HOME ਮੋਗਲਜ਼ ਸਕੀਇੰਗ ਦੇ ਮਹਾਨ ਖਿਡਾਰੀ ਮਿਕਾਏਲ ਕਿੰਗਜ਼ਬਰੀ ਨੇ ਕੀਤਾ ਸਨਿਆਸ ਦਾ ਐਲਾਨ

ਮੋਗਲਜ਼ ਸਕੀਇੰਗ ਦੇ ਮਹਾਨ ਖਿਡਾਰੀ ਮਿਕਾਏਲ ਕਿੰਗਜ਼ਬਰੀ ਨੇ ਕੀਤਾ ਸਨਿਆਸ ਦਾ ਐਲਾਨ

3
ਫੋਟੋ ਕੈਪਸ਼ਨ: ਅਖੀਰੀ ਮੁਕਾਬਲੇ ਮਗਰੋਂ ਜਿੱਤ ਦਾ ਜਸ਼ਨ ਮਨਾਉਂਦਾ ਮੋਗਲਜ਼ ਖਿਡਾਰੀ ਮਿਕਾਏਲ ਕਿੰਗਜ਼ਬਰੀ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਪ੍ਰਸਿੱਧ ਮੋਗਲਜ਼ ਸਕੀਇੰਗ ਖਿਡਾਰੀ ਮਿਕਾਏਲ ਕਿੰਗਜ਼ਬਰੀ ਨੇ ਆਪਣੇ ਸ਼ਾਨਦਾਰ ਖੇਡ ਜੀਵਨ ਨੂੰ ਅਲਵਿਦਾ ਕਹਿੰਦੇ ਹੋਏ ਸਨਿਆਸ ਦਾ ਐਲਾਨ ਕਰ ਦਿੱਤਾ ਹੈ। ਕਿਊਬੈਕ ਵਿੱਚ ਹੋਏ ਆਪਣੇ ਅਖੀਰੀ ਮੁਕਾਬਲੇ ਦੌਰਾਨ ਉਸਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਵਰਗ ਦੀਆਂ ਦੋਨੋਂ ਦੌੜਾਂ ਜਿੱਤ ਕੇ ਖੇਡ ਕੈਰੀਅਰ ਨੂੰ ਯਾਦਗਾਰ ਢੰਗ ਨਾਲ ਸਮਾਪਤ ਕੀਤਾ। ਪੰਜ ਵਾਰ ਦੇ ਓਲੰਪਿਕ ਤਮਗਾ ਜੇਤੂ ਕਿੰਗਜ਼ਬਰੀ ਨੂੰ ਖੇਡ ਜਗਤ ਵਿੱਚ ਇਕ ਇਤਿਹਾਸ ਵਜੋਂ ਮੰਨਿਆ ਜਾਂਦਾ ਰਿਹਾ ਹੈ। ਉਸਦੇ ਸਾਥੀ ਖਿਡਾਰੀ ਐਲੈਕਸ ਬਿਲੋਡੋ ਸਮੇਤ ਕਈਆਂ ਨੇ ਉਸਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸਨੇ ਮੋਗਲਜ਼ ਸਕੀਇੰਗ ਨੂੰ ਨਵੀਂ ਉਚਾਈਆਂ ‘ਤੇ ਪਹੁੰਚਾਇਆ ਹੈ। ਕਿੰਗਜ਼ਬਰੀ ਨੇ ਆਪਣੇ ਕਰੀਅਰ ਦੌਰਾਨ ਹਮੇਸ਼ਾਂ ਆਪਣੀ ਸਫਲਤਾ ਦਾ ਸਿਹਰਾ ਟੀਮ ਅਤੇ ਕੋਚਾਂ ਨੂੰ ਦਿੱਤਾ। ਹੁਣ ਜਦੋਂ ਉਹ ਖੇਡਾਂ ਤੋਂ ਸਨਿਆਸ ਲੈ ਰਿਹਾ ਹੈ, ਤਾਂ ਖੇਡ ਜਗਤ ਵੱਲੋਂ ਉਸਦੇ ਯੋਗਦਾਨ ਨੂੰ ਖਾਸ ਤੌਰ ‘ਤੇ ਯਾਦ ਕੀਤਾ ਜਾ ਰਿਹਾ ਹੈ। ਮਿਕਾਏਲ ਕਿੰਗਜ਼ਬਰੀ ਦਾ ਨਾਮ ਮੋਗਲਜ਼ ਸਕੀਇੰਗ ਦੇ ਇਤਿਹਾਸ ਵਿੱਚ ਹਮੇਸ਼ਾਂ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਵੇਗਾ ਅਤੇ ਉਸਦੀ ਉਪਲਬਧੀਆਂ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਬਣੀਆਂ ਰਹਿਣਗੀਆਂ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਟੋਰਾਂਟੋ ਵਿੱਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ
Next articleਚੰਦ ਮਿਸ਼ਨ ਨਾਲ ਜੁੜੇਗੀ ਕੈਲਗਰੀ ਦੀ ਧੀ ਜੈਨੀ ਗਿਬਨਜ਼