(ਸਮਾਜ ਵੀਕਲੀ)-ਧੂਰੀ (ਰਮੇਸ਼ਵਰ ਸਿੰਘ) ਸਥਾਨਕ ਪੰਜਾਬੀ ਸਾਹਿਤ ਸਭਾ ( ਰਜਿ : ) ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਧਾਨਗੀ ਹੇਠ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਵਿਖੇ ਹੋਈ . ਸ਼ੁਰੂਆਤ ਵਿੱਚ ਸੁਰਾਂ ਦੀ ਮਲਕਾ ਲਤਾ ਮੰਗੇਸ਼ਕਰ , ਸਭਾ ਦੇ ਸਰਪਰਸਤ ਸੁਖਦੇਵ ਸਿੰਘ ਧਾਲੀਵਾਲ , ਅਹੁਦੇਦਾਰ ਸੁਖਦੇਵ ਪੇਂਟਰ ਦੇ ਵੱਡੇ ਭਰਾ , ਇੱਕ ਹੋਰ ਅਹੁਦੇਦਾਰ ਰਣਜੀਤ ਸਿੰਘ ਧੂਰੀ ਦੀ ਧਰਮ-ਬੇਟੀ ਅਤੇ ਦੇਵ ਥਰੀਕਿਆਂ ਵਾਲ਼ੇ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ .
ਇੱਕ ਵੱਖਰੇ ਮਤੇ ਰਾਹੀਂ ਸੁਖਵਿੰਦਰ ਲੋਟੇ ਨੂੰ ਸਨਮਾਨ ਮਿਲਣ , ਕੁਲਜੀਤ ਧਵਨ ਨੂੰ ਬੇਟੇ ਦੇ ਵਿਆਹ ਲਈ ਅਤੇ ਕਰਮ ਸਿੰਘ ਜ਼ਖ਼ਮੀ ਤੇ ਡਾ .ਭਗਵੰਤ ਸਿੰਘ ਨੂੰ ਚੋਣ ਜਿੱਤਣ ‘ਤੇ ਵਧਾਈ ਦਿੱਤੀ ਗਈ .
ਰਚਨਾਵਾਂ ਦੇ ਦੌਰ ਵਿੱਚ ਸਰਵ ਸ਼ੀ੍ ਜਗਦੇਵ ਸ਼ਰਮਾ , ਮਹਿੰਦਰ ਜੀਤ ਸਿੰਘ , ਗੁਰਮੀਤ ਸੋਹੀ , ਸੁਖਵਿੰਦਰ ਲੋਟੇ , ਚਰਨਜੀਤ ਮੀਮਸਾ , ਸੁਖਦੇਵ ਸ਼ਰਮਾ , ਗੁਰਤੇਜ ਮੱਲੂਮਾਜਰਾ , ਮੰਗਲ ਬਾਵਾ , ਕੁਲਜੀਤ ਧਵਨ , ਗੁਰਜੰਟ ਮੀਮਸਾ , ਸੁੱਖੀ ਮੂਲੋਵਾਲ , ਮੂਲ ਚੰਦ ਸ਼ਰਮਾ ਅਤੇ ਗੁਰਦਿਆਲ ਨਿਰਮਾਣ ਧੂਰੀ ਵੱਲੋਂ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ .
ਅਖੀਰ ਵਿੱਚ ਆਉਂਣ ਵਾਲ਼ੀ 20 ਫਰਵਰੀ ਹੋਣ ਜਾ ਰਹੀ ਚੋਣ ਵਿੱਚ ਬਿਨਾਂ ਕਿਸੇ ਨਿੱਜੀ ਲਾਲਚ ਤੋਂ ਸੋਚ ਸਮਝ ਕੇ ਮੱਤਦਾਨ ਕਰਨ ਤੋਂ ਇਲਾਵਾ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਾਂ ਬੋਲੀ ਪੰਜਾਬੀ ਅਤੇ ਮਾਤਭਾਸ਼ਾ ਨੂੰ ਸਰਕਾਰੇ ਦਰਬਾਰੇ ਬਣਦਾ ਯੋਗ ਸਥਾਨ ਦੇਣ ਦੀ ਅਪੀਲ ਕਰਦਾ ਮੰਗ ਪੱਤਰ ਹਲਕੇ ਦੇ ਉਮੀਦਵਾਰਾਂ ਨੂੰ ਭੇਂਟ ਕਰਨ ਲਈ ਤਿਆਰ ਕੀਤਾ ਗਿਆ .ਸਭਾ ਦੀ ਅਗਲੀ ਮਾਸਿਕ ਮੀਟਿੰਗ ਮਾਰਚ ਦੇ ਪਹਿਲੇ ਐਤਵਾਰ ਹੋਵੇਗੀ .
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly