ਮਾਤਾ ਪ੍ਰੀਤਮ ਕੌਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) :- ਪ੍ਰਸਿੱਧ ਸਮਾਜ ਸੇਵਕ ਮਾਸਟਰ ਸੋਹਨ ਸਹਿਜਲ ਦੇ ਪਰਮ ਪੂਜਨੀਕ ਮਾਤਾ ਪ੍ਰੀਤਮ ਕੌਰ ਜੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਿੰਡ ਦੁਸਾਂਝ ਖੁਰਦ ਵਿਖੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਭਾਈ ਜੋਗਾ ਸਿੰਘ ਭੂਖੜੀ ਵਾਲਿਆਂ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੰਤਿਮ ਅਰਦਾਸ ਉਪਰੰਤ ਵੱਖ ਵੱਖ ਆਗੂਆਂ ਨੇ ਮਾਤਾ ਪ੍ਰੀਤਮ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸੋਹਨ ਸਹਿਜਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸ਼ਰਧਾਂਜਲੀ ਸਮਾਗਮ ਵਿੱਚ ਬਸਪਾ ਆਗੂ ਪ੍ਰਵੀਨ ਬੰਗਾ, ਹਰਬਲਾਸ ਬਸਰਾ, ਜੈ ਪਾਲ ਸੁੰਡਾ, ਮਾ ਰਾਮ ਕ੍ਰਿਸ਼ਨ ਪੱਲੀ ਝਿੱਕੀ, ਸਰਪੰਚ ਹਰਭਜਨ ਸਿੰਘ, ਸਰਪੰਚ ਗੁਰਮੇਜ ਸਿੰਘ, ਸਰਪੰਚ ਸੁਰਿੰਦਰ ਪਾਲ ਸੁੰਡਾ, ਰਾਮ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਸਾਬਕਾ ਸਰਪੰਚ, ਮਾ ਦੇਸ ਰਾਜ ਬੱਜੋ, ਭੁਪਿੰਦਰ ਸਿੰਘ ਝਿੰਗੜ ਸਰਪੰਚ, ਸੁਰਿੰਦਰ ਸਿੰਘ ਛਿੰਦਾ ਝਿੰਗੜ, ਕਰਨੈਲ ਸਿੰਘ ਰਾਹੋਂ, ਗੁਰਦਿਆਲ ਸਿੰਘ ਦੁਸਾਂਝ, ਪਰਮਜੀਤ ਸਿੰਘ ਦੁਸਾਂਝ, ਕੁਲਦੀਪ ਸਿੰਘ ਦੌੜਕਾ,ਪੰਚ ਬੂਟਾ ਸਿੰਘ, ਤੀਰਥ ਸਿੰਘ ਭਰੋ ਮਜਾਰਾ ਚਰਨਜੀਤ ਸੱਲਾਂ, ਡਾ ਨਵਕਾਂਤ ਭਰੋਮਜਾਰਾ, ਕਮਲਜੀਤ ਗਿੱਲ, ਗੁਰਮੇਜ ਰਾਮ ਅਤੇ ਨਗਰ ਨਿਵਾਸੀਆਂ ਨੇ ਸ਼ਰਧਾਂਜਲੀ ਭੇਟ ਕੀਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਇੱਕ ਲੱਖ ਇੱਕ ਹਜ਼ਾਰ ਦੀ ਥੈਲੀ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਨੂੰ ਕੇਂਦਰੀ ਫੰਡ ਲਈ ਭੇਟ ਕੀਤੀ
Next articleਪਿੰਡ ਮਜਾਰੀ ਵਿਖੇ ਪ੍ਰਕਾਸ਼ ਪੁਰਬ 8 ਨੂੰ