ਮੋਹਾਲੀ ਵਿਜੀਲੈਸ ਜਾਂਚ ਅਧੀਨ ਚੱਲ ਰਿਹਾ ਅਮਰੂਦ ਘੁਟਾਲਾ ਮੁਲਜ਼ਮ ਸੁਖਦੇਵ ਸਿੰਘ ਨੇ ਦੋ ਕਰੋੜ 40 ਲੱਖ ਜਮਾਂ ਕਰਾਏ

ਚੰਡੀਗੜ੍ਹ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਜਿਲਾ ਮੋਹਾਲੀ ਅਧੀਨ ਪੈਂਦੇ ਬਾਕਰਪੁਰ ਪਿੰਡ ਦੇ ਵਿੱਚ ਬਾਗਬਾਨੀ ਵਿਕਾਸ ਅਫਸਰ ਨਾਲ ਮਿਲੀਭੁਗਤ ਕਰਕੇ ਅਮਰੂਦ ਦੇ ਪੌਦਿਆਂ ਸਬੰਧੀ ਇੱਕ ਧੋਖਾ ਧੜੀ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ 2016-17 ਦੇ ਵਿੱਚ ਪ੍ਰਗਟ ਹੋਇਆ। ਇਸ ਧੋਖਾ ਧੜੀ ਦੇ ਮੁਲਜਮ ਸੁਖਦੇਵ ਸਿੰਘ ਤੇ ਹੋਰ ਕਈ ਸਰਕਾਰੀ ਅਫ਼ਸਰਾਂ ਨੂੰ ਇਸ ਮਾਮਲੇ ਅਧੀਨ ਕਾਬੂ ਕੀਤਾ ਗਿਆ ਸੀ। ਗਿਰਫ਼ਤਾਰ ਮੁਲਜਮ ਸੁਖਦੇਵ ਸਿੰਘ ਦੇ ਵਕੀਲ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਇਹ ਪਟੀਸ਼ਨ ਸੁਖਦੇਵ ਸਿੰਘ ਨੇ ਆਪਣੀ ਜ਼ਮਾਨਤ ਸਵੀਕਾਰ ਕਰਨ ਸਬੰਧੀ ਬੇਨਤੀ ਕਰਦੇ ਹੋਏ ਕਿਹਾ ਸੀ ਕਿ ਉਹ ਇਸ ਅਮਰੂਦ ਘੁਟਾਲੇ ਨਾਲ ਸੰਬੰਧਿਤ ਲਗਭਗ 2 ਕਰੋੜ 40 ਲੱਖ 96000 ਦੀ ਰਾਸ਼ੀ ਅਦਾਲਤ ਵਿੱਚ ਜਮਾ ਕਰਵਾਉਣਾ ਚਾਹੁੰਦੇ ਹਨ ਇਸ ਤੋਂ ਬਾਅਦ ਵਕੀਲ ਸਾਹਿਬਾਨ ਨੇ ਸੋਮਵਾਰ ਨੂੰ ਉਕਤ ਰਕਮ ਦਾ ਡੀਡੀ ਅਦਾਲਤ ਵਿੱਚ ਜਮਾ ਕਰਵਾ ਦਿੱਤਾ। ਅਦਾਲਤ ਨੇ ਸੁਖਦੇਵ ਸਿੰਘ ਦੀ ਜ਼ਮਾਨਤ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
  ਵਿਜੀਲੈਂਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਸੁਖਦੇਵ ਸਿੰਘ ਨੇ ਨਕਲੀ ਅਮਰੂਦ ਦੇ ਬਾਗ ਹੋਣ ਲਈ ਗੈਰ ਕਾਨੂੰਨੀ ਤੌਰ ਉੱਤੇ ਮੁਆਵਜ਼ਾ ਦਾਅਵਾ ਕਰਨ ਦੇ ਇਰਾਦੇ ਨਾਲ ਪਿੰਡ ਬਾਕਰਪੁਰ ਵਿੱਚ ਤਿੰਨ ਕਨਾਲ 16 ਮਰਲੇ ਜਮੀਨ ਖਰੀਦੀ ਸੀ ਇਸ ਤੋਂ ਬਾਅਦ ਉਸਨੇ ਮੁੱਖ ਦੋਸ਼ੀ ਭੁਪਿੰਦਰ ਸਿੰਘ ਜੋ ਕਿ ਬਾਕਰਪੁਰ ਦਾ ਵਸਨੀਕ ਹੈ ਨਾਲ ਮਿਲ ਕੇ ਪਿੰਡ ਵਿੱਚ ਅਕਵਾਇਰ ਕੀਤੀ ਜਾਣ ਵਾਲੀ ਜਮੀਨ ਉੱਤੇ ਪੁਰਾਣੇ ਅਮਰੂਦਾਂ ਦੀ ਬਾਗ ਦੀ ਹੋਂਦ ਇੱਕ ਸਾਜਿਸ਼ ਅਧੀਨ ਰਚੀ ਉਸ ਨੇ ਸਬੰਧਤ ਬਾਗਵਾਨੀ ਅਫਸਰ ਨਾਲ ਮਿਲੀ ਭੁਗਤ ਕਰਕੇ ਪੌਦਿਆਂ ਨੂੰ ਤਿੰਨ ਸਾਲ ਤੋਂ ਵੱਧ ਤੇ ਪੁਰਾਣੇ ਅਤੇ ਫ਼ਲ ਦੇਣ ਵਾਲੇ ਰੁੱਖਾਂ ਦੀ ਸ਼੍ਰੇਣੀ ਅਧੀਨ ਮੁਆਵਜੇ ਦੀ ਯੋਗ ਰਾਸ਼ੀ ਠਹਿਰਾਉਣ ਲਈ ਧੋਖਾਧੜੀ ਕੀਤੀ। ਵਿਜੀਲੈਂਸ ਨੇ ਬੜੀ ਬਾਰੀਕੀ ਦੇ ਨਾਲ ਇਸ ਸਾਰੇ ਕੇਸ ਦੀ ਜਾਂਚ ਕੀਤੀ ਤੇ ਅਖੀਰ ਨੂੰ ਅਮਰੂਦ ਘੁਟਾਲੇ ਅਧੀਨ ਕਈ ਸਰਕਾਰੀ ਅਧਿਕਾਰੀ ਵੀ ਦੋਸ਼ੀ ਪਾਏ ਗਏ ਜੋ ਹੁਣ ਜੇਲ ਵਿੱਚ ਹਨ ਸੁਖਦੇਵ ਸਿੰਘ ਨੇ ਆਪਣੀ ਜਾਨ ਛੁਡਾਉਣ ਦੇ ਲਈ ਜੋ ਘੁਟਾਲਾ ਕੀਤਾ ਉਸ ਵਿੱਚੋਂ ਜੋਂ ਰਕਮ ਪ੍ਰਾਪਤ ਹੋਈ ਸੀ ਉਹ ਮੁੜ ਸਰਕਾਰ ਨੂੰ ਦੇਣ ਦੇ ਲਈ ਵਿਜੀਲੈਂਸ ਅਦਾਲਤ ਦੇ ਵਿੱਚ ਪ੍ਰਕਿਰਿਆ ਸ਼ੁਰੂ ਕੀਤੀ ਤੇ ਅਖੀਰ ਨੂੰ ਮੋਟੀ ਰਕਮ ਜਮ੍ਹਾਂ ਕਰਵਾ ਦਿੱਤੀ।
    ਹੁਣ ਇਥੇ ਇਹ ਸਵਾਲ ਉੱਠਦਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਜਮੀਨ ਤੇ ਉਸ ਵਿੱਚ ਪੁਰਾਣੇ ਸਮੇਂ ਵਿੱਚ ਦਰਸਾਏ ਗਏ ਅਮਰੂਦ ਦੇ ਪੌਦਿਆਂ ਉੱਤੋਂ ਫਲ ਆਦਿ ਲਿਆ ਹੀ ਨਹੀਂ ਸੀ ਤੇ ਧੋਖਾਧੜੀ ਕਰਕੇ ਮੁਆਵਜ਼ਾ ਲੈ ਲਿਆ ਤੇ ਹੌਲੀ ਹੌਲੀ ਅਖੀਰ ਨੂੰ ਜੋ ਸੱਚ ਹੈ ਉਹ ਸਾਹਮਣੇ ਆਇਆ ਜੇਕਰ ਉਸ ਨੇ ਘੁਟਾਲਾ ਨਾ ਕੀਤਾ ਹੁੰਦਾ ਤਾਂ ਏਡੀ ਵੱਡੀ ਰਕਮ ਵਿਜੀਲੈਂਸ ਅਦਾਲਤ ਵਿੱਚ ਜਮਾ ਕਿਉਂ ਕਰਵਾਉਂਦਾ। ਇਸ ਕੇਸ ਦੀ ਜਾਂਚ ਪ੍ਰਕਿਰਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਬੜੀ ਤੇਜ਼ੀ ਨਾਲ ਸ਼ੁਰੂ ਹੋਈ ਤੇ ਅਖੀਰ ਨੂੰ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਜਿਨਾਂ ਲੋਕਾਂ ਨੇ ਧੋਖਾਧੜੀ ਕੀਤੀ ਉਹ ਕਾਬੂ ਆ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਚਆਟੋ ਐਕਸਪੋ 2025 ਮਸ਼ੀਨ ਟੂਲ ਇੰਡਸਟਰੀ ਦੇ ਭਵਿੱਖ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ
Next articleਨਚਾਰ ਮੰਡਲੀਆਂ ਅਤੇ ਇਹਨਾਂ ਦਾ ਭਵਿੱਖ