ਸਮਾਜ ਸੇਵੀ ਕਾਮਰੇਡ ਕਾਕਾ ਰਾਮ ਨੇ ਲੋਕਾਂ ਨੂੰ ਇਮਾਨਦਾਰ ਉਮੀਦਵਾਰ ਚੁਣਨ ਦੀ ਕੀਤੀ ਅਪੀਲ
ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਮੋਰਿੰਡਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਇਲਾਕੇ ਦੇ ਜਾਣੇ-ਪਛਾਣੇ ਸਮਾਜ ਸੇਵੀ ਕਾਮਰੇਡ ਕਾਕਾ ਰਾਮ ਨੇ ਸ਼ਹਿਰ ਵਾਸੀਆਂ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਾਮਰੇਡ ਕਾਕਾ ਰਾਮ ਸੀਪੀਆਈ ਜ਼ਿਲ੍ਹਾ ਰੋਪੜ ਦੇ ਸਹਿ. ਸਕੱਤਰ ਹਨ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਹਰ ਇੱਕ ਵੋਟ ਬਹੁਤ ਕੀਮਤੀ ਹੁੰਦੀ ਹੈ ਅਤੇ ਪੰਜ ਸਾਲਾਂ ਬਾਅਦ ਜਨਤਾ ਨੂੰ ਆਪਣੀ ਕਿਸਮਤ ਬਦਲਣ ਦਾ ਇਹ ਮੌਕਾ ਦੁਬਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸਮੇਂ ਦੌਰਾਨ ਕੀਤੀ ਗਈ ਚੋਣ ਤੁਹਾਡੇ ਵਾਰਡ ਦੇ ਵਿਕਾਸ ਲਈ ਸਹੀ ਸਾਬਿਤ ਨਹੀਂ ਹੋਈ, ਤਾਂ ਇਸ ਵਾਰ ਸੋਚ-ਸਮਝ ਕੇ ਫੈਸਲਾ ਲੈਣ ਦੀ ਲੋੜ ਹੈ। ਕਾਮਰੇਡ ਕਾਕਾ ਰਾਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਅਤੇ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਵਾਰਡਾਂ ਲਈ ਨਵੇਂ, ਪੜ੍ਹੇ-ਲਿਖੇ, ਮਿਹਨਤੀ ਅਤੇ ਬੇਦਾਗ਼ ਅਕਸ਼ ਵਾਲੇ ਇਮਾਨਦਾਰ ਉਮੀਦਵਾਰਾਂ ਨੂੰ ਚੁਣਨ, ਤਾਂ ਜੋ ਮੋਰਿੰਡਾ ਸ਼ਹਿਰ ਅਤੇ ਵਾਰਡਾਂ ਦਾ ਸਹੀ ਤਰੀਕੇ ਨਾਲ ਵਿਕਾਸ ਹੋ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



