ਪਿਆਰ ਦੀ ਮੂਰਤ ਮਾਂ

(ਸਮਾਜ ਵੀਕਲੀ)

ਜ਼ਿੰਦਗੀ ਵਿੱਚ ਹਿੰਮਤ ਹਾਰਨ ਤੇ
ਜਿੱਤ ਦਾ ਅਹਿਸਾਸ ਜਗਾਉਂਦੀ ਮਾਂ
ਜੇ ਲੱਗੇ ਪੁੱਤ ਡੁੱਬਦਾ ਤਾਂ
ਬਣ ਕਿਸ਼ਤੀ ਪਾਰ ਲਗਾਉਂਦੀ ਮਾਂ

ਜਨਮ ਤੋਂ ਲੈ ਕੇ ਸਾਡਾ
ਹਰ ਪਲ ਹੌਂਸਲਾ ਵਧਾਉਂਦੀ ਮਾਂ
ਲੱਖਾਂ ਲਾਡ ਲਡਾ ਕੇ
ਪੈਰਾਂ ਤੇ ਤੁਰਨਾ ਸਿਖਾਉਂਦੀ ਮਾਂ

ਜੇ ਲੱਗੇ ਡਿੱਗਦਾ ਪੁੱਤ
ਤਾਂ ਬੋਚਣ ਲਈ ਹੱਥ ਵਧਾਉਂਦੀ ਮਾਂ
ਡਗਮਗਾਉਂਦੇ ਕਦਮਾਂ ਨੂੰ
ਹੱਥ ਫ਼ੜ ਕੇ ਜ਼ਮੀਨ ਤੇ ਟਿਕਾਉਂਦੀ ਮਾਂ

ਜਦ ਲੱਗਾ ਜਾਣ ਸਕੂਲੇ
ੳ ਅ ਵੀ ਸਿਖਾਉਂਦੀ ਮਾਂ
ਪਾਕੇ ਜੱਫ਼ੀ ਸਾਨੂੰ
ਪੜ੍ਹਨ ਦਾ ਹੌਂਸਲਾ ਵਧਾਉਂਦੀ ਮਾਂ

ਸਾਰੀ ਜ਼ਿੰਦਗੀ ਆਪਣੀ
ਬੱਚਿਆਂ ਤੇ ਵਾਰ ਦਿੰਦੀ ਮਾਂ
ਫਿਰ ਵੀ ਪਤਾ ਨਹੀਂ ਕਿਉਂ
ਬੱਚਿਆਂ ਤੋਂ ਕੁਝ ਨਾ ਚਾਹੁੰਦੀ ਮਾਂ

ਬਿਨਾ ਸਵਾਰਥ ਦੇ ਸੱਚਾ ਪਿਆਰ
ਇੱਕ ਮਾਂ ਤੋਂ ਬਿਨ ਕੋਈ ਕਰਦਾ ਨਹੀਂ
ਜੇ ਕਰਦੀ ਕਦੇ ਉਹ ਗੁੱਸਾ
ਉਸ ਵਿੱਚ ਵੀ ਪਿਆਰ ਜਤਾਉਂਦੀ ਮਾਂ

ਰੱਬ ਤੋਂ ਵਧ ਕੇ ਕਰਦੀ ਬੱਚਿਆਂ ਲੲੀ
ਫਿਰ ਵੀ ਕਿਉਂ ਨਾ ਰੱਬ ਕਹਾਉਂਦੀ ਮਾਂ
ਵਾਰ ਕੇ ਆਪਣੀ ਸਾਰੀ ਜ਼ਿੰਦ
ਅੰਤ ਵਿੱਚ ਕਿਉਂ ਬੋਝ ਕਹਾਉਂਦੀ ਮਾਂ

ਇੱਕ ਮਾਂ ਪਾਲ਼ ਲੈਂਦੀ
ਬਾਵਾ ਕਈ ਬੱਚੇ
ਕਈਆਂ ਤੋਂ ਮਿਲਕੇ ਵੀ
ਪਾਲੀ਼ ਨਾਂ ਜਾਂਦੀ ਇੱਕ ਮਾਂ

ਦ੍ਰਿਸ਼ਟੀ ਬਾਵਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ,ਤਪਾ ਮੰਡੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਚੋਂ ਵਿਸ਼ਾਲ ਸਤਸੰਗ 16 ਨੂੰ
Next article*ਡੂੰਘੇਂ ਅਲਫ਼ਾਜ਼ ਲਿਖਣ ਵਾਲੀ ਲੇਖਿਕਾ ਡ: ਸਤਿੰਦਰਜੀਤ ਕੌਰ ਬੁੱਟਰ*