(ਸਮਾਜ ਵੀਕਲੀ)
ਗੂੜੀ ਨੀਂਦ ਲਿਆਵੇ ਲੋਰੀ, ਅੰਮੀਂ ਜਦੋਂ ਸੁਣਾਵੇ
ਤੁਰੀਏ ਸਦਾ ਇਸ ਦੇ ਪਿੱਛੇ ਆਪੇ ਰਾਹ ਦਿਖਾਵੇ
ਦਿਲ ਨੂੰ ਮੋਂਹੰਦੇ ਬੋਲਾਂ ਤਾਈਂ ਸਭਨਾਂ ਤੱਕ ਪੁਚਾਓ
ਆਪ ਕਰੋ ਤੇ ਹੋਰਾਂ ਤਾਈੰ ,ਕਰਨੀ ਕਦਰ ਸਿਖਾਓ
ਘਰ ਤੇ ਬਾਹਰ ਬੋਲ਼ੋ ਸਾਰੇ ,ਆਪਣੀ ਹੀ ਮਾਂ ਬੋਲੀ
ਪਾਵੋ ਗੂੜ੍ਹੀ ਸਾਂਝ ਹਮੇਸ਼ਾ ਕਿਉ ਜਾਂਦੇ ਹੋ ਰੋਲ਼ੀ
ਵੱਡਾ ਗਿਆਨ ਖਜਾਨਾ ਇਹਦਾ ,ਸਭਨਾ ਨੂੰ ਦਿਖਲਾਓ
ਆਪ ਕਰੋ ਤੇ ਹੋਰਾਂ ਤਾਈੰ ,ਕਰਨੀ ਕਦਰ ਸਿਖਾਓ
ਅਪਣੀ ਬੋਲੀ ਪਹਿਲਾਂ ਸਿੱਖੀਏ ਨਾਲੇ ਗਿਆਨ ਵਧਾਈਏ
ਸਰਕਾਰੇ ਦਰਬਾਰੇ ਇਸਨੂੰ, ਬਣਦਾ ਮਾਣ ਦਵਾਈਏ।
ਸੰਦਲੀ ਮਹਿਕਾਂ ਬੋਲਾਂ ਰਾਹੀਂ,ਪੌਣਾਂ ਵਿੱਚ ਉਡਾਓ
ਆਪ ਕਰੋ ਤੇ ਹੋਰਾਂ ਤਾਈੰ, ਕਰਨੀ ਕਦਰ ਸਿਖਾਓ
ਬੋਲੀ ਬਣੇ ਨੌਕਰੀ ਖਾਤਰ, ਇਸ ਮਸਲੇ ਤੇ ਅੜ੍ਹੀਏ
ਕਾਲਜ ਅਤੇ ਸਕੂਲਾਂ ਅੰਦਰ, ਵਿਸ਼ਾ ਲਾਜ਼ਮੀ ਪੜ੍ਹੀਏ।
ਉੱਚਾ ਰੁਤਬਾ ਹੋਵੇ ਇਸਦਾ, ਮਿਲ ਕੇ ਜੋਰ ਲਗਾਓ।
ਆਪ ਕਰੋ ਤੇ ਹੋਰਾਂ ਤਾਈੰ ,ਕਰਨੀ ਕਦਰ ਸਿਖਾਓ
ਮਨਜੀਤ ਕੌਰ ਜੀਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly