(ਸਮਾਜ ਵੀਕਲੀ)
ਮੈਂ ਧਰਤ ਪਿਆਸੀ ਬੋਲਦੀ
ਮੇਰੀ ਬੁੱਕਲੋਂ ਸੁਕਿਆ ਨੀਰ!!
ਮੇਰੇ ਪਿੰਡੇ ਪਈਆਂ ਦਰਾੜਾਂ
ਮੇਰੇ ਤਨ ਤੇ ਲੜਨ ਕਸੀਰ!!
ਮੇਰੇ ਜਿਸਮ ਦੇ ਵਾਂਡੇ ਪੈ ਗਏ
ਕਿਉਂ ਸੌਂ ਗਈ ਜਮੀਰ??
ਪੈਦਾਇਸ਼ ਮੇਰੀ ਕੁੱਖ ਦੀ
ਮੈਨੂੰ ਕਰਦੀ ਲੀਰੋ ਲੀਰ!!
ਔਡ਼ ਪਈ ਮੇਰੇ ਹਿੱਕ ਤੇ
ਮੇਰਾ ਸੀਨਾ ਹੋਇਆ ਚੀਰ
ਮੇਰਾ ਜੋਬਨ ਲਾਲੀਆਂ ਉਡੀਆਂ
ਮੇਰਾ ਢਹਿੰਦੀ ਕਲਾ ਸਰੀਰ
ਮੇਰੇ ਉਪਰ ਜਹਿਰਾਂ ਛਿੜਕ ਦੇ
ਮੇਰੇ ਅੰਗੋ ਫੁੱਟੀ ਨਸੀਰ
ਮੇਰੇ ਪੁੱਤਰ ਹੋ ਅਲੋਪ ਗਏ
ਕਿੱਕਰਾਂ,ਬੋਹੜ, ਕਰੀਰ!!
ਮੈਂ ਮਾਂ ਅੱਧਮੋਈ ਵਿਲਕਦੀ
ਮੇਰਾ ਛਲਣੀ ਹੋਇਆ ਸਰੀਰ!!
ਕਿਸਨੂੰ ਚਸਕ ਸੁਣਾਵਾਂ ਹਿਜਰ ਦੀ
ਕੋਈ ਸੁਣੇ ਨਾ ਪੀਰ ਫਕੀਰ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly