ਪੰਜਾਬ ਲਈ ਮੋਦੀ ਅੱਜ ਕਰਨਗੇ ਵਰਚੁਅਲ ਰੈਲੀ

Prime Minister Narendra Modi

ਜਲੰਧਰ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਫਰਵਰੀ ਨੂੰ ਬਾਅਦ ਦੁਪਹਿਰ 1.00 ਵਜੇ ਦੇ ਕਰੀਬ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਲੁਧਿਆਣਾ ਤੇ ਫ਼ਤਹਿਗੜ੍ਹ ਸਾਹਿਬ ਵਿੱਚ ਭਾਜਪਾ ਅਤੇ ਗੱਠਜੋੜ ਦੇ 18 ਉਮੀਦਵਾਰਾਂ ਲਈ ਵਰਚੁਅਲ ਰੈਲੀ ਕਰਨਗੇ। ਭਾਜਪਾ ਇਸ ਰੈਲੀ ਦਾ ਲੁਧਿਆਣਾ ਤੋਂ ਵਰਚੁਅਲ ਪ੍ਰਸਾਰਨ ਕਰੇਗੀ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਵਰਚੁਅਲ ਰੈਲੀ ਫਤਿਹਗੜ੍ਹ ਲੋਕ ਸਭਾ ਹਲਕੇ ਅਤੇ ਲੁਧਿਆਣਾ ਲੋਕ ਸਭਾ ਹਲਕੇ ਦੇ 9-9 (ਕੁੱਲ 18) ਵਿਧਾਨ ਸਭਾ ਹਲਕਿਆਂ ’ਚ ਭਾਜਪਾ ਅਤੇ ਗੱਠਜੋੜ ਦੇ ਉਮੀਦਵਾਰਾਂ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਰੇਕ ਵਿਧਾਨ ਸਭਾ ਖੇਤਰ ਵਿੱਚ 3-3 ਐੱਲਈਡੀ ਅਤੇ 1000-1000 ਦੀ ਸਮਰੱਥਾ ਨਾਲ ਕੁਰਸੀਆਂ ਲਗਾਈਆਂ ਜਾਣਗੀਆਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ: ਚੰਨੀ ਦਾ ਭਾਣਜਾ ਹਨੀ ਅਦਾਲਤ ’ਚ ਪੇਸ਼
Next articleਡੇਰਾ ਮੁਖੀ 21 ਦਿਨਾਂ ਦੀ ਫਰਲੋ ’ਤੇ ਰਿਹਾਅ