(ਸਮਾਜ ਵੀਕਲੀ)
ਜੋ ਦਿਲ ਆਇਆ ਉਹ ਲਿਖ ਦਿੰਦੇ
ਤੇ ਚੁੱਪ ਧਰ ਲਈ ਨਾਇਕਾਂ ਨੇ
ਸ਼ਬਦਾਂ ਦੀ ਮਰਿਆਦਾ ਹੈ ਨਹੀਂ
ਚੁੱਕ ਲਈ ਕਲਮ ਨਲਾਇਕਾ ਨੇ
ਗੰਦੇ ਗੰਦੇ ਸ਼ਬਦਾਂ ਬਾਰੇ ਗੀਤਕਾਰ ਕਿਵੇਂ ਸੋਚਦੇ ਆ
ਵਿੱਚ ਮਿਊਜਿਕ ਬੰਦਸ਼ ਕਰਕੇ ਲੋਕਾਂ ਵਿੱਚ ਪਰੋਸਦੇ ਆ
ਉੰਝ ਮਾਂ ਬੋਲੀ ਦੀ ਸੇਵਾ ਕਰਦੇ
ਸ਼ਰਮ ਲਾਈ ਆ ਗਇਕਾਂ ਨੇ
ਸ਼ਬਦਾਂ ਦੀ ਮਰਿਆਦਾ ਹੈ ਨਹੀਂ
ਚੱਕ ਲਈ ਕਲਮ ਨਲਾਇਕਾ ਨੇ
ਪਹਿਲਾਂ ਦੋ ਮਤਲਬ ਨਿਕਲਦੇ ਸੀ
ਹੁਣ ਸਿੱਧੇ ਹੀ ਲਿਖਦੇ ਆ
ਨਹੀਂ ਮੁੱਲ ਪੈਂਦਾ ਸੀ ਸ਼ਬਦਾਂ ਦਾ
ਹੁਣ ਖੁੱਲਮ ਖੁੱਲੇ ਵਿਕਦੇ ਆ
ਮਾਂ ਬੋਲੀ ਦਾ ਰੇਪ ਕੀਤਾ ਇੱਥੇ ਰਲ ਕੇ ਕੁਝ ਖਲਨਾਇਕਾਂ ਨੇ
ਸ਼ਬਦਾਂ ਦੀ ਮਰਿਆਦਾ ਹੈ ਨਹੀਂ
ਚੱਕ ਲਈ ਕਲਮ ਨਲਾਇਕਾ ਨੇ
ਮਾਂ ਬੋਲੀ ਪੰਜਾਬੀ ਮਰ ਗਈ ਕੁਝ ਤਾਂ ਬੈਠ ਵਿਚਾਰ ਕਰੋ
ਜਿਸ ਦਾ ਕਰਕੇ ਵਸਦੇ ਹਾਂ ਤੁਸੀਂ ਥੋੜਾ ਬਹੁਤਾ ਸਤਿਕਾਰ ਕਰੋ
ਗੁਰਮੀਤ ਡੁਮਾਣੇ ਵਾਲਿਆ ਲੱਗਦਾ
ਦਿੱਤੀ ਸਿਹਤ ਮਲਾਇਕਾ ਨੇ
ਸ਼ਬਦਾਂ ਦੀ ਮਰਿਆਦਾ ਹੈ ਨਹੀਂ
ਚੱਕ ਲਈ ਕਲਮ ਨਾਲਾਇਕਾ ਨੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ