ਸਿਆਸੀ ਨਿਗਾਰ ਕਾਰਨ ਸਿਆਸੀ ਪਾਰਟੀਆਂ ਵਿੱਚ ਮਚੀ ਤਰਥੱਲੀ :ਜਥੇਦਾਰ ਸੁਰਜੀਤ ਸਿੰਘ ਦੋਭਾਲੀ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੇ 7ਰਾਜ ਸਭਾ ਮੈਂਬਰਾਂ ਵਲੋਂ ਆਪਣੀ ਪਾਰਟੀ ਛੱਡਕਿ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਸਿਆਸਤ ਵਿੱਚ ਨਿਗਾਰ ਨੇ ਲੋਕ ਮਨਾ ਵਿੱਚ ਤਰਥੱਲੀ ਮਚਾ ਦਿੱਤੀ ਅਤੇ ਲੋਕ ਇਹਨਾਂ ਮਤਲਬ ਪ੍ਰਸਤ ਆਗੂਆਂ ਦੇ ਇਸ ਘਿਣਾਉਣੀ ਕਾਰਵਾਈ ਨੂੰ ਬਹੁਤ ਬੁਰੀ ਸਮਝ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ (ਪੁਨਰ ਸੁਰਜੀਤ ) ਦੇ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਇਹ ਆਗੂ ਪੀ ਐਮ ਮੋਦੀ ਅਤੇ ਅਮਿਤ ਸ਼ਾਹ ਦੀ ਈ ਡੀ, ਵਿਜੀਲੈਂਸ ਅਤੇ ਪੁਲਿਸ ਕਾਰਵਾਈ ਤੋਂ ਡਰਦੇ ਹੋਏ ਤਰੁੰਤ ਮੋਦੀ ਦੀ ਝੋਲੀ ਵਿੱਚ ਡਿੱਗ ਪਏ ਹਨ। ਇਹਨਾਂ ਆਗੂਆਂ ਨੇ ਆਪਣੀ ਜਮੀਰ ਖਤਮ ਕੀਤੀ ਹੈ ਪਰ ਆਪਣੀ ਮਾਂ ਪਾਰਟੀ ਆਪ ਅਤੇ ਕਰੋੜਾਂ ਲੋਕਾਂ ਨੂੰ ਵੀ ਧੋਖਾ ਦਿੱਤਾ ਹੈ ਜਿਸ ਦਾ ਖਮਿਆਜ਼ਾ ਇਹਨਾਂ ਆਗੂਆਂ ਦੇ ਚਿਹਰਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਾਣ ਤੇ ਮਿਲੇਗਾ ਉਨ੍ਹਾਂ ਕਿਹਾ ਕਿ ਇਹਨਾਂ ਆਗੂਆਂ ਦੀ ਦਲਬਦਲੀ ਨਾਲ ਲੋਕਾਂ ਵਿੱਚ ਆਮ ਆਦਮੀ ਪਾਰਟੀ ਦਾ ਵੀ ਅਕਸ ਖਰਾਬ ਹੋਇਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



