*25ਜਨਵਰੀ ਨੂੰ ਤਲਵੰਡੀ ਸਾਬੋ ਵਿਖੇ ਲਗਾਇਆ ਜਾਵੇਗਾ : ਮਹਿੰਦਰ ਪਾਲ ਸਿੰਘ*
ਬਠਿੰਡਾ (ਸਮਾਜ ਵੀਕਲੀ): ਸਿੱਖਿਆ ਵਿਭਾਗ ਪੰਜਾਬ ਅਤੇ ਸਮਗਰਾਂ ਸਿੱਖਿਆ ਅਭਿਆਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਅਤੇ ਮੇਵਾ ਸਿੰਘ ਅਤੇ ਮਹਿੰਦਰ ਪਾਲ ਸਿੰਘ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਫ਼ਸਰ ਦਵਿੰਦਰ ਕੁਮਾਰ ਬਲਾਕ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ ਦੀ ਅਗਵਾਈ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਯਾਂਗ ਬੱਚਿਆਂ ਦਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਗਿਆ । ਇਸ ਕੈਂਪ ਵਿੱਚ ਨਰਸਰੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਸਰਕਾਰੀ ਸਕੂਲਾਂ ਅਰਧ ਸਰਕਾਰੀ ਸਕੂਲਾਂ ਦੇ ਇਸ ਕੈਂਪ ਵਿੱਚ ਬਠਿੰਡਾ, ਗੋਨਿਆਣਾ , ਸੰਗਤ ਬਲਾਕ ਦੇ ਬੱਚਿਆਂ ਨੇ 200 ਜ਼ਿਆਦਾ ਨਿਰੀਖਣ ਕੈਂਪ ਵਿੱਚ ਭਾਗ ਲਿਆ । ਇਸ ਕੈਂਪ ਵਿੱਚ ਕਾਨਪੁਰ ਰਾਜ ਤੋਂ ਅਲਿਮਕੋ ਦੇ ਮਾਹਿਰ ਡਾਕਟਰ ਵਿਨੇ ਭਾਰਤਬਾਜ ,ਗੁਲਸ਼ਨ ਕੁਮਾਰ ਅੰਕਿਸਾ ਜੋਸੀ ਹਿਤੇਸ਼ ਕੁਮਾਰ ,ਅਨਿਲ ਕੁਮਾਰ ਆਦਿ ਦੀ ਟੀਮ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱੱਚਿਆਂ ਦਾ ਨਰੀਖਣ ਕੀਤਾ ਗਿਆ ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨਰੀਖਣ ਕੈਂਪ ਲਗਾ ਕੇ ਬੱਚਿਆਂ ਦੀ ਜਾਂਚ ਕੀਤੀ ਜਾਵੇਗੀ । ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਕਮਾਂਡੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੰ ਜਿਹੜੇ ਵੀ ਉਪਕਰਣ ਜਿਵੇਂ ਕਿ ਵੀਲ ਚੇਅਰ , ਵੈਸਾਖੀਆਂ, ਬਰੇਲ ਕਿੱਟ, ਟ੍ਰਾਈ ਸਾਇਕਲ , ਕੈਲੀਪਰ ਜਾਂ ਹੋਰ ਆਦਿ ਲੋੜੀਂਦਾ ਸਮਾਨ ਦੀ ਜਾਂਚ ਅਗਲੇ ਕੁਝ ਸਮੇਂ ਬਾਅਦ ਕੈਂਪ ਲਗਾ ਕੇ ਬੱਚਿਆਂ ਨੂੰ ਵੰਡ ਦਿੱਤਾ ਜਾਵੇਗਾ । ਕੋਈ ਵੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਲੋੜੀਂਦੇ ਉਪਕਰਨਾਂ ਤੋਂ ਵਾਝਾਂ ਨਹੀਂ ਰਹਿ ਦਿੱਤਾ ਜਾਵੇਗਾ ਜੀ । ਅਗਰ ਕਿਸੇ ਵੀ ਬੱਚੇ ਮੈਡੀਕਲ ਉਪ੍ਰੇਸ਼ਨ ਦੀ ਲੋੜ ਹੈ ਉਹ ਵੀ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਬੱਚਿਆਂ ਨੂੰ ਰੈਫਰ ਕਰਕੇ ਇਲਾਜ ਕਰਵਾਇਆ ਜਾਵੇਗਾ ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ 24 ਜਨਵਰੀ ਨੂੰ ਰਾਮਪੁਰਾ ਫੂਲ ਤੇ ਭਗਤਾਂ ਭਾਈਕਾ ਦੇ ਬੱਚਿਆਂ ਦਾ ਨਰੀਖਣ ਕੈਂਪ ਲਗਾਇਆ ਗਿਆ ਅਤੇ ਭਲਕੇ 25 ਜਨਵਰੀ 2023 ਨੂੰ ਤਲਵੰਡੀ ਸਾਬੋ ਅਤੇ ਮੌੜ ਬਲਾਕ ਦੇ ਬੱਚਿਆਂ ਦਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਨਰੀਖਣ ਕੈਂਪ ਬਲਾਕ ਸਿੱਖਿਆ ਅਫ਼ਸਰ 25 ਜਨਵਰੀ ਨੂੰ ਬਲਾਕ ਸਿੱਖਿਆ ਦਫਤਰ ਤਲਵੰਡੀ ਸਾਬੋ ਵਿਖੇ ਲਗਾਇਆ ਜਾਵੇਗਾ ।ਇਸ ਕੈਂਪ ਲੋੜਵੰਦ ਬੱਚੇ ਇਨ੍ਹਾਂ ਕੈਂਪਾਂ ਵਿੱਚ ਭਾਗ ਲੈ ਸਕਦੇ ਹਨ। ਇਸ ਮੌਕੇ ਮੈਡਮ ਬੇਅੰਤ ਕੌਰ ਸੀ ਐਚ ਟੀ , ਅਤੇ ਤਿੰਨੋਂ ਬਲਾਕਾਂ ਦੇ ਆਈ ਆਰ ਟੀ ਰਵੀ ਕੁਮਾਰ, ਵਰਿੰਦਰ ਸਿੰਘ ਬਹਾਲ ਸਿੰਘ ਪ੍ਰੇਮ ਕੁਮਾਰ , ਰਣਵੀਰ ਕੁਮਾਰ ਸੰਗਤ , ਬਲਜੀਤ ਕੌਰ ਡੀ ਐਸ ਈ ਟੀ , ਗੁਰਪ੍ਰੀਤ ਕੌਰ , ਸੁਰਿੰਦਰ ਕੌਰ , ਵੀਰਪਾਲ ਕੌਰ ਮਨਦੀਪ ਕੌਰ ਗੋਤੇਸ਼ ਖੱਤਰੀ, ਵੀਰਪਾਲ ਕੌਰ ਗੋਨਿਆਣਾ, ਜਸਵੀਰ ਕੌਰ , ਮੋਨਾ ਰਾਣੀ, ਰੇਖਾ ਰਾਣੀ ਕਮਲ ਰਾਣੀ ਸਰਬਜੀਤ ਕੌਰ, ਆਦਿ ਵੰਲਟੀਅਰਾਂ ਨੇ ਕੈਂਪ ਵਿੱਚ ਲੈ ਕੇ ਭੂਮਿਕਾ ਨਿਭਾਈ ਲਿਆ।