(ਸਮਾਜ ਵੀਕਲੀ)
1.
ਮਾਂ-ਬੋਲੀ ਵਿਚ ਬੋਲਣਾ ਸਿੱਖਿਆ
ਮਾਂ-ਬੋਲੀ ਵਿਚ ਪੜ੍ਹਣਾ ਸਿੱਖਿਆ
ਮਾਂ-ਬੋਲੀ ਵਿਚ ਲਿਖਣਾ ਸਿੱਖਿਆ
ਮਾਂ-ਬੋਲੀ ਵਿਚ ਰੁੱਸਣਾ ਸਿੱਖਿਆ
ਮਾਂ-ਬੋਲੀ ਵਿਚ ਹੱਸਣਾ ਸਿੱਖਿਆ
2.
ਮੇਰੀ ਭਾਸ਼ਾ ਮੇਰਾ ਮਾਣ ਹੈ
ਇਹੀ ਮੇਰੀ ਪਹਿਚਾਣ ਹੈ
ਇਹਨੂੰ ਕਦੀ ਭੁੱਲਾ ਨਾ
ਹੋਰ ਕਿਸੇ ਤੇ ਡੁੱਲਾ ਨਾ
3.
ਮਾਂ-ਬੋਲੀ ਵਿਚ ਗੀਤ ਮੈਂ ਮਾਣੇ
ਸੁਆਦ ਜਿੰਨਾਂ ਦਾ ਵਾਂਗ ਮਖਾਣੇ
4.
ਲੱਖਾਂ ਮਿੱਠੀਆਂ ਸ਼ੈਆਂ ਜੱਗ ਤੇ
ਸ਼ਹਿਦ ਜਿਹੀ ਨਾ ਕੋਈ ਮਿੱਠੀ।
ਲੱਖਾਂ ਹੋਰ ਭਾਸ਼ਾਵਾਂ ਨੇ ਜੱਗ ਤੇ ,
ਮਾਂ-ਬੋਲੀ ਜਿਹੀ ਨਾ ਕੋਈ ਡਿੱਠੀ।
5.
ਹਰ ਭਾਸ਼ਾ ਦਾ ਆਪਣਾ ਸੁਆਦ ਹੁੰਦਾ ਹੈ ,
ਮਾਂ-ਬੋਲੀ ਬਿਨਾਂ ਖੱਜਲ-ਖੁਆਰ ਹੁੰਦਾ ਹੈ।
6.
ਲੱਖਾਂ ਨੇ ਜ਼ੁਬਾਨਾਂ ਜੱਗ ਤੇ
ਹਰ ਇਕ ਦੀ ਆਪਣੀ ਪਹਿਚਾਣ ਹੁੰਦੀ ਏ।
ਜੋ ਮਰਜੀ ਹੋ ਜਾਏ
ਮੇਰੀ ਮਾਂ ਬੋਲੀ ਵਿਚ ਮੇਰੀ ਜਾਨ ਹੁੰਦੀ ਹੈ।
6.
ਪੰਜਾਬੀ ਮੇਰੀ ਜਿੰਦ ਜਾਨ
ਇਹ ਮੇਰੇ ਸ਼ਬਦਾਂ ਦੀ ਖਾਨ
ਇਹਦੇ ਨਾਲ਼ ਭਰੀ ਉਡਾਨ
ਬਣਗੀ ਹੈ ਹੁਣ ਮੇਰੀ ਸ਼ਾਨ
7.
ਮਾਂ ਬੋਲੀ ਮਾਂ ਵਰਗੀ ਹੁੰਦੀ
ਜੋ ਦੁੱਖ ਸੁੱਖ ਮਾਂ ਨਾਲ਼
ਫੋਲੇ ਜਾ ਸਕਦੇ
ਉਹ ਕਿਸੇ ਹੋਰ ਨਾਲ਼ ਨਹੀਂ ਹੁੰਦੇ
ਜੋ ਭਾਵਨਾਵਾਂ ਮਾਂ ਬੋਲੀ
‘ਚ ਪ੍ਰਗਟਾਈਆਂ ਜਾ ਸਕਦੀਆਂ
ਉਹ ਕਿਸੇ ਹੋਰ ਭਾਸ਼ਾ
‘ਚ ਨਹੀਂ ਪ੍ਰਗਟਾਈਆਂ ਜਾ ਸਕਦੀਆਂ
8.
ਮਾਂ ਬੋਲੀ ਦੀ ਤਾਸੀਰ ਹੀ ਨਹੀਂ
ਤਸਵੀਰ ਵੀ ਬੜੀ ਖ਼ੂਬਸੂਰਤ ਹੈ।
ਆਓ ਇਹਨੂੰ ਅਪਣਾਈਏ
ਇਸਤੋਂ ਸਦਕੇ ਜਾਈਏ ।।
9.
ਬੱਚੇ ਨੂੰ ਮਾਂ ਬੋਲੀ ਤੋਂ ਦੂਰ ਕਰ
ਲੋਕੀਂ ਗੁਨਾਹ ਕਰੀ ਜਾਂਦੇ ਨੇ।
ਗਿਆਨ ਵਧਾਉਣ ਵਾਲੇ ਪਲ ਨੂੰ
ਲੋਕੀਂ ਫ਼ਨਾਹ ਕਰੀ ਜਾਂਦੇ ਨੇ।
10.
ਬੇਸ਼ੱਕ ਹਿੰਦੀ ਅੰਗਰੇਜ਼ੀ ਨਾਲ਼ ਜੋੜੋ ਬੱਚੇ
ਪਰ ਪੰਜਾਬੀ ਨਾਲ਼ੋ ਨਾ ਤੁਸੀਂ ਤੋੜੋ ਬੱਚੇ ।
11.
ਪੰਜਾਬੀ ਬੋਲਣ ਨਾਲ਼ ਕਦੇ ਘਟੇ ਨਹੀਂ ਸ਼ਾਨ
ਵਹਿਮ ਹੈ ਤੁਹਾਡਾ ਕਿ ਮਿਲਦਾ ਨਹੀਂ ਮਾਣ।
12.
ਜਿਹਦੇ ਖ਼ੂਨ ਵਿਚ ਪੰਜਾਬੀ ਏ
ਉਹਦੀ ਜ਼ੁਬਾਨ ਤੇ ਵੀ ਪੰਜਾਬੀ ਏ
13.
ਮਾਂ ਬੋਲੀ ਮਾਂ ਨਾਲ਼ ਜੁੜੇ ਜ਼ਜਬਾਤਾਂ ਵਰਗੀ ਏ
ਇਹ ਮਿੱਠੀਆਂ ਹਸੀਨ ਸੌਗਾਤਾਂ ਵਰਗੀ ਏ
14.
ਮਾਂ ਬੋਲੀ ਸੱਜਰੀ ਸਵੇਰ ਵਰਗੀ
ਫੁੱਲਾਂ ਨਾਲ਼ ਭਰੀ ਹੋਈ ਚੰਗੇਰ ਵਰਗੀ
15.
ਕਾਮਯਾਬ ਧੀ-ਪੁੱਤਰ ਵਾਂਗ ਹੀ
ਮੈਨੂੰ ਆਪਣੀ ਭਾਸ਼ਾ ‘ਤੇ ਮਾਣ ਹੈ
16.
ਪੰਜਾਬੀ ਭਾਸ਼ਾ ਦਾ ਸ਼ਿੰਗਾਰ
ਕਿਸੇ ਦੁਲਹਨ ਤੋਂ ਘੱਟ ਨਹੀਂ
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly