ਮਾਂ

(ਸਮਾਜ ਵੀਕਲੀ) 
ਪਹਾੜਾਂ ਵਰਗਾ ਜਿਗਰਾ ਰੱਖਣ ਵਾਲੀਏ,
ਅੱਜ ਅੱਖਾਂ ਵਿੱਚ ਅੱਥਰੂ ਦੇ ਗਈ ਐ।
 ਧੀ ਦੀ ਹਰ ਰੀਝ ਪੁਗਾਉਣ ਵਾਲੀ ਏ,
ਅੱਜ ਕਿਹੜੇ ਦੇਸ਼ ਨੂੰ ਮੁੜ ਗਈ ਐ
ਸਾਡੇ ਲਈ ਸੁਫ਼ਨੇ ਸਜਾਉਣ ਵਾਲੀਏ,,
ਅੱਜ ਕਿਉ ਆਪ ਸੁਫ਼ਨਾ ਬਣ ਗਈ ਐ।
ਹਰ ਪਲ ਪਿਆਰ ,ਗੁੱਸਾ , ਲਾਡ,ਫਿਕਰ ਜਤਾਉਣ ਵਾਲੀਏ,
ਅੱਜ ਕਿਉ ਦਿਲਾਂ ਵਿਚ ਵਿਛੋੜੇ ਦਾ ਦੁੱਖ ਦੇ ਗਈ ਐ।
ਕਿੰਨੇ ਪਿਆਰ ਨਾਲ ਸੁਣਦੀ ਹੁੰਦੀ ਸੀ,ਸਾਡੀ ਬਾਤਾਂ ਨੀ ਮਾਏ,
ਦਿਲਾਂ ਦਾ ਹਾਲ ਸੁਣਨ ਵਾਲਾ ਕੋਈ ਲੱਭਦਾ ਨੀ ਹੁਣ ਮਾਏ।
ਹਰ ਸਮੇਂ ਔਲਾਦ ਦਾ ਖਿਆਲ ਰੱਖਣ ਵਾਲੀਏ,
ਅੱਜ ਕਿਉਂ ਬਸ ਇੱਕ ਖਿਆਲ ਬਣ ਕੇ ਰਹਿ ਗਈ ਮਾਏ।
ਉੱਠ ਖੜੋ ਕੇ ,ਆ ਕੇ ਦੇਖ ,ਨਿ ਮਾਏ,
ਤੇਰੇ ਧੀ ਪੁੱਤ ਅੱਜ ਆਪ ਧੀਆਂ ਪੁੱਤਾਂ ਵਾਲੇ ਹੋ ਗਏ ਨੀ ਮਾਏ।
ਤੇਰੀ ਰੀਝਾਂ ,ਤੇਰੇ ਸੁਫਨਿਆਂ ਨੂੰ ਅੱਜ ਖੰਭ ਲੱਗੇ ਹੋਏ ਨੇ,
ਤੇਰੇ ਕਮਲੇ ਜੀ ਨਿਆਣੇ ਅੱਜ ਅੰਬਰਾਂ ਤੇ ਉਡਾਰੀ ਲਾਉਣ ਲੱਗੇ ਹੋਏ ਨੇ।
ਤੂੰ ਕੱਲ ਵੀ ਸੀ, ਤੂੰ ਅੱਜ ਵੀ ਹੈ ,ਤੂੰ ਕੱਲ ਵੀ ਹੋਏਗੀ,
ਇੱਕ ਧੀ ਦਾ ਵਾਅਦਾ ਹੈ, ਤੂੰ ਹਰ ਜਨਮ ਵਿੱਚ ਸਾਡੀ ਮਾਂ ਹੋਵੇਗੀ।
               (  ਮਾਂ ਨੂੰ ਸਮਰਪਿਤ)
ਨੀਤੂ ਰਾਣੀ
ਗਣਿਤ ਅਧਿਆਪਿਕਾ 
ਲਹਿਰਾਗਾਗਾ ( ਸੰਗਰੂਰ)
Previous article*ਚੰਡੀਗੜ੍ਹ ਗ੍ਰਨੇਡ ਧਮਾਕੇ ਦੇ ਮੁੱਖ ਦੋਸ਼ੀ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਪੰਜਾਬ ਦੇ ਡੀਜੀਪੀ ਦਾ ਸ਼ਲਾਘਾਯੋਗ ਕਦਮ: ਨਿਸ਼ਾਂਤ ਸ਼ਰਮਾ /ਪਰਮਿੰਦਰ ਭੱਟੀ*
Next articleਡੇਟਨ, ਓਹਾਇਓ ਦੇ ਸਿੱਖਾਂ ਨੇ ਅਮਰੀਕਾ ‘ਤੇ 11 ਸਤੰਬਰ ਦੇ ਹਮਲੇ ਦੇ ਯਾਦਗਾਰੀ ਸਮਾਰੋਹ ‘ਚ ਕੀਤੀ ਸ਼ਮੂਲੀਅਤ