ਮਾਂ-ਬੋਲੀ

(ਸਮਾਜ ਵੀਕਲੀ)

ਪੰਜ ਦਰਿਆਵਾਂ ਦੀ ਧਰਤੀ ਦੇ ਵਾਰਸੋ,
ਕੁੱਝ ਤਾਂ ਕਰੋ ਵਿਚਾਰ।
ਪਤਾ ਨੀ ਕਿਹੜੀ ਸੋਚ ਦੇ,
ਤੁਸੀਂ ਹੋਏ ਆਉਣ ਸ਼ਿਕਾਰ।

ਪੰਜਾਬੀ ਸਾਡੀ ਮਾਂ ਬੋਲੀ,
ਪੰਜ ਦਰਿਆਵਾਂ ਦੀ ਸ਼ਾਨ।
ਅਸੀਂ ਇਸ ਧਰਤੀ ਦੇ ਜਾਏ,
ਹਾਂ ਇਹਦੀ ਹੀ ਸੰਤਾਨ।

ਨਾਥਾਂ ਜੋਗੀਆਂ ਇਸ ਬੋਲੀ ‘ਚ,
ਸੀ ਸੰਵਾਦ ਰਚਾਇਆ।
ਸ਼ੇਖ ਫਰੀਦ ਤੇ ਬੁੱਲ੍ਹੇ ਨੇ ਵੀ,
ਇਸ ਵਿੱਚ ਕਲਾਮ ਸੁਣਾਇਆ।

ੳ ਅ ੲ ਗੁਰਮੁਖੀ ਲਿਪੀ ਦਾ,
ਸੀ ਗੁਰ ਦਿੱਤਾ ਗਿਆਨ।
ਵਿੱਚ ਪੰਜਾਬੀ ਬਾਣੀ ਲਿਖ ਕੇ,
ਇਸਦੀ ਉੱਚ ਬਣਾਈ ਸ਼ਾਨ।

ਬਾਣੀ ਦੇ ਵਿੱਚ ਗੁਰਾਂ ਨੇ,
ਜੋ ਦਿੱਤੇ ਪ੍ਰਮਾਣ।
ਨਾਲ ਖ਼ੁਦਾ ਦੇ ਜੁੜਨ ਦਾ,
ਦਿੰਦੇ ਮੂਲ ਗਿਆਨ।

ਐਨੀ ਉੱਚੀ ਸੁੱਚੀ ਬਾਣੀ,
ਵਿੱਚ ਉੱਚਾ ਸੁੱਚਾ ਖ਼ਿਆਲ।
ਜਿਹੜਾ ਨਾਲ ਮੁਹੱਬਤ ਪੜ੍ਹਦਾ,
ਜੀਵਨ ਕਰੇ ਨਿਹਾਲ।

ਵਾਰਿਸ ਹਾਸ਼ਮ ਅਹਿਮਦ ਯਾਰ,
ਇਹਦੇ ਹੀ ਹਨ ਕਿੱਸਾਕਾਰ।
ਸ਼ਾਹ ਮੁਹੰਮਦ ਜੰਗ ਨਾਮਾ ਲਿਖ ਕੇ,
ਉੱਚ ਬਣਾਇਆ ਸੀ ਕਿਰਦਾਰ।

ਚਾਤ੍ਰਿਕ ਇਸ ਵਿੱਚ ਸਿਫਤ ਸੁਣਾਈ,
ਪੰਜਾਬ ਦੀ ਉੱਚੀ ਸ਼ਾਨ ਬਣਾਈ।
ਅਮ੍ਰਿਤਾ ਬੀਬੀ ਪੀੜ ਹੰਢਾਈ,
ਵਾਰਿਸ ਸ਼ਾਹ ਨੂੰ ਆਖ ਸੁਣਾਈ।

ਗੁਰਮੁਖ ਸਿੰਘ ਮੁਸਾਫਿਰ ਆਇਆ,
ਮਾਂ ਬੋਲੀ ਨਾਲ ਪਿਆਰ ਵਧਾਇਆ।
ਪ੍ਰੋ: ਮੋਹਨ ਤੇ ਸ਼ਿਵ ਸ਼ਾਇਰ ਨੇ,
ਇਹਦੇ ਸੰਗ ਹੀ ਦਰਦ ਹੰਢਾਇਆ।

ਬਨਾਰਸੀ ਦਾਸ ਵੀ ਮਾਂ ਬੋਲੀ ਦਾ,
ਹੋਇਆ ਆਉਣ ਮੁਰੀਦ।
ਕਲਮ ਉਠਾ ਜਦ ਕਵਿਤਾ ਲਿਖਦਾ,
ਇਸ ਸੰਗ ਆਉਣ ਲਗਾਵੇ ਰੀਝ।

ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਨਰ ਜਨਮ ਦੀ ਵਿਆਖਿਆ ਤੇ ਤਰਕਸ਼ੀਲ ਸੁਸਾਇਟੀ ਦੀ ਸੂਬਾ ਮੀਟਿੰਗ ਹੋਈ। ਸੰਗਰੂਰ, (ਰਮੇਸ਼ਵਰ ਸਿੰਘ)
Next articleਚਿੜੂ