(ਸਮਾਜ ਵੀਕਲੀ)
ਜਿਹੜੀ ਬੋਲੀ ਬਚਪਨ ਵਿੱਚ ਸਿੱਖੀ ,
ਪਾਲਣ ਵਾਲੇ ਤੋਂ ਜਾਂ ਮਾਂ ਤੋਂ, ਮਾਂ ਬੋਲੀ ਅਖਵਾਉਂਦੀ ਹੈ।
ਮਾਂ ਬੋਲੀ ਵਿੱਚ ਬੋਲਣਾ, ਲਿਖਣਾ, ਸਮਝਣਾ,
ਮਾਂ ਦੀ ਗੋਦੀ ਦਾ ਨਿੱਘ ਯਾਦ ਕਰਵਾਉਂਦੀ ਹੈ।
ਦੂਸਰੀਆਂ ਭਾਸ਼ਾਵਾਂ ਸਿੱਖਣੀਆਂ ਹੋਵਣ ਆਸਾਨ,
ਜੇ ਤੁਹਾਨੂੰ ਮਾਤ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਹੈ।
ਵਿਦਵਾਨ, ਵਿਗਿਆਨੀ, ਮਨੋਵਿਗਿਆਨੀ ਵੀ,
ਦੇਣ ਪਹਿਲ ਮਾਂ ਬੋਲੀ ਨੂੰ, ਧੁਰ ਅੰਦਰ ਤੱਕ ਭਾਉਂਦੀ ਹੈ।
ਰਵਿੰਦਰ ਨਾਥ ਟੈਗੋਰ ਨੇ ਬਲਰਾਜ ਸਾਹਨੀ ਨੂੰ ਕੀਤਾ ਸਵਾਲ,
ਮਾਂ-ਬੋਲੀ ‘ਚ ਕਿਉਂ ਨ੍ਹੀਂ ਲਿਖਦੇ, ਉੱਤਰ ਮਿਲਿਆ ਗੰਵਾਰਾਂ ਦੀ ਭਾਸ਼ਾ।
ਜਿਸ ਭਾਸ਼ਾ ਵਿਚ ਬਾਬੇ ਨਾਨਕ ਬਾਣੀ ਲਿਖੀ ਕਿਵੇਂ ਹੈ ਗਰੀਬ?
ਸਾਹਨੀ ਐਸਾ ਹਿਲਿਆ, ਗੁਰਮੁਖੀ ਪੰਜਾਬੀ ‘ਚ ਲਿਖਿਆ ਖਾਸਾ।
ਹਰ ਇੱਕ ਨੂੰ ਆਪਣੀ ਬੋਲੀ ਲਗੇ ਸ਼ਹਿਦ ਤੋ ਵੀ ਮਿੱਠੀ ,
21ਫਰਵਰੀ2023 ਮਨਾਇਆ ਜਾ ਰਿਹੈ ਦਿਵਸ ਮਾਂ ਬੋਲੀ ਦਾ।
ਸਿਆਸੀ ਬੰਦਿਆਂ ਕੋਲੋਂ ਚੰਗੀ ਸੇਧ ਦੀ ਲੋੜ, ਵੋਟ ਰਾਜਨੀਤੀ ਤੋਂ ਕਰਨਾ ਪੈਣਾ ਬਚਾਓ ਮਾਂ ਬੋਲੀ ਦਾ।
ਟੈਗੋਰ ਸਾਹਿਬ ਚਲਾਇਆਂ ਸ਼ਾਂਤੀ ਨਿਕੇਤਨ ਮਾਂ ਬੋਲੀ ਵਿੱਚ,
ਧਨੀ ਰਾਮ ਚਾਤ੍ਰਿਕ ਚੰਦਨਵਾੜੀ ਪਾਈ ਮਾਂ ਬੋਲੀ ਦੀ ਝੋਲੀ ਵਿਚ।
ਨੰਦ ਲਾਲ ਨੂਰਪੁਰੀ ਵਰਗੇ ਅਣਗਿਣਤ ਲਾਲਾਂ ਪੰਜਾਬੀ ਜਿਨ੍ਹਾਂ ਪਿਆਰੀ,
ਜੜ੍ਹਾਂ ਸੰਸਕ੍ਰਿਤ ਨਾਲ ਜੁੜ ਕੇ ਪੰਜਾਬੀ ਮਾਂ ਬੋਲੀ ਬਣੀ ਨਿਆਰੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639