ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ’ਤੇ ਸੱਥਿਤ ਕੇਸੀ ਸਕੂਲ ਆੱਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸਂ ( ਕੇਸੀਐਸਐਮਸੀਏ ) ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਘੋਸ਼ਿਤ ਬੀਬੀਏ ( ਬੈਂਚਲਰ ਆੱਫ ਬਿਜੀਨੈਸ ਐਡਮਿਨਸਟ੍ਰੈਸ਼ਨ ) ਦਾ ਨਵੰਬਰ-ਦਸੰਬਰ 2025 ਦੇ ਪਹਿਲੇ ਅਤੇ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਕਾਲਜ ਮੁੱਖੀ ਪ੍ਰੋ. ਪ੍ਰਭਜੋਤ ਕੌਰ ਅਤੇ ਵਿਭਾਗ ਮੁੱਖੀ ਜਸਦੀਪ ਕੌਰ ਨੇ ਦੱਸਿਆ ਕਿ ਪਹਿਲੇ ਸਮੈਸਟਰ ’ਚ ਲਵਪ੍ਰੀਤ ਕੌਰ ਨੇ 9.16 ਐਸਜੀਪੀਏ ( ਸਮੈਸਟਰ ਗ੍ਰੇਡ ਪੁਆਇੰਟ ਐਵਰੇਜ ) ਲੈ ਕੇ ਕਾਲਜ ’ਚ ਪਹਿਲਾ, ਨਵਜੋਤ ਕੌਰ ਨੇ 8.72 ਐਸਜੀਪੀਏ ਲੈ ਕੇ ਦੂਜਾ ਅਤੇ ਕ੍ਰਿਤੀਕਾ ਨੇ 8.52 ਐਸਜੀਪੀਏ ਲੈ ਕੇ ਤੀਸਰਾ ਸਥਾਨ ਪਾਇਆ ਹੈ। ਇਸੇ ਤਰ੍ਹਾਂ ਹੀ ਬੀਬੀਏ ਤੇ ਤੀਸਰੇ ਸਮੈਸਟਰ ’ਚ ਲਵਲੀਨ ਕੌਰ ਨੇ 7.93 ਐਸਜੀਪੀਏ ਲੈ ਕੇ ਪਹਿਲਾ ਥਾਂ ਪਾਇਆ ਹੈ। ਇਹਨਾਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੇਕਟਰ ਡਾੱ. ਅਵਤਾਰ ਚੰਦ ਰਾਣਾ, ਪ੍ਰੋ. ਪ੍ਰਭਜੋਤ ਕੌਰ, ਵਰਸ਼ਾ ਸ਼ਰਮਾ ਅਤੇ ਜਸਦੀਪ ਕੌਰ ਨੇ ਸਟੂਡੈੰਟ ਨੂੰ ਵਧਾਈ ਦਿੱਤੀ ਅਤੇ ਭਵਿੱਖ ’ਚ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



