HOME ਬਾਂਦਰ ਦਾ ਵਿਆਹ 

ਬਾਂਦਰ ਦਾ ਵਿਆਹ 

2
    (ਸਮਾਜ ਵੀਕਲੀ) 
ਸਾਡੇ ਜੰਗਲ ਵਿੱਚ ਅੱਜ ਹੈ ਰੌਣਕ ਮੇਲਾ। ਭਾਵੇਂ ਸਾਡੇ ਕੋਲ ਨਹੀਂ ਹੈ ਕੋਈ ਪੈਸਾ ਧੇਲਾ।
ਤਿੱਤਲੀਆਂ ਨੇ ਰੰਗੋਲੀਆਂ ਬਣਾਉਣੀਆਂ। ਸਾਰਿਆਂ ਨੇ ਅੱਜ ਖ਼ੁਸ਼ੀਆਂ ਮਨਾਉਣੀਆਂ।
ਇਸ ਜੰਗਲ ਵਿੱਚ ਅੱਜ ਜਸ਼ਨ ਦੀ ਰਾਤ। ਸਵੇਰੇ ਚੜ੍ਹਨੀ ਹੈ ਭੋਲੂ ਬਾਂਦਰ ਦੀ ਬਰਾਤ।
ਕੱਛੂ ਆਖੇ ਚਿੱਟੋ ਘੋੜੀ ਨੂੰ ਸੁਨੇਹਾ ਘੱਲਣਾ। ਭੋਲੂ ਨੂੰ ਉੱਤੇ ਬਿਠਾ ਕੇ ਉਸ ਨੇ ਚੱਲਣਾ।
ਬੈਂਡ ਬੁੱਕ ਕੀਤਾ ਹੋਇਆ ਹਾਥੀ ਵੀਰੇ ਦਾ। ਆਰਕੈਸਟਰਾ ਕੀਤਾ ਹੈ ਭਾਲੂ ਵੀਰੇ ਦਾ।
ਨਿੰਮ ਵਾਲ਼ੇ ਉੱਲੂ ਨੇ ਕੈਮਰਾ ਲਿਆਉਣਾ। ਕਾਂ ਨੇ ਕੋਇਲ ਨਾਲ ਗੀਤ ਵੀ ਗਾਉਣਾ।
ਸ਼ੇਰ, ਚੀਤੇ, ਗਿੱਦੜ ਨੇ ਮਤਾ ਪਕਾਇਆ। ਫਿਰ ਮਗਰਮੱਛ ਨੂੰ ਸਭ ਨੇ ਸਮਝਾਇਆ।
ਤਿੰਨ ਦਿਨ ਕੋਈ ਸ਼ਿਕਾਰ ਨਹੀਂ ਕਰਨਾ। ਪਾਣੀ ਪੀ ਕੇ ਕੇਲੇ ਖਾ ਕੇ ਢਿੱਡ ਹੈ ਭਰਨਾ।
ਚਾਂਭਲੇ ਹੋਏ ਬਾਂਦਰਾਂ ਨੇ ਛਾਲਾਂ ਮਾਰਨੀਆ। ਖੋਤੇ ਗਧਿਆਂ ਨੇ ਦੁਲੱਤੀਆਂ ਮਾਰਨੀਆ।
ਆਥਣ ਥਾਈਂ ਲਾੜੀ ਨਾਲ ਮੁੜ ਆਉਣਾ। ਚਿੜੀਆਂ ਘੁੱਗੀਆਂ ਨੇ ਗਿੱਧਾ ਹੈ ਪਾਉਣਾ।
ਨਿਓਲਿਆਂ ਨਾਲ ਨੱਚ ਰਿਹਾ ਹੈ ਨਾਗ। ਲੂੰਬੜੀ ਲਾਗਣ ਨੇ ਮੰਗਣਾ ਆਪਣਾ ਲਾਗ।
ਗਿੱਦੜ ਕੂਕਣ, ਯਾਰ ਦੇ ਵਿਆਹ ਦਾ ਵੇਲਾ। ਜੰਗਲ ਵਿੱਚ ਸਾਡੇ ਅੱਜ ਹੈ ਰੌਣਕ ਮੇਲਾ।
             -ਮਨਜੀਤ ਸਿੰਘ ਬੱਧਣ
Previous articleਮੈਨਜਮੈਂਟ ਕਾਲਜ ਦਾ ਬੀਬੀਏ ਦੇ ਪਹਿਲੇ ਅਤੇ ਤੀਸਰੇ ਸਮੈਸੱਟਰ ਦਾ ਨਤੀਜਾ ਰਿਹਾ ਸ਼ਾਨਦਾਰ
Next articleਹਰਿਆਣਾ ਕਮੇਟੀ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਕੁਰੂਕਸ਼ੇਤਰ ਦੇ ਪੁਲਿਸ ਸੁਪਰਡੈਂਟ ਨਾਲ ਮੁਲਾਕਾਤ ਕਰਕੇ ਮੀਰੀ-ਪੀਰੀ ਮੈਡੀਕਲ ਕਾਲਜ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।