ਮਾਂ ਬੋਲੀ

(ਸਮਾਜ ਵੀਕਲੀ)

ਪੰਜ-ਆਬਾਂ ਦੇ ਜਾਇਓ ਭੁੱਲ ਨਾ ਜਾਇਓ ਓਏ।
ਮਾਂ ਬੋਲੀ ਨਾਂ ਭੁੱਲਿਓ ਫਰਜ਼ ਨਿਭਾਇਓ ਓਏ।

ਗੁਰਮੁਖੀ ਲਿਪੀ ਤੁਸੀਂ ਸਤਿਕਾਰਨੀ ਏਂ।
ਵਿਆਕਰਨ ਵੀ ਪੜ੍ਹਨੀ ਤੇ ਵਿਚਾਰਨੀ ਏਂ।
ਅਪਣੀ-ਅਪਣੀ ਭਾਸ਼ਾ ਸਭ ਨੂੰ ਪਿਆਰੀ ਏ,
ਲਿਖਦੇ ਪੜ੍ਹਦੇ ਰਹੋ ਹਿੰਮਤ ਨਾ ਹਾਰਨੀ ਏਂ।
ਸਿੱਖਕੇ ਛੋਟੇ ਬੱਚਿਆਂ ਤਾਈਂ ਸਿਖਾਇਓ ਓਏ।
ਪੰਜ……………………….……….……………

ਇਹ ਬੋਲੀ ਸਾਡੇ ਗੁਰੂਆਂ ਦੀ ਨਿਸ਼ਾਨੀ ਜੀ।
ਇਸ ਬੋਲੀ ਲਈ ਦਿੱਤੀ ਉਨ੍ਹਾਂ ਕੁਰਬਾਨੀ ਜੀ।
ਇਸ ਬੋਲੀ ਚੋਂ ਉਪਜੇ ਭਗਤ ਆਜ਼ਾਦ ਸਾਡੇ,
ਨਾਨਕ ਸ਼ੇਖ ਫਰੀਦ ਦੀ ਕਲਮ ਲਾਸਾਨੀ ਜੀ।
ਸ਼ਾਇਰ ਕਵੀਓ ਸੱਚ ਤੇ ਕਲਮ ਚਲਾਇਓ ਓਏ।
ਪੰਜ………………………………………………

ਚੇਤੇ ਰੱਖਿਓ ਵਗਦੇ ਪੰਜ ਦਰਿਆਵਾਂ ਨੂੰ।
ਵਿਰਸੇ ਦੇ ਨਾਲ਼ ਜੋੜਦੀਆਂ ਉਨ੍ਹਾਂ ਮਾਵਾਂ ਨੂੰ।
ਭੁੱਲ ਨਾ ਜਾਇਓ ਉੱਡਦੇ ਉਨ੍ਹਾਂ ਬਾਜ਼ਾਂ ਨੂੰ,
ਪੰਜਿਆਂ ਵਿੱਚ ਘੁੱਟ ਲਿਆ ਤੁਰਕ ਜਿਨ ਕਾਵਾਂ ਨੂੰ।
ਵਿਰਸਾ ਸਭਿਆਚਾਰ ਦੀ ਝਲਕ ਵਿਖਾਇਓ ਓਏ।
ਪੰਜ………………………………………………

ਗੱਲ ਸੁਣਾਣਿਓ ਮਾਲਵੇ ਤੁਸੀਂ ਦੁਆਬੇ ਦੀ।
ਜਾਂ ਪੁਆਧ ਜਾਂ ਮਾਝੇ ਦੇ ਕਿਸੇ ਬਾਬੇ ਦੀ।
ਧੰਨਿਆਂ ਨੋਵਤ ਕਦੇ ਵੀ ਭੁੱਲਕੇ ਆਵੇ ਨਾ,
ਚੁਰਾਸੀ ਤੇ ਸੰਤਾਲੀ ਖੂਨ ਖਰਾਬੇ ਦੀ।
ਮੇਹਨਤ ਕਰਕੇ ਹੱਕ ਹਲਾਲ ਦੀ ਖਾਇਓ ਓਏ।
ਪੰਜ……………………………………

ਧੰਨਾ ਧਾਲੀਵਾਲ

 

 

 

 

 

 

9878235714

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਡਿਆਲਾ ਮੰਜਕੀ ਕਬੱਡੀ ਕੱਪ ਤੇ ਬੈਸਟ ਰੇਡਰ ਜਾਫੀ ਨੂੰ ਨਵੀਆਂ ਆਈ ਟਵੰਟੀ ਕਾਰਾਂ ਦਿੱਤੀਆਂ ਜਾਣਗੀਆਂ – ਜਤਿੰਦਰ ਜੌਹਲ ।
Next articleਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਅੰਦੋਲਨ ਦੀ ਫਤਹਿ ਅਤੇ ਸ਼ਹੀਦ ਹੋਏ ਕਿਸਾਨਾਂ ਨਮਿਤ ਅਖੰਡ ਪਾਠ ਸਾਹਿਬ ਕਰਵਾਏ