HOME ਕਾਂਗਰਸ ਹਾਈਕਮਾਂਡ ਹਲਕਾ ਬਲਾਚੌਰ ਤੋਂ ਕਿਸੇ ਟਕਸਾਲੀ ਕਾਂਗਰਸੀ ਵਰਕਰ ਨੂੰ ਐਸੀ ਸੀਟ...

ਕਾਂਗਰਸ ਹਾਈਕਮਾਂਡ ਹਲਕਾ ਬਲਾਚੌਰ ਤੋਂ ਕਿਸੇ ਟਕਸਾਲੀ ਕਾਂਗਰਸੀ ਵਰਕਰ ਨੂੰ ਐਸੀ ਸੀਟ ਦੀ ਟਿਕਟ ਦੇ ਕੇ ਚੋਣ ਲੜਾਉਣ ਤਾਂ ਕਿ ਟਕਸਾਲੀ ਕਾਂਗਰਸੀ ਵਰਕਰ ਪਾਰਟੀ ਨਾਲ ਜੁੜੇ ਰਹਿਣ :ਧਰਮਪਾਲ ਭਰਥਲਾ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਨੇ ਹਰ ਪਾਰਟੀ ਆਗੂਆਂ ਵਿੱਚ ਜੋਸ਼ ਭਰ ਦਿੱਤਾ ਹੈ। ਅਤੇ ਕਈ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਚੋਣਾਂ ਲੜਨ ਦੇ ਮਨ ਬਣਾਏ ਜਾ ਰਹੇ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਜਿਲ੍ਹਾਂ ਕਾਂਗਰਸ ਕਮੇਟੀ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਕਾਂਗਰਸ ਦੇ ਮੀਤ ਪ੍ਰਧਾਨ ਧਰਮਪਾਲ ਭਰਥਲਾ  ਸਾਬਕਾ ਚੇਅਰਮੈਨ ਬਲਾਕ ਸੰਮਤੀ ਵਲੋਂ ਵੀ ਹਲਕਾ ਬਲਾਚੌਰ ਤੋਂ ਕਾਂਗਰਸ ਪਾਰਟੀ ਐਸੀ ਸੀਟ ਲਈ ਚੋਣ ਲੜਨ ਦੀ ਦਾਅਵੇਦਾਰੀ ਠੋਕੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਬਜ਼ਰੁਗਾਂ ਤੋਂ ਲੈ ਕੇ ਹੁਣ ਤੱਕ ਟਕਸਾਲੀ ਕਾਂਗਰਸੀ ਰਹੇ ਹਾ ਅਤੇ ਹੁਣ ਸਾਡਾ ਵੀ ਹੱਕ ਬਣਦਾ ਹੈ ਕਿ ਕਾਂਗਰਸ ਪਾਰਟੀ ਵਲੋਂ ਮੈਂਨੂੰ ਵੀ ਬਲਾਚੌਰ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਉਨ੍ਹਾਂ ਕਿਹਾ ਕਿ ਮੈ ਪਹਿਲਾਂ ਤੋਂ ਕਾਂਗਰਸ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਨਾ ਹੀ ਮੇਰੇ ਬਜ਼ੁਰਗਾਂ ਨੇ ਕਾਂਗਰਸ ਪਾਰਟੀ ਬਦਲੀ ਸੀ ਅਤੇ ਨਾ ਹੀ ਅਸੀ ਕਦੇ ਵੀ ਕਾਂਗਰਸ ਪਾਰਟੀ ਬਦਲਣ ਦਾ ਨਾਮ ਲਿਆ ਹੈ। ਉਨ੍ਹਾਂ ਨੇ ਕਿਹਾ ਬਲਾਚੌਰ ਦੀ ਸੀਟ ਜੇ ਕਰ ਐਸੀ ਕੋਟੇ ਵਿੱਚ ਆਉਂਦੀ ਹੈ ਤਾਂ ਵੀ ਮੈ ਪਹਿਲ ਦੇ ਆਧਾਰ ਤੇ ਚੋਣ ਲੜਨ ਤਿਆਰ ਹਾਂ ਉਨ੍ਹਾਂ ਕਿਹਾ ਇਲਾਕੇ ਲੋਕ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਕਿਹੜੇ ਲੋਕ ਪਾਰਟੀ ਦੇ ਪੱਕੇ ਵਰਕਰ ਹਨ ਅਤੇ ਕਿਹੜੇ ਲੋਕ ਹੋਰ ਵੱਖ ਵੱਖ ਪਾਰਟੀਆਂ ਵਿੱਚ ਜਾ ਕੇ ਆਪਣਾ ਲਾਹਾ ਲੈ ਕੇ ਮੁੜ ਕਾਗਰਸ’ ਪਾਰਟੀ ਵਿੱਚ ਆ ਕੇ ਆਪਣੀ ਦਾਅਵੇਦਾਰੀ ਠੋਕਦੇ ਹਨ ।ਉਨ੍ਹਾਂ ਕਾਂਗਰਸ ਦੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਬਲਾਚੌਰ ਹਲਕੇ ਤੋਂ ਕਿਸੇ ਪੁਰਾਣੇ ਟਕਸਾਲੀ ਵਰਕਰ ਨੂੰ ਕਾਂਗਰਸ ਦੀ ਟਿਕਟ ਤੋਂ ਚੋਣ ਲੜਾਉਣ ਤਾਂ ਕੇ ਕਾਂਗਰਸ ਪਾਰਟੀ ਦੇ ਹੱਥ ਮਜਬੂਰ ਹੋ ਸਕਣ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articlePro-US policies threaten India’s sovereignty
Next articleਮੋਦੀ ਅਤੇ ਅਮਿਤ ਸ਼ਾਹ ਦੀ ਘੁਰੀ ਤੋਂ ਡਰਦੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਭਾਜਪਾ ਵਿੱਚ ਹੋਏ ਸ਼ਾਮਲ