ਸ਼ੈਕੜੇ ਰਿਸ਼ਤੇਦਾਰਾਂ ਸਾਕ ਸਬੰਧੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਹੰਝੂਆਂ ਭਰੀ ਅੰਤਿਮ ਵਿਦਾਇਗੀ
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਚੌਧਰੀ ਸੁਰੇਸ਼ ਕੁਮਾਰ ਥੋਪੀਆ (ਐਮ. ਆਰ. ਸਿਟੀ ਸਕੂਲ ਬਲਾਚੌਰ) ਦੇ ਮਾਤਾ ਗਿਆਨੋ ਦੇਵੀ ਬੀਤੇ ਦਿਨ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ। ਉਨ੍ਹਾਂ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਥੋਪੀਆ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਮਸ਼ਾਨਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਚੌਧਰੀ ਸੁਰੇਸ਼ ਕੁਮਾਰ ਥੋਪੀਆ ਵਲੋਂ ਵਿਖਾਈ ਗਈ। ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਮਾਤਾ ਗਿਆਨੋ ਦੇਵੀ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਚੌਧਰੀ ਓਮ ਪ੍ਰਕਾਸ਼, ਰੋਸ਼ਨ ਲਾਲ ਠੇਕੇਦਾਰ, ਚੌਧਰੀ ਮਨੋਹਰ ਲਾਲ, ਵਿਕਰਮਜੀਤ, ਤਨਵੀਰ ਆਦਿ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਬਾਬੂ ਰਾਮਜੀ ਦਾਸ ਚੇਅਰਮੈਨ ਐਮ. ਆਰ. ਸਿਟੀ ਸਕੂਲ, ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਸਿਆਣਾ, ਚੌਧਰੀ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਸਾਬਕਾ ਚੇਅਰਮੈਨ ਹਰਜੀਤ ਸਿੰਘ ਜਾਡਲੀ,ਚੌਧਰੀ ਬਲਦੇਵ ਰਾਜ ਖੇਪੜ, ਭਾਜਪਾ ਆਗੂ ਵਰਿੰਦਰ ਕੌਰ ਥਾਂਦੀ, ਬਲਵੀਰ ਚੰਦ, ਚਮਨ ਲਾਲ, ਮਦਨ ਲਾਲ, ਦੇਸ ਰਾਜ ਐਸ. ਐਚ. ਓ., ਬਲਦੇਵ ਸਰਪੰਚ ਟੀਹਰਾ, ਸੰਜੀਵ ਕੁਮਾਰ ਬੰਗਾ, ਨਵਪ੍ਰੀਤ ਕੁਕੜ ਸੂਹਾ, ਰਾਮ ਸਰੂਪ, ਰਘਵੀਰ ਮਾਸਟਰ ਬੂਥਗੜ੍ਹ, ਮਨੀ, ਮਨੀਸ਼ ਹੁਸ਼ਆਿਰਪੁਰ, ਪਰਮਜੀਤ ਆਦੋਆਣਾ, ਛਿੰਦਾ ਸਰਪੰਚ, ਮੋਹਣ ਲਾਲ ਰੈਲ ਮਾਜਰਾ, ਅਜੀਤਪਾਲ ਸਿੰਘ ਰਾਜੂ ਮਾਜਰਾ, ਬਲਦੇਵ ਭਾਟੀਆ ਰਾਜੂ ਮਾਜਰਾ, ਸੁਰਿੰਦਰ ਬਿੱਕਾ ਟੋਰੋਵਾਲ, ਤੇਜਿੰਦਰ ਨਵਾਂਸ਼ਹਿਰ, ਬਗੀਚਾ ਸਿੰਘ ਰੱਕੜ ਮੌਜੋਵਾਲ ਮਜਾਰਾ, ਸੇਠੀ ਸਰਪੰਚ, ਦਰਸ਼ਨ ਚੇਲਾ, ਵਾਸਦੇਵ ਸੇਠੀ, ਕੁੰਦਨ ਲਾਲ, ਸੋਮ ਨਾਥ, ਵਿਜੇ ਕੁਮਾਰ, ਰਾਜ ਕੁਮਾਰ, ਹਰਮੇਸ਼ ਲਾਲ, ਰਾਹੁਲ ਰਾਮ, ਰਾਮ ਪਾਲ ਪੰਡਿਤ, ਬਿੱਲੂ ਪੰਡਿਤ, ਚੰਨਣ ਕਾਨੂੰਗੋ, ਪਰਸ ਰਾਮ, ਸੋਹਣ ਲਾਲ, ਸਮੂਹ ਸਕੂਲ ਸਟਾਫ, ਸਮੁੱਚੇ ਰਿਸ਼ਤੇਦਾਰ ਸਮੂਹ ਪਿੰਡ ਵਾਸੀ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



