ ਕਹਿੰਦੀ ਹੈ ਪੜ੍ਹੋ। ਜਦੋਂ ਮੈਂ ਕੋਈਂ ਕਵਿਤਾ ਲਿਖ਼ਦਾ ਸੀ ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਇਹ ਕਵਿਤਾ ਲੋਕ ਪਸੰਦ ਕਰਨਗੇਂ ਕਿ ਨਹੀਂ,ਪਰ ਜਦੋਂ ਮੇਰੀ ਪਹਿਲੀ ਕਵਿਤਾ ਰਮੇਸ਼ਵਰ ਸਿੰਘ ਜੀ ਦੁਆਰਾਂ ਅਖ਼ਬਾਰ ਵਿੱਚ ਛਪੀ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਮੇਰਾ ਆਤਮ-ਵਿਸ਼ਵਾਸ ਸੱਤਵੇਂ ਅਸਮਾਨ ਤੇਂ ਪਹੁੰਚ ਗਿਆ ਤੇਂ ਫ਼ੇਰ ਮੇਰੀ ਕਲ਼ਮ ਰਮੇਸ਼ਵਰ ਸਿੰਘ ਜੀ ਦੀ ਦਿੱਤੀ ਹੱਲਾ-ਸ਼ੇਰੀਂ ਦੀ ਬਦੌਲਤ ਕਦੇਂ ਸੱਚ ਲਿਖ਼ਣ ਤੋਂ ਘਬਰਾਈਂ ਨਹੀਂ !
ਇਹ ਸ਼ਬਦ ਹਨ, ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਾਲੇ ਤੇ ਹਮੇਸ਼ਾਂ ਸੱਚਾਈਂ ਲਿਖ਼ਣ ਵਾਲੇ ਤੇਂ ਸੱਚ ਦੇ ਰਾਹ ਤੇਂ ਤੁਰਨ ਵਾਲੇ “ਰਾਹੁਲ ਲੋਹੀਆਂ” ਦੇ, ਜਿਲ੍ਹਾ ਜਲੰਧਰ ਦੇ ਪਿੰਡ “ਲੋਹੀਆਂ-ਖ਼ਾਸ” ਵਿੱਚ ਅਗ਼ਸਤ 1991 ਵਿੱਚ ਸ਼੍ਰੀ ਮਤੀ ਮਮਤਾ ਰਾਣੀ(ਮਾਤਾ) ਤੇ ਸ਼੍ਰੀ ਰਾਜ ਕੁਮਾਰ (ਪਿਤਾ) ਦੇ ਗ੍ਰਹਿ ਵਿੱਚ ਜਨਮੇ ਤੇ ਅੱਜ ਕੱਲ੍ਹ ਵਿਦੇਸ਼ ਵਿੱਚ ਰਹਿੰਦੇ “ਰਾਹੁਲ ਲੋਹੀਆਂ”ਦੇ,ਉਹ ਦੱਸਦਾ ਹੈ ,ਕਿ ਉਸਨੇ ਮੁੱਢਲੀਂ ਸਿੱਖਿਆਂ ਲੋਹੀਆਂ ਦੇ ਹੀ ਇੱਕ ਨਿੱਜ਼ੀ ਸਕੂਲ ਤੋਂ ਹਾਸਿਲ ਕੀਤੀ ਤੇਂ ਬਾਰਵੀਂ ਜਮਾਤ ਤੱਕ ਸਰਕਾਰੀਂ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਿਆਂ !
               ਸਕੂਲ ਖ਼ਤਮ ਕਰਨ ਤੋਂ ਬਾਅਦ ਉਹ ਆਪਣੇ ਪਿਤਾ ਜੀ ਨਾਲ ਕੰਮ ਵਿੱਚ ਹੱਥ ਵਟਾਉਣ ਲੱਗ ਪਿਆ ਤੇ ਨਾਲ ਹੀ
ਸਮਾਜ਼-ਸੇਵੀਂ ਸੰਸਥਾ ਤੇਂ ਵਾਤਾਵਰਨ ਸੰਭਾਲ ਸੰਸਥਾ ਨਾਲ ਜੁੜ ਗਿਆ ,ਜਿੱਥੋਂ ਮੈਨੂੰ ਬਹੁਤ ਕੁੱਛ ਸਿੱਖਣ ਨੂੰ ਮਿਲਿਆਂ ਤੇਂ ਅਸਲ ਜ਼ਿੰਦਗ਼ੀ ਬਾਰੇ ਪਤਾ ਚੱਲਿਆ,ਅੱਗੇ ਉਹ ਦੱਸਦਾ ਏ ਕਿ ਮੈਨੂੰ ਕਿਤਾਬਾਂ ਪੜਨਾ ਤੇਂ ਦੀਨ-ਦੁਨੀਆਂਦਾਰੀ ਦੀ ਜਾਣਕਾਰੀ ਰੱਖਣਾ ਬਹੁਤ ਚੰਗਾਂ ਲੱਗਦਾ ਹੈ,ਜਿੱਥੋਂ ਤੱਕ ਮੈਂ ਲਿਖ਼ਣਾ ਸ਼ੁਰੂ ਕਰਨ ਦੀ ਗੱਲ ਕਰਾਂ ਤੇਂ ਮੈਂ ਲਾਕਡਾਊਨ ਦੇ ਟਾਇਮ ਆਪਣੇ ਅੰਦਰ ਦੀ ਕਲਾਂ ਨੂੰ ਪਹਿਚਾਣਿਆਂ ,ਜੀਵਨ ਦੇ ਰੁਝੇਵਿਆਂ ਨੂੰ ਛੱਡ ਕੇ ,ਜਦੋਂ ਮੈਂ ਆਪਣੇ-ਆਪ ਨੂੰ ਟਾਇਮ ਦਿੱਤਾ ਤੇਂ ਇਕੱਲੇਪਨ ਵਿੱਚ ਮੇਰੇ ਅੰਦਰ ਦਾ ਲੇਖ਼ਕ ਬਾਹਰ ਆਇਆ !
              ਜਦੋਂ ਮੈਂ ਆਪਣੀ ਪਹਿਲੀ ਕਵਿਤਾ ਲਿਖ ਕੇ ਸੋਸ਼ਲ-ਮੀਡੀਆਂ ਤੇਂ ਪਾਈ ਤਾਂ ਬਹੁਤ ਸਾਰੇ ਸੱਜਣਾ ਨੇ ਮੇਰੀ ਹੌਂਸਲਾ-ਅਫ਼ਜ਼ਾਈਂ ਕੀਤੀ,ਪਰ ਕਿਤੇ ਨਾ ਕਿਤੇ ਮੇਰੇ ਵਿੱਚ ਵਿਸ਼ਵਾਸ ਦੀ ਕਮੀਂ ਸੀ ਤੇਂ ਜਦੋਂ ਮੈਂਨੂੰ ਕਿਸੇ ਵਿਸ਼ੇ ਤੇ ਲਿਖ਼ਣ ਬਾਰੇ ਕਿਹਾ ਜਾਂਦਾ ਤਾਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਨਾ ਲਿਖ ਪਾਵਾ,ਪਰ ਜਦੋਂ “ਰਮੇਸ਼ਵਰ “ਜੀ ਨਾਲ ਮੇਰੀ ਗੱਲ-ਬਾਤ ਹੋਣੀ ਸ਼ੁਰੂ ਹੋਈ ਤੇਂ ਉਹਨਾਂ ਨੇ ਮੇਰੀ ਹਿੰਮਤ ਨੂੰ ਵਧਾਇਆ,ਤੇਂ ਉਹਨਾਂ ਤੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ, ਉਸ ਤੋਂ ਬਾਅਦ ਮੇਰਾ ਆਤਮ-ਵਿਸ਼ਵਾਸ ਵੱਧ ਗਿਆ,ਤੇਂ ਬਾਅਦ ਵਿੱਚ ਮੇਰੀ ਲਿਖ਼ੀਆਂ ਰਚਨਾਵਾਂ ਕਈੰ ਅਖ਼ਬਾਰਾਂ ਵਿੱਚ ਛਪੀਆਂ ਤੇ ਨਾਲ-ਨਾਲ ਕੁਛ ਪੰਜਾਬੀ ਗ਼ੀਤਾਂ ਵਿੱਚ ਵੀ ਮੈਨੂੰ ਲਿਖ਼ਣ ਦਾ ਮੌਕਾਂ ਮਿਲਿਆ !
                            ਆਪਣੇ ਬਾਰੇ ਉਹ ਕਹਿੰਦਾ ਹੈ! ਕਿ ਮੈਂ ਹਮੇਸ਼ਾਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦਾ ਰਹਾਂਗਾ,ਤੇਂ ਹਮੇਸ਼ਾਂ ਸੱਚਾਈਂ ਲਿਖ਼ਣ ਦੀ ਕੋਸ਼ਿਸ਼ ਕਰਦਾ ਰਹਾਂਗਾ ,ਤੇਂ ਆਖ਼ਿਰ ਵਿੱਚ ਰਮੇਸ਼ਵਰ ਸਿੰਘ ਜੀ ਤੇਂ ਆਪਣੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ,ਜਿਨਾਂ ਨੇ ਮੈਨੂੰ ਨਿਮਾਣੇ ਜਿਹੇ ਨੂੰ ਤੇਂ ਮੇਰੀਆਂ ਰਚਨਾਵਾਂ ਨੂੰ ਏਨਾਂ ਪਿਆਰ ਦਿੱਤਾ !
               ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ “ਰਾਹੁਲ ਲੋਹੀਆ” ਇੱਕ ਬਹੁਤ ਹੀ ਵਧੀਆਂ ਉੱਭਰਦਾਂ ਲੇਖ਼ਕ ਹੈ,ਉਸਦੀਆਂ ਲਿਖ਼ੀਆਂ ਕਵਿਤਾਵਾਂ ਹਮੇਸ਼ਾਂ ਮਾਂ-ਬੋਲੀ ਨੂੰ ਸਮਰਪਿਤ ਤੇਂ ਸੱਚਾਈਂ ਪੇਸ਼ ਕਰਦੀਆ ਹਨ,ਤੇਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਉਸ ਤੋਂ ਬਹੁਤ ਚੰਗੀਆਂ ਉਮੀਦਾਂ ਹਨ ਤੇਂ ਉਹ ਏਦਾਂ ਹੀ ਮਾਂ-ਬੋਲੀ ਦੀ ਸੇਵਾ ਕਰਦਾ ਰਹੇ ,ਤੇਂ ਨਿਡਰ ਹੋ ਕੇ ਸੱਚਾਈਂ ਪੇਸ਼ ਕਰਦਾ ਰਹੇ। ਮੈਂ ਉਸ ਨੂੰ ਕਵਿਤਾ ਦੇ ਨਾਲ ਲੇਖ ਲਿਖਣ ਲਈ ਵੀ ਅਗਲੀ ਲਾਈਨ ਤੇ ਤੁਰਨ ਲਈ ਕਹਿ ਰਿਹਾ ਲੇਖ ਲਿਖਣ ਵਿੱਚ ਉਹ ਜਲਦੀ ਹੀ ਆਪਣੇ ਪੈਰ ਜਮਾ ਲਵੇਗਾ। ਹੁਣ ਉਸਦੀਆਂ ਰਚਨਾਵਾਂ ਅਖਬਾਰਾਂ ਵਿੱਚ ਆਮ ਛਪਦੀਆਂ ਹਨ “ਸਮਾਜ ਵੀਕਲੀ” ‘ਜਨ ਸ਼ਕਤੀ ਤੇ “ਪੰਜਾਬੀ ਸਹਿਜ ਟਾਈਮਜ਼” ਤਾਂ ਉਸਦੀ ਪਸੰਦ ਦੇ ਅਖ਼ਬਾਰ ਹਨ ਤੇ ਉਨ੍ਹਾਂ ਵਿੱਚ ਇਸ ਦੀਆਂ ਰਚਨਾਵਾਂ ਆਏ ਦਿਨ ਛਪਦੀਆਂ ਰਹਿੰਦੀਆਂ ਹਨ। ਕਮਾਲ ਇਹ ਹੈ ਕਿ ਰਾਹੁਲ ਵਿਦੇਸ਼ ਵਿੱਚ ਰਹਿੰਦਾ ਹੋਇਆ ਆਪਣੇ ਪੰਜਾਬ ਤੇ ਪੰਜਾਬੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਕੁਝ ਰਾਹੁਲ ਬੋਲਿਆ ਜੋ ਮੈਂ ਜਾਣਦਾ ਹਾਂ ਉਹ ਲਿਖਿਆ ਪੜ੍ਹੋ ਤੇ ਕੁਝ ਸਿੱਖੋ।ਉਹ ਦਿਨ ਦੂਰ ਨਹੀਂ ਜਦੋਂ ਇਹ ਲਿਖਾਰੀ ਪਹਿਲੀ ਕਤਾਰ ਦਾ ਲਿਖਾਰੀ ਬਣਿਆ ਹੋਵੇਗਾ। -ਆਮੀਨ।
ਰਮੇਸ਼ਵਰ ਸਿੰਘ ਸੰਪਰਕ-9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਖ਼ਮਾਂ ਲਈ‌ ਦਵਾ ਵੀ ਰੱਖ
Next article*ਵੇ ਮੈਂ ਕਿਉਂ ਜੰਮੀ ਧੀ*