ਫਾਲਕਨ ਫਾਊਂਡੇਸ਼ਨ ਸਕੂਲ ‘ਚ ਫੈਂਸੀ ਡਰੈੱਸ ਪ੍ਰਤੀਯੋਗਤਾ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਫਾਲਕਨ ਫਾਊਂਡੇਸ਼ਨ ਸਕੂਲ ਸੁਲਤਾਨਪੁਰ ਲੋਧੀ ਵਿਖੇ ਫੈਂਸੀ ਡਰੈੱਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਪ੍ਰੀ ਨਰਸਰੀ ਤੋਂ ਯੂ ਕੇ ਜੀ ਕਲਾਸ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਪ੍ਰੀ ਨਰਸਰੀ ਜਮਾਤ ਵਿਚੋਂ ਅਸ਼ਨੂਰ ਪਹਿਲੇ, ਅਰਵਦੀਪ ਸਿੰਘ ਦੂਜੇ ਅਤੇ ਅੰਕੁਰ ਤੀਜੇ ਸਥਾਨ ‘ਤੇ ਰਿਹਾ । ਨਰਸਰੀ ਜਮਾਤ ਵਿਚੋਂ ਜਸਲੀਨ ਕੌਰ ਪਹਿਲੇ, ਲੀਜ਼ਾ ਦੂਜੇ ਅਤੇ ਕਿਆਸ਼ ਤੀਜੇ ਸਥਾਨ ‘ਤੇ ਰਿਹਾ । ਇਸੇ ਤਰ੍ਹਾਂ ਐੱਲ ਕੇ ਜੀ ਜਮਾਤ ਵਿਚੋਂ ਅਰਾਇਨਾ ਪਹਿਲੇ, ਗੁਰਬਾਜ ਸਿੰਘ ਦੂਜੇ ਅਤੇ ਕਾਵਿਆ ਤੀਜੇ ਸਥਾਨ ‘ਤੇ ਰਹੀ ।

ਯੂ ਕੇ ਜੀ ਜਮਾਤ ਵਿਚੋਂ ਗਰਿਮਾ, ਲਵਿਆ ਅਤੇ ਸ਼ਿਵਾਏ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ । ਇਨ੍ਹਾਂ ਤੋਂ ਇਲਾਵਾ ਕੰਸੋਲੇਸ਼ਨ ਪ੍ਰਾਈਜ਼ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਯਸ਼੍ਰਿਤ, ਗੁਰਮਨ ਸਿੰਘ, ਦਕਸ਼ਿਤਾ, ਵਿਹਾਨ, ਅਜ਼ਾਨ, ਐਲਨਾਜ ਅਤੇ ਸਾਇਰਾ ਸ਼ਾਮਲ ਸਨ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਮੈਡਮ ਨਵਦੀਪ ਕੌਰ ਢਿੱਲੋਂ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਹਰੇੇਕ ਐਕਟੀਵਿਟੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਕੋਆਰਡੀਨੇਟਰ ਮੈਡਮ ਰਵਿੰਦਰਜੀਤ ਕੌਰ, ਮਮਤਾ, ਹਰਪ੍ਰੀਤ ਕੌਰ, ਸੋਨੀਆ, ਮਨੀਸ਼ਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਨਾਨਕ ਜੀ ਆਇਆ
Next articleਟੀ-20 ਵਿਸ਼ਵ ਕੱਪ ਕ੍ਰਿਕਟ: ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾਇਆ, ਭਾਰਤ ਸੈਮੀਫਾਈਨਲ ’ਚ ਪੁੱਜਿਆ