ਨਿਮਰਤਾ 

ਲਵਪ੍ਰੀਤ ਕੌਰI
 (ਸਮਾਜ ਵੀਕਲੀ)- ਦੁਨੀਆਂ ਵਿੱਚ ਹਰੇਕ ਨੂੰ ਤੁਹਾਡੀ ਨਿਮਰਤਾ ਦੀ ਲੋੜ ਨਹੀਂ। ਕੁਝ ਇਹੋ ਜਿਹੇ ਵੀ ਮਿਲਣਗੇ ਕਿ ਤੁਸੀ ਉਹਨਾਂ ਨਾਲ ਜਿਨਾ ਮਰਜ਼ੀ ਕਰ ਲਵੋ, ਉਹ ਆਪਣਾ ਵਿਹਾਰ ਨਹੀਂ ਬਦਲਦੇ । ਅਜਿਹੇ ਲੋਕਾਂ ਨਾਲ ਰਹਿ ਕੇ ਤੁਹਾਡੇ ਪੱਲੇ ਸਿਰਫ ਨਿਰਾਸ਼ਾ ਹੀ ਪਵੇਗੀ ।
  ਅਜਿਹੇ ਲੋਕਾਂ ਦਾ ਕੋਈ ਇਲਾਜ ਨਹੀਂ ਹੁੰਦਾ । Toxic ਹੁੰਦੇ ਹਨ ਅਜਿਹੇ ਲੋਕ , ਉਹ ਲੋਕਾਂ ਦੀ ਪ੍ਰੇਸ਼ਾਨੀ ਹੀ ਇਹ ਹੁੰਦੀ ਹੈ ਜਿਨ੍ਹਾਂ ਨੇ nagativity ਦਾ ਪੱਲਾ ਫੜਿਆ ਹੁੰਦਾ ਹੈ।  ਅਜਿਹੇ ਲੋਕਾਂ ਨਾਲ ਜਿਨ੍ਹਾਂ ਮਰਜੀ ਚੰਗਾ ਵਿਹਾਰ ਕਰਨ ਦੀ ਕੋਸ਼ਿਸ਼ ਕਰੋ , ਇਹਨਾਂ ਨੇ ਘੁਮਾ ਫਿਰਾ ਕੇ ਗੱਲ ਨੂੰ ਪੁੱਠੇ ਪਾਸੇ ਹੀ ਲਗਾਉਣਾ ਹੁੰਦਾ ਹੈ।
  ਆਪਣੀ ਮਾਨਸਿਕ ਸ਼ਾਂਤੀ ਚਾਹੁੰਦੇ ਹੋ ਤਾਂ ਅਜਿਹੇ ਲੋਕਾਂ ਤੋਂ ਦੂਰ ਰਹੋ। ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਪਰ ਆਪਣਾ ਰਸਤਾ ਬਦਲ ਲਵੋ । ਆਪਣੇ ਸੁਭਾਅ ਮੁਤਾਬਿਕ ਦੂਜਿਆ ਦਾ ਭਲਾ ਕਰੋ ਪਰ ਇੰਨੇ ਵੀ ਚੰਗੇ ਤੇ ਨਰਮ ਨਾ ਬਣੋ ਕਿ ਆਪਣੀ ਮਾਨਸਿਕ ਸ਼ਾਂਤੀ ਹੀ ਗਵਾ ਬੈਠੋ।
ਚੰਗੇ ਹੋਣ ਦਾ ਅਰਥ ਸਭ ਕੁਝ ਚੁੱਪ ਕਰਕੇ ਸਹਿਣਾ ਅਤੇ ਆਪਣੇ ਆਪ ਨੂੰ ਸਜਾ ਦੇਣਾ ਨਹੀਂ ਹੁੰਦਾ । ਅੱਜ ਦੇ ਸਮੇਂ ਜੀ ਨਾਲ ਜੀ ਹੈ ।
   Give Respect,
    Get respect……!!
  ਆਪਣਾ attitude ਬਣਾ ਕੇ ਰੱਖੋ, ਹਰੇਕ ਨਾਲ ਮਿੱਠੇ ਬਣਨ ਤੋਂ ਗ਼ੁਰੇਜ਼ ਕਰੋ । ਤੁਹਾਡੀ ਚੰਗਿਆਈ ਬਹੁਤਿਆਂ ਤੋਂ ਬਰਦਾਸ਼ਤ ਨੀ ਹੁੰਦੀ, ਨਾ ਹੀ ਉਹਨਾਂ ਨੂੰ ਕਦਰ ਹੁੰਦੀ ਹੈ ਤੁਹਾਡੀ ਨਿਮਰਤਾ ਦੀ ,,,  ਇਸ ਲਈ ਆਪਣੀ ਕਦਰ ਨਾ ਗਵਾਓ। ਆਪਣਾ ਕਰੰਟ ਬਰਕਰਾਰ ਰੱਖੋ ਤੇ ਆਪਣੀ self respect ਨੂੰ ਮਹੱਤਵ ਦਿਓ।
  ਲਵਪ੍ਰੀਤ ਕੌਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ / ਅਖਾਣਾਂ ਦੇ ਬਦਲ ਰਹੇ ਅਰਥ!
Next articleਚੰਦਰੀ ਬਿਮਾਰੀ –