ਕਰਜ ਮੁਆਫੀ,ਐਮ.ਐਸ.ਪੀ ਗਰੰਟੀ ਕਨੂੰਨ,ਪੈਂਡਿੰਗ ਮੰਗਾਂ ਅਤੇ ਡੱਲੇਵਾਲ ਸਮੇਤ ਕਿਸਾਨ ਅੰਦੋਲਨ ਦੀ ਹਮਾਇਤ ਲਈ ਮੋਗਾ ਚ ਕੀਤੀ ਜਾ ਰਹੀ ਹੈ ਮਹਾਂ-ਪੰਚਾਇਤ
ਮੋਗਾ (ਸਮਾਜ ਵੀਕਲੀ) ( ਚੰਦੀ )– ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਪੈਂਡਿੰਗ ਪਈਆਂ ਮੰਗਾਂ,ਪੂਰਨ ਕਰਜ ਮੁਆਫੀ,ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਅਤੇ ਮੋਰਚੇ ਦੀ ਹਮਾਇਤ ਲਈ ਮੋਗਾ ਦੀ ਦਾਣਾ ਮੰਡੀ ਵਿਖੇ 9 ਜਨਵਰੀ ਨੂੰ ਸਵੇਰੇ 10 ਵਜੇ ਕਿਸਾਨ-ਮਜਦੂਰ ਮਹਾਂ ਪੰਚਾਇਤ ਰੱਖੀ ਗਈ ਹੈ,ਇਸ ਕਿਸਾਨ ਮਹਾਂ ਪੰਚਾਇਤ ਵਿੱਚ ਲੱਖਾਂ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਹੋਵੇਗਾ ਇਸ ਬਾਰੇ ਮੀਡੀਆ ਨੂੰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਆਗੂ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਜਾਣਕਾਰੀ ਦਿੱਤੀ,ਉਹਨਾਂ ਕਿਹਾ ਕੇ ਕਿਸਾਨੀ ਮੰਗਾਂ ਨੂੰ ਲੈਕੇ ਚੱਲ ਰਹੇ ਸੰਘਰਸ਼ ਦੀ ਹਮਾਇਤ ਲਈ ਹੀ ਇਹ ਕਿਸਾਨ ਮਹਾਂ ਪੰਚਾਇਤ ਰੱਖੀ ਗਈ ਹੈ,ਉਹਨਾਂ ਕਿਹਾ ਕੇ ਬੇਸ਼ੱਕ ਪਰਿਵਾਰਾਂ ਚ ਵੀ ਦੋ ਭਰਾਵਾਂ ਚ ਮੱਤਭੇਦ ਹੋ ਜਾਂਦੇ ਹਨ ਪਰ ਜਦੋਂ ਬਾਹਰਲਾ ਕੋਈ ਵੀ ਦੁਸ਼ਮਣ ਇੱਕ ਭਰਾ ਤੇ ਹਮਲਾ ਕਰੇ ਤਾਂ ਦੂਜਾ ਭਰਾ,ਭਰਾ ਤੇ ਹੋਏ ਹਮਲੇ ਦਾ ਠੋਕਵਾਂ ਜਵਾਬ ਦੇਂਦਾ ਹੈ ਏਸੇ ਤਰਾਂ ਹੀ ਸਾਡੇ ਤੋਂ ਵੱਖ ਹੋਏ ਸਾਡੇ ਭਰਾ ਤੇ ਸਮੇਂ-ਸਮੇਂ ਸਰਕਾਰਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹਰ ਵੇਲੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਦੁਸ਼ਮਣ ਨੂੰ ਠੋਕਵਾਂ ਜਵਾਬ ਦਿੱਤਾ ਹੈ, ਸੁੱਖ ਗਿੱਲ ਮੋਗਾ ਨੇ ਕਿਹਾ ਕੇ ਮੋਗਾ ਦੀ ਮਹਾਂ ਪੰਚਾਇਤ ਵੀ ਚਲਦੇ ਸੰਘਰਸ਼ ਦੀ ਹਮਾਇਤ ਅਤੇ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਲਲਕਾਰ ਵੀ ਹੈ ਕੇ ਜਿਓਂ-ਜਿਓਂ ਤੁਸੀਂ ਪੰਜਾਬੀਆਂ ਤੇ ਜ਼ੁਲਮ ਕਰੋਗੇ ਇਹ ਉਸ ਤੋਂ ਵੀ ਵੱਧਕੇ ਸਰਕਾਰਾਂ ਅੱਗੇ ਹਿੱਕ ਤਾਣ ਕੇ ਖੜ੍ਹੇ ਹੋਣਗੇ,ਜਿਵੇਂ ਕਿਸੇ ਨੇ ਕਿਹਾ “ਮੰਨੂ ਸਾਡੀ ਦਾਤਰੀ,ਅਸੀਂ ਮੰਨੂ ਦੇ ਸੋਏ,ਜਿਉਂ-ਜਿਉਂ ਮੰਨੂ ਵੱਡਦਾ, ਅਸੀਂ ਦੂਣ ਸਵਾਇਆ ਹੋਏ, ਅੱਗੇ ਬੋਲਦਿਆਂ ਸੁੱਖ ਗਿੱਲ ਮੋਗਾ ਨੇ ਕਿਸਾਨਾਂ-ਮਜਦੂਰਾਂ, ਬੀਬੀਆਂ-ਭੈਣਾਂ,ਦੁਕਾਨਦਾਰਾਂ,ਸਮਾਜ ਸੇਵੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਮੋਗਾ ਦੀ ਦਾਣਾ ਮੰਡੀ ਚ 9 ਜਨਵਰੀ ਨੂੰ ਹੋਣ ਵਾਲੀ ਕਿਸਾਨ-ਮਜਦੂਰ ਮਹਾਂ ਪੰਚਾਇਤ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਜਥੇਬੰਦੀ ਦੇ ਇੱਕ-ਇੱਕ ਜ਼ਿਲ੍ਹੇ ਚੋਂ 25-25 ਗੱਡੀਆਂ ਜਾਂ ਟਰੈਕਟਰ-ਟਰਾਲੀਆਂ ਲਿਉਣ ਦੀ ਹਦਾਇਤ ਕੀਤੀ ਗਈ ਹੈ, ਉਹਨਾਂ ਕਿਹਾ ਕੇ ਸਾਰੇ ਜ਼ਿਲੇ ਪ੍ਰਧਾਨ,ਸੂਬਾ ਆਗੂ,ਬਲਾਕ ਪ੍ਰਧਾਨ ਅਤੇ ਇਕਾਈ ਪ੍ਰਧਾਨ 8 ਜਨਵਰੀ ਨੂੰ ਆਪੋ ਆਵਦੇ ਜ਼ਿਲਿਆਂ ਚ ਮੀਟਿੰਗਾਂ ਕਰਕੇ ਕਿਸਾਨਾਂ ਮਜ਼ਦੂਰਾਂ ਦੀਆਂ ਡਿਊਟੀਆਂ ਲਾਉਣ ਤਾਂ ਕੇ 9 ਜਨਵਰੀ ਨੂੰ ਸਮੇਂ ਸਿਰ ਵੱਡੇ ਕਾਫਲੇ ਲੈਕੇ ਮਹਾਂ ਪੰਚਾਇਤ ਵਿੱਚ ਸ਼ਾਮਲ ਹੋ ਸਕੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj