(ਸਮਾਜ ਵੀਕਲੀ)
ਮੇਰੀ ਮਾਂ ਵਰਗਾ ਕੋਈ ਨਹੀਂ।
ਦੁੱਖ ਤਕਲੀਫ਼ਾਂ ਕੱਟ ਮੈਨੂੰ ਜਨਮ ਦਿੱਤਾ,
ਓਦੋਂ ਓਹ ਹੱਸੀ ਪਰ ਰੋਈ ਨਹੀਂ ,
ਮੇਰੀ ਮਾਂ ਵਰਗਾ ਕੋਈ ਨਹੀਂ।
ਆਪ ਔਖੀ ਰਹੀ ਸਾਨੂੰ ਸੌਖੇ ਰੱਖ ਕੇ,
ਤਕਲੀਫ਼ਾਂ ਓਹਨੇ ਜ਼ਰ ਲਈਆਂ,
ਸਾਨੂੰ ਖੁਸ਼ ਰੱਖ ਕੇ,
ਪਰ ਓਹਨੇ ਆਪਣੇ ਲਈ,
ਕੀਤੀ ਕੋਈ ਅਰਜੋਈ ਨਹੀਂ,
ਮੇਰੀ ਮਾਂ ਵਰਗਾ ਕੋਈ ਨਹੀਂ।
ਆਪ ਭੁੱਖੀ ਰਹਿ ਕੇ,
ਸਾਨੂੰ ਸੀ ਖਵਾਉਂਦੀ ਓਹ,
ਇਹ ਗੱਲ ਕਦੇ ਵੀ ਨਾ,
ਕਿਸੇ ਨੂੰ ਜਤਾਉਂਦੀ ਓਹ,
ਜਦੋਂ ਸੁੱਖ ਮਾਣਨਾ ਸੀ,
ਖੁਦ ਉਹ ਦੁਨੀਆਂ ਤੇ ਰਹੀ ਨਹੀਂ,
ਮੇਰੀ ਮਾਂ ਵਰਗਾ ਕੋਈ ਨਹੀਂ।
ਕਿੰਨੀਆਂ ਕੂ ਕਰਾਂ ,
ਅਣਗਿਣਤ ਓਹਦੀਆਂ ਸਿਫ਼ਤਾਂ,
ਜੀਵਨ ਬਿਤਾਇਆ ਓਹਨੇ ਕੱਟ ਕੱਟ ਬਿਪਤਾ,
ਓਹਨਾਂ ਤੰਗੀਆਂ ਦੀ ਖ਼ਬਰ ਸਾਨੂੰ ਕਦੇ ਹੋਈ ਨਹੀਂ,
ਮੇਰੀ ਮਾਂ ਵਰਗਾ ਕੋਈ ਨਹੀਂ।
ਖੇਡਾਂ ਖੇਡਣ ਜਦੋਂ ਜਾਂਦਾ ਮੈਂ,
ਔਖੀ ਹੋ ਕੇ ਪੈਸੇ ਦਿੰਦੀ ਮੈਨੂੰ ਓਹ ਹੱਸ ਕੇ,
ਪਰ ਜਦੋਂ ਆਪ ਗਈ,
ਗਈ ਵੀ ਨਾ ਦੱਸ ਕੇ,
ਤੇਰੇ ਬਿਨਾਂ ਮਾਂ ,ਮੇਰੀ ਮਾਂ ਕੋਈ ਹੋਈ ਨਹੀਂ,
ਧਰਮਿੰਦਰ ਕਹੇ ਮੇਰੀ ਮਾਂ ਵਰਗਾ ਕੋਈ ਨਹੀਂ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly