(ਸਮਾਜ ਵੀਕਲੀ)
ਪਿਆਰੀ ਭਾਰਤ ਮਾਤ ਨੂੰ,ਕਰੀਏ ਸਭ ਪ੍ਰਣਾਮ।
ਸੂਰਜ ਵਾਂਗੂੰ ਜੱਗ ‘ਤੇ, ਚਮਕੇ ਜਿਸ ਦਾ ਨਾਮ।
ਭਾਰਤ ਪਿਆਰੀ ਮਾਤਾ ਨਿਆਰੀ ਸਾਰੀ ਦੁਨੀਆਂ ਤੋਂ,
ਤੇਰੇ ਲਈ ਸੀਸ ਅਸੀਂ ਘੋਲ ਕੇ ਘੁਮਾਦੀਏ।
ਏਕਤਾ ਦਾ ਪਾਠ ਅਸੀਂ ਦੇ ਕੇ ਸਾਰੇ ਹਿੰਦੀਆਂ ਨੂੰ,
ਊਚ-ਨੀਚ ਵਾਲੇ ਭੇਦ ਭਾਵ ਨੂੰ ਮਿਟਾਦੀਏ।
ਗਰੀਬੀ ਤੇ ਬੇਕਾਰੀ ਦੂਰ ਕਰਕੇ ਅਵਿੱਦਿਆ ਨੂੰ,
ਸੁਰਗ ਸਮਾਨ ਸਾਰੇ ਦੇਸ਼ ਨੂੰ ਬਣਾਦੀਏ।
ਕਾਮੇ ਤੇ ਕਿਸਾਨ ਕੱਠੇ ਹੋ ਕੇ ਬੁੱਧੀਜੀਵੀ ਸਭ,
ਦੁਨੀਆਂ ਚੋਂ ਸੋਹਣਾ ਅਸੀਂ ਏਸ ਨੂੰ ਬਣਾਦੀਏ।
ਦਲਬਾਰ ਸਿੰਘ
ਚੱਠੇ ਸੇਖਵਾਂ ( ਸੰਗਰੂਰ)
ਮੋਬਾਈਲ ੯੫੯੨੧੯੪੭੦੫
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly