ਸਰਦਾਰ ਮੇਜਰ ਸਿੰਘ ਬਰਾੜ ਭਲੂਰ ਕੈਨੇਡਾ ਮਾਂ ਖੇਡ ਕਬੱਡੀ ਦਾ ਮਾਲਵੇ ਦੀ ਧਰਤੀ ਦਾ ਉਹ ਖੇਡ ਪ੍ਰਮੋਟਰ ਹੈ
ਕੈਨੇਡਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜਿਸ ਨੇ ਆਪਣੀ ਮਿਹਨਤ, ਇਰਾਦੇ ਅਤੇ ਇਮਾਨਦਾਰੀ ਨਾਲ ਖੇਡ ਜਗਤ ਸਿੰਘ ਉਹ ਜਗ੍ਹਾ ਬਣਾਈ ਹੈ ਜਿਸਦਾ ਜਿਕਰ ਇਤਿਹਾਸ ਦੇ ਪੰਨਿਆਂ ਵਿੱਚ ਅੰਕਿਤ ਹੋਵੇਗਾ। ਉਹ ਪਹਿਲੇ ਨੰਬਰ ਦਾ ਕਬੱਡੀ ਦਾ ਖੇਡ ਪ੍ਰਮੋਟਰ ਹੈ ਜਿਸਨੇ ਸੈਂਕੜੇ ਹੀਰਿਆਂ ਨੂੰ ਗੁਰਬਤ ਵਿੱਚੋਂ ਕੱਢਕੇ ਉਹਨਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ। ਸਿੱਖੀ ਸਰੂਪ ਵਿੱਚ ਸਰਦਾਰ ਮੇਜਰ ਸਿੰਘ ਬਰਾੜ ਭਲੂਰ ਕੈਨੇਡਾ ਦੇ ਅਲਬਰਟਾ ਸ਼ਹਿਰ ਵਿੱਚ ਆਪਣਾ ਕਾਰੋਬਾਰ ਚਲਾ ਰਿਹਾ ਹੈ ਅਤੇ ਉਹਨਾਂ ਅਲਬਰਟਾ ਦੀ ਸਰਕਲ ਸਟਾਇਲ ਕਬੱਡੀ ਨੂੰ ਵੱਡੀ ਪੱਧਰ ਤੱਕ ਪ੍ਰਮੋਟ ਕੀਤਾ ਹੈ। ਮੇਜਰ ਸਿੰਘ ਭਲੂਰ ਨੇ ਹੁਣ ਤੱਕ ਕਬੱਡੀ ਵਿੱਚ ਧੁੰਮਾਂ ਪਾਉਣ ਵਾਲੇ ਸੈਂਕੜੇ ਖਿਡਾਰੀਆਂ ਨੂੰ ਮੋਟਰ ਸਾਈਕਲ,ਬੋਲਟ ਮੋਟਰਸਾਈਕਲ, ਮਹਿੰਗੀਆਂ ਕਾਰਾਂ, ਮਹਿੰਗੀਆਂ ਗੱਡੀਆਂ, ਸੋਨੇ ਦੀਆਂ ਚੈਨੀਆਂ, ਟਰੈਕਟਰ ਆਦਿ ਤੋਂ ਇਲਾਵਾ ਹੁਣ ਤੱਕ ਕਰੋੜਾਂ ਰੁਪਏ ਦੇ ਨਕਦ ਇਨਾਮ ਦਿੱਤੇ ਹਨ। ਮਾਲਵੇ ਦੇ ਕਬੱਡੀ ਨੂੰ ਪਰਮੋਟ ਕਰਨ ਵਿੱਚ ਉਹਨਾਂ ਦਾ ਯੋਗਦਾਨ ਸਭ ਤੋਂ ਵੱਧ ਅਤੇ ਬਹੁਮੁੱਲਾ ਹੈ। ਮੇਜਰ ਸਿੰਘ ਭਲੂਰ ਦੀ ਸਖਸੀਅਤ ਦਾ ਸਭ ਤੋਂ ਵੱਡਾ ਪੱਖ ਹੈ ਕਿ ਉਹਨਾਂ ਕਦੇ ਕਿਸੇ ਨਿਮਰਤਾ, ਸਹਿਣਸੀਲਤਾ ਅਤੇ ਸਾਦਗੀ ਦਾ ਪੱਲਾ ਨਹੀਂ ਛੱਡਿਆ। ਮੇਜਰ ਇੱਕ ਖਿਡਾਰੀ ਦੀ ਪਰਖ ਕਰਨੀ ਜਾਣਦਾ ਹੈ ਅਤੇ ਪਹਿਲੀ ਮੁਲਾਕਾਤ ਵਿਚ ਹੀ ਉਹ ਸਮਝ ਜਾਂਦਾ ਹੈ ਕਿ ਬੰਦਾ ਕਿਸ ਤਰ੍ਹਾਂ ਦਾ ਹੈ। ਕਿਸੇ ਨੂੰ ਮਾਣ ਸਨਮਾਨ ਦੇਣ ਦਾ ਫੈਸਲਾ ਉਸ ਦਾ ਆਪਣਾ ਹੁੰਦਾ ਹੈ। ਸਰਦਾਰ ਮੇਜਰ ਸਿੰਘ ਭਲੂਰ ਦੀ ਜਾਣ ਪਛਾਣ ਦਾ ਦਾਇਰਾ ਬੇਸੱਕ ਬਹੁਤ ਵਿਸਾਲ ਹੈ ਪਰ ਉਸ ਦੀ ਜਿੰਦਗੀ ਦਾ ਸਭ ਤੋਂ ਕਰੀਬੀ ਦੋਸਤ ਸਰਦਾਰ ਜਲੰਧਰ ਸਿੰਘ ਸਿੱਧੂ ਪੰਜਗਰਾਈਂ ਕਲਾਂ ਕੈਨੇਡਾ ਹਨ। ਮੇਜਰ ਦੀ ਖਾਸੀਅਤ ਸਿਰਫ ਕੱਬਡੀ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨਾ ਹੀ ਨਹੀਂ ਹੈ, ਉਹ ਬਾਕੀ ਸਮਾਜ ਸੇਵੀ ਸੰਸਥਾਵਾਂ,ਸਮਾਜ ਸੇਵੀ ਵਿਅਕਤੀਆਂ, ਲੋੜਵੰਦ ਪਰਿਵਾਰਾਂ ਅਤੇ ਸਾਹਿਤਕਾਰਾਂ, ਕਲਾਕਾਰਾਂ ਦੀ ਵੀ ਬਹੁਤ ਮੱਦਦ ਕਰਦੇ ਹਨ। ਸਰਦਾਰ ਮੇਜਰ ਸਿੰਘ ਬਰਾੜ ਭਲੂਰ ਕੈਨੇਡਾ ਅੱਜਕਲ੍ਹ ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸਨ ਕੈਨੇਡਾ ਦੇ ਪ੍ਰਧਾਨ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਆਪਣੇ ਪਿੰਡ ਭਲੂਰ ਤੋਂ ਇਲਾਵਾ ਉਹ ਦੁਨੀਆਂ ਦੇ ਵੱਖ ਵੱਖ ਥਾਵਾਂ ਤੇ ਸੈਂਕੜੇ ਕਬੱਡੀ ਟੂਰਨਾਮੈਂਟ ਕਰਵਾ ਚੁੱਕੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj