(ਸਮਾਜ ਵੀਕਲੀ)
ਸਾਡੇ ਦੇਸ਼ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ।ਚਾਰ -ਚਾਰ ਕੋਹ ਤੇ ਸਾਡੀ ਭਾਸ਼ਾ ਬਦਲ ਜਾਂਦੀ ਹੈ ਜੋ ਭਾਸ਼ਾ ਅਸੀਂ ਬਚਪਨ ਵਿੱਚ ਸਿੱਖਦੇ ਹਾਂ ਜਾਂ ਮਾਂ ਤੋਂ ਸਿੱਖਦੇ ਹਾਂ ਉਸ ਨੂੰ ਮਾਤ ਭਾਸ਼ਾ ਜਾਂ ਮਾਂ ਬੋਲੀ ਕਿਹਾ ਜਾਂਦਾ ਹੈ। ਸਾਡੀ ਮਾਂ ਬੋਲੀ ਸਾਡਾ ਮਾਣ ਹੈ, ਸਾਡੀ ਪਹਿਚਾਣ ਹੈ। ਭਾਸ਼ਾਵਾਂ ਵੱਧ ਤੋਂ ਵੱਧ ਸਿੱਖੋ ਪ੍ਰੰਤੂ ਆਪਣੀ ਮਾਂ ਬੋਲੀ ਨਾ ਭੁੱਲੋ ਸਾਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ ਪ੍ਰੰਤੂ ਹੁਣ ਅਸੀਂ ਅੰਗਰੇਜ਼ੀ ਭਾਸ਼ਾ ਦੇ ਪਿੱਛੇ ਲੱਗ ਕੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਕਰਨ ਲੱਗ ਪਏ ਹਾਂ। ਅ
ਸੀਂ ਅੰਗਰੇਜ਼ੀ ਬੋਲਣ ਵਿਚ ਫਖਰ ਮਹਿਸੂਸ ਕਰਦੇ ਹਾਂ ਅਤੇ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ। ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਬੋਲਣ ਦੀ ਮਨਾਹੀ ਹੈ ਅਤੇ ਪੰਜਾਬੀ ਬੋਲਣ ਤੇ ਜੁਰਮਾਨਾ ਵੀ ਲਾਇਆ ਜਾਂਦਾ ਹੈ ਜਦੋਂ ਕਿ ਪੰਜਾਬ ਵਿੱਚ ਦਸਵੀਂ ਤਕ ਪੰਜਾਬੀ ਲਾਜ਼ਮੀ ਵਿਸ਼ਾ ਹੈ ਜੇਕਰ ਅਸੀਂ ਅਜਿਹੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਤਾਂ ਆਪਣੀ ਮਾਂ ਬੋਲੀ ਨੂੰ ਕਿਵੇਂ ਬਚਾਵਾਂਗੇ ।ਅੰਗਰੇਜ਼ੀ ਸਿੱਖਣਾ ਕੋਈ ਬੁਰੀ ਗੱਲ ਨਹੀਂ ਇਹ ਅੱਜ ਸਮੇਂ ਦੀ ਲੋੜ ਹੈ ਪ੍ਰੰਤੂ ਪੰਜਾਬੀ ਬੋਲਣ ਤੇ ਪਾਬੰਦੀ ਲਾਉਣ ਦੀ ਗੱਲ ਸਾਡੀ ਆਪਣੀ ਪਹਿਚਾਣ ਗੁਆਉਣ ਵਾਲੀ ਗੱਲ ਹੈ।
ਪੰਜਾਬ ਦੀ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਹੈ ਅਸੀਂ ਹੋਰ ਭਾਸ਼ਾਵਾਂ ਪਿੱਛੇ ਲੱਗ ਕੇ ਆਪਣੀ ਮਾਤ ਭਾਸ਼ਾ ਦਾ ਅਪਮਾਨ ਨਹੀਂ ਕਰਵਾ ਸਕਦੇ ਅਜਿਹੇ ਸਕੂਲਾਂ ਤੋਂ ਸਾਵਧਾਨ ਰਹੋ ਅਤੇ ਇਨ੍ਹਾਂ ਖ਼ਿਲਾਫ਼ ਆਵਾਜ਼ ਉਠਾਓ ।ਜਿੱਥੋਂ ਤਕ ਅੰਗਰੇਜ਼ੀ ਭਾਸ਼ਾ ਦੀ ਗੱਲ ਹੈ ਹੁਣ ਸਮੇਂ ਦੀ ਲੋੜ ਅਨੁਸਾਰ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ ਫਿਰ ਕਿਉਂ ਅਸੀਂ ਅਜਿਹੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਜੋ ਸਾਡੇ ਕੋਲੋਂ ਸਾਡੀ ਪਹਿਚਾਣ ਖੋਹ ਰਹੇ ਨੇ ।
ਜਿੱਥੇ ਸਾਡੇ ਲੇਖਕਾਂ ਅਤੇ ਗਾਇਕਾਂ ਦਾ ਪੰਜਾਬੀ ਭਾਸ਼ਾ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਉਥੇ ਪੰਡਿਤ ਸ੍ਰੀ ਧਨੇਰਵਰ ਰਾਓ ਜੀ ਦਾ ਪੰਜਾਬੀ ਭਾਸ਼ਾ ਲਈ ਪ੍ਰਚਾਰ ਕਰਨਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ।ਉਹ ਇੱਕ ਗ਼ੈਰ ਪੰਜਾਬੀ ਹੋ ਕੇ ਪੰਜਾਬੀ ਭਾਸ਼ਾ ਲਈ ਆਵਾਜ਼ ਉਠਾ ਰਹੇ ਹਨ ਅਤੇ ਅਸੀਂ ਪੰਜਾਬੀ ਹੋ ਕੇ ਆਪਣੀ ਮਾਂ ਬੋਲੀ ਤੋਂ ਮੁੱਖ ਮੋੜ ਰਹੇ ਹਾਂ । ਸਾਨੂੰ ਸਭ ਨੂੰ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਇਸ ਤੋਂ ਦੂਰ ਨਾ ਜਾਣ ।
ਸੁਰਿੰਦਰ ਕੌਰ ਨਗਾਰੀ(ਮੁਹਾਲੀ)
6283188928
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly