ਹਲਕੇ ਵਿੱਚ ਹੋ ਰਹੀਆਂ ਉਸਾਰੀਆਂ ਵਿਚੋਂ ਹੋ ਰਹੀ ਜ਼ਬਰਦਸਤ ਵਸੂਲੀ – ਦੇਬੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਹਲਕਾ ਕੇਂਦਰੀ ਦੇ ਇੰਚਾਰਜ ਅਤੇ ਭਾਜਪਾ ਦੇ ਖ਼ਜ਼ਾਨਚੀ ਨੇ ਆਪਣੇ ਦਫ਼ਤਰ ਵਿਖੇ ਰੱਖੀ ਪ੍ਰੈਸ ਮਿਲਣੀ ਦੌਰਾਨ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਰੱਜ ਕੇ ਭੜਾਸ ਕੱਢੀ। ਉਹਨਾਂ ਆਖਿਆ ਕਿ ਛੋਟੀ ਜਿਹੀ ਲਾਟਰੀ ਦੀ ਦੁਕਾਨ ਤੇ ਮਿਥ ਕੇ ਡਰਾਮਾ ਰਚ ਕੇ ਰੇਡ ਮਾਰਨੀ ਅਤੇ ਭਾਜਪਾ ਨੂੰ ਬਦਨਾਮ ਕਰਨਾ ਦੀ ਸਾਜਿਸ਼ ਜਨਤਾ ਇਹ ਸਭ ਜਾਣਦੀ ਹੈ। ਦੇਬੀ ਨੇ ਆਖਿਆ ਕਿ ਵੱਡੇ ਦੜੇ ਸੱਟੇ ਦੀਆਂ ਦੁਕਾਨਾਂ ਉੱਪਰ ਰੇਡ ਨਹੀਂ ਹੁੰਦੀ ਕਿਉਂਕਿ ਵਿਧਾਇਕ ਸਾਹਿਬ ਦਾ ਉਹਨਾਂ ਨਾਲ ਹਿੱਸਾ ਹੈ। ਅੱਗੇ ਦੇਬੀ ਨੇ ਆਖਿਆ ਕਿ ਜੇਕਰ ਕੋਈ ਭਾਜਪਾ ਵਰਕਰ ਦੜੇ ਸੱਟੇ ਦੀ ਦੁਕਾਨ ਚਲਾਉਂਦਾ ਹੈ ਤਾਂ ਉਸ ਉੱਪਰ ਪਰਚਾ ਕੀਤਾ ਜਾਵੇ, ਖਾਲੀ ਫੋਕੀ ਵਾਹ ਵਾਹ ਨਾ ਕਰਵਾਈ ਜਾਵੇ। ਦੇਬੀ ਨੇ ਆਖਿਆ ਕਿ ਹਲਕਾ ਕੇਂਦਰੀ ਵਿੱਚ ਹੋ ਰਹੀਆਂ ਸਭ ਉਸਾਰੀਆਂ ਵਿੱਚੋਂ ਮੋਟਾ ਪੈਸਾ ਲਿਆ ਜਾ ਰਿਹਾ ਹੈ ਅਤੇ ਉਹ ਜਲਦੀ ਹੀ ਇਸ ਬਾਰੇ ਵੀ ਸਬੂਤਾਂ ਸਮੇਤ ਖੁਲਾਸਾ ਕਰਨਗੇ। ਦੇਬੀ ਨੇ ਆਖਿਆ ਕਿ ਪੱਪੀ ਨੂੰ ਭਾਜਪਾ ਦਾ ਡਰ ਸਤਾ ਰਿਹਾ ਹੈ ਤਾਂ ਹੀ ਗੱਪਾਂ ਦੀ ਰਾਜਨੀਤੀ ਕਰ ਰਹੇ ਹਨ । ਇਸ ਬਾਬਤ ਜਦੋਂ ਅਸ਼ੋਕ ਪਰਾਸ਼ਰ ਪੱਪੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋ ਵਾਰ ਫੋਨ ਕਰਨ ਤੇ ਵੀ ਫ਼ੋਨ ਨਹੀਂ ਚੁੱਕਿਆ ਗਿਆ ਅਤੇ ਵਾਪਸੀ ਵੀ ਨਹੀਂ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



