29 ਮਾਰਚ ਨੂੰ ਫਿਰ ਕਰਵਾਏ ਜਾਣਗੇ ਸਮੂਹਿਕ ਆਨੰਦ ਕਾਰਜ:- ਮੁਖੀ ਬਾਬਾ ਸਤਨਾਮ ਸਿੰਘ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਪਿਛਲੇ ਕਾਫੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਰੀਤ ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ ਵੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਵੱਲੋਂ ਸਮੂਹਿਕ ਆਨੰਦ ਕਾਰਜ 29 ਮਾਰਚ ਦਿਨ ਐਤਵਾਰ ਨੂੰ ਰੱਖੇ ਗਏ ਹਨ।ਮਰਹੂਮ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਸਵਰਗਵਾਸੀ ਵੱਲੋਂ ਇਹ ਪਰੰਪਰਾ ਸ਼ੁਰੂ ਕਰਾਈ ਸੀ ਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਆਪਣੇ ਇਲਾਕੇ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਅਤੇ ਪੁੱਤਰਾਂ ਦੇ ਵਿਆਹ ਕਰਵਾਉਂਦੇ ਹਨ ਅਤੇ ਐਨਾ ਜੋੜਿਆ ਨੂੰ ਅਸ਼ੀਰਵਾਦ ਵਜੋਂ ਆਪਣੇ ਕੋਲੋਂ ਲੁੜੀਂਦਾ ਸਮਾਨ ਵੀ ਦਿੰਦੇ ਹਨ ਜਾਣਕਾਰੀ ਦਿੰਦੇ ਹੋਏ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਦੱਸਿਆ ਹੈ ਕਿ ਉਹ 29 ਮਾਰਚ ਦਿਨ ਐਤਵਾਰ ਵਾਲੇ ਦਿਨ ਜਰੂਰਤਮੰਦ ਪਰਿਵਾਰਾਂ ਦੇ ਵਿਆਹ ਆਨੰਦ ਕਾਰਜ ਸਮੂਹਿਕ ਤੌਰ ਤੇ ਕਰਵਾਏ ਜਾ ਰਹੇ ਹਨ ਜੇਕਰ ਕੋਈ ਵੀ ਲੋੜਵੰਦ ਵਿਅਕਤੀ ਹੈ ਤਾਂ ਉਹ ਸਰਬਜੀਤ ਸਿੰਘ ਰੇਨੂ ਸ੍ਰੀ ਅਨੰਦਪੁਰ ਸਾਹਿਬ ਗੈਸ ਏਜੰਸੀ ਦੇ ਨਜ਼ਦੀਕ ਗਿਫਟ ਪਟਾਰਾ ਤੇ ਜਾ ਦਫਤਰ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਸੰਪਰਕ ਕਰ ਸਕਦੇ ਹਨ ਦੱਸ ਦਈਏ ਕਿ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਸਤਨਾਮ ਸਿੰਘ ਉਹ ਸ਼ਖਸ਼ੀਅਤ ਹਨ ਜਿਨਾਂ ਨੇ ਆਪਣੇ ਇਲਾਕੇ ਲਈ ਪੁਲ ਸਕੂਲ ਦੇ ਨਾਲ ਨਾਲ ਦੋ ਤਖਤਾਂ ਨੂੰ ਜੋੜਨ ਵਾਲੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਜੋੜਨ ਵਾਲੀ ਸੜਕ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਚਾਰ ਮਾਰਗੀ ਸੜਕ ਸ੍ਰੀ ਨੰਦਪੁਰ ਸਾਹਿਬ ਤੋਂ ਗੜਸ਼ੰਕਰ ਤੱਕ ਬਣਾਉਣ ਦਾ ਟੀਚਾ ਰੱਖਿਆ ਸੀ ਜੋ ਕਰੋੜਾਂ ਰੁਪਏ ਖਰਚ ਕਰਨ ਤੋਂ ਬਾਅਦ ਪੂਰਾ ਕਰ ਦਿੱਤਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



