‘ ਪਟਨੇ ‘ਚ ਚੰਨ’

ਸਰਿਤਾ ਦੇਵੀ

(ਸਮਾਜ ਵੀਕਲੀ)

ਪਟਨੇ ‘ਚ ਚੜ੍ਹਿਆ ਚੰਨ ਮੇਰੀ ਮਾਏ,
ਸਾਰਾ ਸ਼ਹਿਰ ਬਹੁਤ ਰੁਸ਼ਨਾਇਆ।
ਲੋਕੀ ਦੇਣ ਵਧਾਈਆਂ ਮਾਂ ਗੁਜਰੀ ਨੂੰ,
ਹਰ ਇਕ ਕੋਨਾ ਮਹਿਕਾਇਆ।
ਪਟਨੇ ‘ਚ………………….। ਨਾਲ

ਬੰਨ੍ਹ-ਬੰਨ੍ਹ ਟੋਲੀਆਂ ਖੇਡਾਂ ਖੇਡੀਆਂ ,
ਡੰਡਿਆਂ ਨੂੰ ਤਲਵਾਰਾਂ ਬਣਾਇਆ।
ਗੁਰੂ ਪਿਤਾ ਨੂੰ ‘ਦਿੱਲੀ’ ਭੇਜਿਆ,
ਬੁੱਧੀਮਤਾ ਦਾ ਕੌਤਕ ਦਿਖਾਇਆ।
ਪਟਨੇ ‘ਚ…………….।

‘ਅਨੰਦਪੁਰ’ ਵਿਚ ਸਮਾਗਮ ਕੀਤਾ,
‘ਖ਼ਾਲਸਾ ਦਾ ਪੰਥ’ ਸਜਾਇਆ।
ਜਾਤ ਪਾਤ ਦਾ ਭੇਦ ਮਿਟਾ ਕੇ,
ਪੰਜ ਪਿਆਰਿਆਂ ਨੂੰ ‘ਸਿੰਘ’ ਬਣਾਇਆ।
ਪਟਨੇ ‘ਚ…………………..।

ਆਪਣੀ ਕੌਮ ਨੂੰ ਬਚਾਉਣ ਦੀ ਖਾਤਰ,
ਸਰਬੰਸ ਵਾਰ ਕੇ ਸਰਬੰਸਦਾਨੀ ਕਹਿਲਾਇਆ।
ਜਾਨ ਤੋਂ ਪਿਆਰੇ ਨਿਕੜੇ ਬੱਚਿਆ ਨੇ ,
‘ਵਜ਼ੀਰ ਖਾਂ’ ਦਾ ਤੱਖਤ ਹਿਲਾਇਆ।
ਪਟਨੇ ‘ਚ ਚੜਿਆ ਚੰਨ ਮੇਰੀ ਮਾਏ
ਸਾਰਾ ਸ਼ਹਿਰ………………….।

ਸਰਿਤਾ ਦੇਵੀ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕੱਲਾਪਣ ਪਰੋਸ ਰਿਹਾ ਹੈ,ਸ਼ੋਸ਼ਲ ਮੀਡੀਆ
Next articleਝੂਠੀ ਤਸੱਲੀ ਵਾਲ਼ੀ ਖ਼ੁਸ਼ੀ