ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ

ਅਨੰਦ ਸਿੰਘ ਬਾਲਿ਼ਆਂਵਾਲੀ਼

(ਸਮਾਜ ਵੀਕਲੀ)

ਆਮ ਆਦਮੀ ਪਾਰਟੀ ਨੂੰ ਪੌਣੇ ਪੰਜਾਬ ਨੇ ਬੜੇ ਜੋਸ਼ ਨਾਲ਼ ਵੋਟ ਪਾਈ ਤੇ ਸਪੋਟ ਕਰੀ ਸੀ।ਜਿਸ ਚ ਮੈਂ ਖੁਦ ਵੀ ਸ਼ਾਮਲ ਰਿਹਾਂ।ਪਰਿਵਾਰਕ ਘਾਟਾ ਵੀ ਖਾਧਾ ਪਰ ਭੁਗਤੇ ਇਸੇ ਪਾਰਟੀ ਵੱਲ,ਤੇ ਓਹ ਵੀ ਸ਼ੁਰੂ ਤੋਂ।ਕਿਉੰਕਿ ਇੱਕ ਤਾਂ ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਅੱਕੇ ਪਏ ਸੀ ਤੇ ਦੂਸਰਾ ਇਹ ਸਰਕਾਰ ਇੰਨਾ ਕੁ ਆਮ ਹੋਣ ਦਾ ਦਾਅਵਾ ਕਰਦੀ ਸੀ ਪਹਿਲੀਆਂ ਸਰਕਾਰਾਂ ਦੇ VIP ਕਲਚਰ, ਚੋਣ ਪ੍ਰਚਾਰ ਦੇ ਫ਼ਾਲਤੂ ਖਰਚੇ,ਮੁਫ਼ਤ ਸਹੂਲਤਾਂ ਆਦਿ ਇਹਨਾਂ ਦੀ ਹਿੱਟ ਲਿਸਟ ਤੇ ਰਹੇ ਸੀ।ਭਾਵ ਕਿ ਇਹ ਜ਼ੋਰ ਸਰ ਨਾਲ਼ ਪ੍ਰਚਾਰ ਕੀਤਾ ਗਿਆ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਸੱਥਾਂ ਚੋਂ ਸਰਕਾਰ ਚਲਾਵਾਂਗੇ,ਸਾਡੇ ਕੰਮ ਬੋਲਣਗੇ,ਅਸੀਂ ਮੁਫ਼ਤ ਸਹੂਲਤਾਂ ਨਹੀਂ ਸਗੋਂ ਰੁਜ਼ਗਾਰ ਦੇ ਮੌਕੇ ਦੇਵਾਂਗੇ,ਸਰਕਾਰੀ ਮਸ਼ਿਨਰੀ ਦੀ ਦੁਰਵਰਤੋਂ ਨਹੀਂ ਕਰਾਂਗੇ ਆਦਿ ਆਦਿ।
ਚਲੋ ਖ਼ੈਰ ਬਾਕੀ ਤਾਂ ਕਾਰਗੁਜ਼ਾਰੀ ਸਭ  ਸਾਹਮਣੇ ਹੀ ਐ ਮੈਂ ਤਾਂ ਮੌੜ ਮੰਡੀ ਵਿਖੇ ਹੋਈ ਰੈਲੀ ਦੀ ਗੱਲ ਕਰਨ ਲੱਗਾ ਹਾਂ।
ਅਸੀਂ ਚਾਰ ਦੋਸਤ ਝੁਨੀਰ ਜਾ ਰਹੇ ਸੀ,ਵੇਖਿਆ ਕਿ ਇੱਕ ਦਿਨ ਪਹਿਲਾਂ ਹੀ ਮੌੜ ਮੰਡੀ ਛਾਉਣੀ ਚ ਤਬਦੀਲ ਹੋਈ ਪਈ ਸੀ।ਕੋਈ ਦਰਖ਼ਤ,ਖੰਭਾ, ਮੋੜ,ਚੌਕ ਚੁਰਾਹਾ ਅਜਿਹਾ ਨਹੀਂ ਸੀ ਜਿੱਥੇ ਫਲੈਕਸ ਨਾ ਲੱਗੀ ਹੋਵੇ।
ਤੇ ਜਦ ਝੁਨੀਰ ਤੋਂ ਵਾਪਸ ਆ ਰਹੇ ਸੀ ਤਾਂ ਅਸੀਂ ਪਹਿਲਾਂ ਹੈਰਾਨ ਹੀ ਰਹਿ ਗਏ ਤੇ ਬਾਅਦ ਚ ਪਰੇਸ਼ਾਨ ਵੀ ਹੋਏ ਜਦ ਸਾਨੂੰ ਮਾਨਸਾ ਤੋਂ ਹੀ ਮੌੜ ਮੰਡੀ ਨੂੰ ਜਾਣ ਵਾਲ਼ੀ ਸਿੱਧੀ ਸੜਕ ਦੀ ਬਜਾਇ ਪਿੰਡਾਂ ਵਿਚਦੀ ਜਾਣ ਲਈ ਪੁਲਿਸ ਕਰਮਚਾਰੀਆਂ ਨੇ ਕਿਹਾ। ਪਰੇਸ਼ਾਨੀ ਓਦੋਂ ਸ਼ੁਰੂ ਹੋਈ ਜਦ ਅਸੀਂ ਜਿਵੇਂ-ਕਿਵੇਂ ਮੌੜ ਮੰਡੀ ਤਾਂ ਪਹੁੰਚ ਗਏ ਪਰ ਮੌੜ ਮੰਡੀ ਤੋਂ ਬਾਲਿਆਂਵਾਲੀ ਨੂੰ ਜਾਂਦੀ ਸੜਕ(ਮੌੜ ਮੰਡੀ ਬਾਈਪਾਸ – ਰਾਮਨਗਰ ਵਾਲੀਆਂ ਕੈਂਚੀਆਂ( ਬਠਿੰਡਾ ਰੋਡ)ਦੀ ਬਜਾਇ ਹੋਰ ਰਸਤੇ ਬਾਲਿਆਂਵਾਲੀ ਜਾਣ ਲਈ ਕਿਹਾ ਗਿਆ। ਹੁਣ ਸਮੱਸਿਆ ਇਹ ਵੀ ਸੀ ਕਿ ਮੇਰੇ ਨਾਲ਼ ਮਲੋਟ ਤੋਂ ਵੀ ਦੋਸਤ ਸੀ।ਓਸ ਵਿਚਾਰੇ ਨੂੰ ਪਿੰਡੋ-ਪਿੰਡੀ,ਡੰਡੀਓ-ਡੰਡੀ ਰਾਮਪੁਰਾ ਪਹੁੰਚਾਇਆ।ਜਿਹੜਾ ਰਸਤਾ ਮਾਨਸਾ ਕੈਂਚੀਆਂ ਤੋਂ ਮੇਰੇ ਪਿੰਡ ਦਾ 35-40 ਮਿੰਟ ਦਾ ਸੀ,ਓਹ ਅਸੀਂ ਢਾਈ ਘੰਟੇ ਚ ਨਿਬੇੜਿਆ।ਇਹ ਤਾਂ ਮੈਂ ਇੱਕ ਛੋਟਾ ਜਿਹਾ ਘਟਨਾਕ੍ਰਮ ਹੀ ਸਾਹਮਣੇ ਰੱਖਿਆ।
ਜ਼ਰਾ ਸੋਚੋ! ਜੋ ਜ਼ਰੂਰੀ ਕੰਮਾਂ ਲਈ ਲੰਬੇ ਸਫ਼ਰ ਤੇ ਨਿੱਕਲੇ ਹੋਣਗੇ ਤੇ ਲੰਘਣਾ ਪਿਆ ਹੋਵੇਗਾ ਮੌੜ ਮੰਡੀ ਵਿਚਦੀ ਓਹਨਾ ਦਾ ਕੀ ਹਾਲ ਹੋਵੇਗਾ।
ਸਾਡੇ ਨਾਲ਼ ਮੇਰਾ ਅੱਠਵੀਂ ਚ ਪੜ੍ਹਦਾ ਜਵਾਕ ਵੀ ਸੀ।ਓਹ ਕਹਿੰਦਾ ਡੈਡੀ ਇਹ ਐਨਾ ਚੱਕਰ ਜਾ ਕੀ ਪਿਆ ਹੋਇਆ। ਮੈਂ ਓਸ ਨੂੰ ਸਮਝਾਉਣ ਚ ਅਸਮਰੱਥ ਰਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਖ਼ਾਸ ਅੰਦਾਜ਼ ਐ,ਜਿਹੜਾ ਮੈਂ ਵੀ ਪਹਿਲੀ ਵਾਰ ਵੇਖ ਰਿਹਾਂ।
ਆਮ ਨਾਗਰਿਕ
(ਅਨੰਦ ਸਿੰਘ ਬਾਲਿ਼ਆਂਵਾਲੀ਼)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਬਚਪਨ ਵਾਲੀ ਲੋਹੜੀ