ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਣੂ ਦੀ ਪ੍ਰਕਾਸ਼ਨਾ ਦੇ 55ਵੇਂ ਸਾਲ ਦਾ ਜੂਨ 2026 ਅੰਕ ਮਾਸਟਰ ਤਾਰਾ ਸਿੰਘ ਗਰਲਜ ਕਾਲਜ, ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ। ਰਿਲੀਜ਼ ਦੀ ਰਸਮ ਪ੍ਰਿੰਸੀਪਲ ਡਾ: ਕਿਰਨਦੀਪ ਕੌਰ, ਡਾ: ਅਨੀਤਾ ਸ਼ਰਮਾ, ਡਾ: ਮਨਜੀਤ ਕੌਰ, ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਅਤੇ ਸਾਹਿਤ ਨਾਲ ਜੁੜੀਆਂ ਹੋਣਹਾਰ ਵਿਦਿਆਰਥਣਾਂ ਨੇ ਅਦਾ ਕੀਤੀ। ਪ੍ਰਿੰਸੀਪਲ ਡਾ: ਕਿਰਨਦੀਪ ਕੌਰ ਨੇ ਕਿਹਾ ਕਿ ਸਦੀ ਤੋਂ ਵੱਧ ਸਮੇਂ ਤੋਂ ਨਿਰੰਤਰ ਛਪਣ ਵਾਲੀ ਇਸ ਪੱਤ੍ਰਿਕਾ ਵਿੱਚ ਉੱਚ ਪਾਏ ਦੇ ਸਾਹਿਤ ਨੂੰ ਰਿਲੀਜ਼ ਕਰਨ ਦਾ ਸੁਭਾਗ ਸਾਡੇ ਕਾਲਜ ਨੂੰ ਮਿਲਿਆ ਹੈ। ਇਸ ਮੌਕੇ ਕਾਲਜ ਅੰਦਰ ਸਾਹਿਤ ਦੀ ਖੁਸ਼ਬੂ ਫੈਲ ਗਈ ਹੈ। ਡਾ: ਮਨਜੀਤ ਕੌਰ ਨੇ ਕਿਹਾ ਕਿ ਇਸ ਮਾਣਮੱਤੇ ਸਮੇਂ ਵਿਦਿਆਰਥਣਾਂ ਦਾ ਸ਼ਾਮਲ ਹੋਣਾ ਇਸ ਗੱਲ ਦੀ ਗਵਾਹੀ ਹੈ ਕਿ ਬੱਚਿਆਂ ਵਿੱਚ ਸਿਲੇਬਸ ਤੋਂ ਬਾਹਰੀ ਕਿਤਾਬਾਂ ‘ਚੋਂ ਗਿਆਨ ਪ੍ਰਾਪਤ ਕਰਨ ਵਿੱਚ ਡੂੰਗੀ ਦਿਲਚਸਪੀ ਹੈ। ਡਾ: ਅਨੀਤਾ ਸ਼ਰਮਾਂ ਨੇ ਪਿਛਲੀਆਂ ਯਾਦਾਂ ਤਾਜ਼ੀਆਂ ਕਰਦਿਆਂ ਕਿਹਾ ਕਿ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਕਾਲਜ ਦੀਆਂ ਗਤੀਵਿਧੀਆਂ ਨਾਲ ਜੁੜੇ ਹੋਏ ਹਨ । ਇਹਨਾਂ ਵੱਲੋਂ ਪੁਸਤਕਾਂ ਤੇ ਅਣੂ ਪੱਤ੍ਰਿਕਾ ਨਿਰੰਤਰ ਕਾਲਜ ਦੀ ਲਾਇਬ੍ਰੇਰੀ ਵਿੱਚ ਪਹੁੰਚਾਈ ਜਾਂਦੀ ਹੈ ਜਿਸਤੋਂ ਵਿਦਿਆਰਥਣਾਂ ਬੌਧਿਕਤਾ ‘ਚ ਵਾਧਾ ਕਰਦਿਆਂ ਸਮਾਜ ਨਾਲ ਜੁੜਣ ਲਈ ਪ੍ਰੇਰਨਾ ਲੈਂਦੀਆਂ ਹਨ। ਸੁਰਿੰਦਰ ਕੈਲੇ ਨੇ ਪ੍ਰਿੰਸੀਪਲ, ਸਟਾਫ ਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਮਿਲਣੀਆਂ ਬੱਚਿਆਂ ਨੂੰ ਸਮਝਣ ਦਾ ਮੌਕਾ ਦਿੰਦੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


