ਮਾਡਰਨ ਰਾਂਝੇ

(ਸਮਾਜ ਵੀਕਲੀ)
ਬਾਰਾਂ ਸਾਲ ਜੇਕਰ ਰਾਂਝਾ ਘਰੇਂ ਰਹਿੰਦਾ ,
ਚਿੱਟਾ ਵੇਚਦਾ ਹੇਠ ਮਹਿੰਗੀ ਕਾਰ ਹੁੰਦੀ ।
ਰਮੇਸ਼ਵਰ ਜਿਹਾ ਵਿਚੋਲਾ ਕੋਈ ਵਿੱਚ ਪਾ ਕੇ,
ਗੱਲ ਚੂਚਕ ਦਿਆਂ ਕੰਨਾਂ ‘ਚੋਂ ਪਾਰ ਹੁੰਦੀ ।
ਸੈਦਾ ਕਿਹੜਾ ਭਤੀਜਾ ਸੀ ਟਾਟਿਆਂ ਦਾ  ,
ਬਈ ਸਾਕ ਹੀਰ ਦਾ ਓਸੇ ਨਾਲ਼ ਕਰਨਾ ਸੀ ;
ਸੱਚ ਹੈ ਕਿਹਾ ਅਜੋਕਿਆਂ ਸਿਆਣਿਆਂ ਨੇ  ,
ਹੀਰ ਰਾਂਝੇ ਦੇ ਘਰ ਦਾ ਹੀ ਸ਼ਿੰਗਾਰ ਹੁੰਦੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਧੀਆਂ
Next articleਇਮਰਾਨ ਸਮਰਥਕਾਂ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ, 4 ਰੇਂਜਰਾਂ ਨੂੰ ਕਾਰ ਨੇ ਕੁਚਲਿਆ; ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕੀਤੇ