ਡਿਸਪੈਂਸਰੀਆਂ ਦੀ ਲੀਪਾ-ਪੋਚੀ ਕਰਕੇ ਮੁਹੱਲਾ ਕਲੀਨਿਕ ਬਣਾਏ-ਮਾਸਟਰ ਵਿਨੋਦ ਕੁਮਾਰ

ਅੱਪਰਾ (ਸਮਾਜ ਵੀਕਲੀ)- ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਮੈਂਬਰ (ਐੱਸ. ਸੀ ਮੋਰਚਾ ਪੰਜਾਬ) ਮਾਸਟਰ ਵਿਨੋਦ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ‘ਚ ਖੋਲੇ ਜਾ ਰਹੇ ਮੁਹੱਲਾ ਕਲੀਨਿਕ ਪਹਿਲਾਂ ਤੋਂ ਹੀ ਚੱਲ ਰਹੀਆਂ ਸਰਕਾਰੀ ਡਿਸਪੈਂਸਰੀਆਂ ਦੀ ਲੀਪਾ-ਪੋਚੀ ਕਰਕੇ ਖੋਲੇ ਜਾ ਰਹੇ ਹਨ | ਉਨਾਂ ਕਿਹਾ ਕਿ ਆਪ ਆਗੂ ਆਪਣੇ ਆਪ ਹੀ ਆਪਣੀ ਪਿੱਠ ਥਪਥਪਾਉਣ ਤੇ ਵਾਹ-ਵਾਹ ਲੁੱਟਣ ‘ਚ ਲੱਗੇ ਹੋਏ ਹਨ | ਉਨਾਂ ਅੱਗੇ ਕਿਹਾ ਕਿ ਜੇਕਰ ਆਪ ਦੀ ਸਰਕਾਰ ਸੱਚ ‘ਚ ਹੀ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਚਾਹੁੰਦੀ ਹੈ ਤਾਂ ਉਹ ਵਧੀਆ ਇਮਾਰਤਾ ਉਸਾਰਦੀ ਤੇ ਡਾਕਟਰਾਂ ਤੇ ਸਟਾਫ਼ ਦੀ ਕਮੀ ਨੂੰ ਪੂਰਾ ਕਰਦੀ | ਉਨਾਂ ਅੱਗੇ ਕਿਹਾ ਕਿ ਮੁਹੱਲਾ ਕਲੀਨਿਕਾਂ ਲਈ ਇਸ਼ਤਿਹਾਰਬਾਜ਼ੀ ‘ਤੇ ਹੀ 30 ਕਰੋੜ ਰੁਪਏ ਖਰਚ ਕਰਨਾ ਪਾਰਟੀ ਦੀ ਮਾੜੀ ਰਾਜੀਨਿਤਿਕ ਸੋਚ ਨੂੰ ਦਰਸਾਉਂਦਾ ਹੈ |

 

Previous articleਲੋਕਸਭਾ ਮੈਂਬਰ ਡਾ. ਅਮਰ ਸਿੰਘ ਨੇ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਬਜ਼ਟ ਨੂੰ ਕਿਸਾਨ ਅਤੇ ਮਜ਼ਦੂਰ ਵਿਰੋਧੀ ਗਰਦਾਨਦੇ ਹੋਏ ਇਸ ਨੂੰ ਅਮੀਰ ਕਾਰਪੋਰੇਟ ਘਰਾਣਿਆਂ ਦਾ ਬੱਜਟ ਦੱਸਿਆ
Next articleਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ 6 ਫਰਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ