HOME ਕਾਠਗੜ੍ਹ ਮੋੜ ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌਧਰੀ ਸਰਵਿਸ ਸਟੇਸ਼ਨ...

ਕਾਠਗੜ੍ਹ ਮੋੜ ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌਧਰੀ ਸਰਵਿਸ ਸਟੇਸ਼ਨ ਖੁੱਲਿਆ

12

ਬਾਬਾ ਪਰਮਜੀਤ ਮੌਜੀ ਸਾਧ ਜੀ ਨਿੱਘੀ ਵਾਲਿਆ ਨੇ ਕੀਤਾ ਸਰਵਿਸ ਸਟੇਸ਼ਨ ਦਾ ਉਦਘਾਟਨ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )– ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ  ਕਾਠਗੜ ਦੇ ਮੋੜ ਤੇ  ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌਧਰੀ ਸਰਵਿਸ ਸਟੇਸ਼ਨ ਖੁੱਲਿਆ | ਇਸ ਸਰਵਿਸ ਸਟੇਸ਼ਨ ਦਾ ਉਦਘਾਟਨ ਬਾਬਾ ਪਰਮਜੀਤ ਮੌਜੀ ਸਾਧ ਜੀ ਨਿੱਘੀ ਵਾਲਿਆ ਨੇ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੇਸ਼ਨ ਦੇ ਮਾਲਕ ਮਨੀਸ਼ ਚੌਧਰੀ(ਚੋਧਰੀ ਸਵੀਟ ਸ਼ਾਪ ਵਾਲਿਆਂ ) ਨੇ ਦੱਸਿਆ ਕਿ ਇਸ ਸਰਵਿਸ ਸਟੇਸ਼ਨ ਤੇ ਹਰ ਤਰ੍ਹਾਂ ਦੀਆਂ ਗੱਡੀਆਂ, ਕਾਰਾ ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਧੁਆਈ ਤੇ ਪੋਲਿਸ਼ ਤੇ ਵੈਕਿਊਮ ਤਸੱਲੀਬਖਸ਼ ਕੀਤਾ ਜਾਵੇਗਾ | ਉਨ੍ਹਾਂ ਇਲਾਕੇ ਦੇ ਲੋਕਾ ਨੂੰ  ਆਪਣੇ ਵਾਹਨਾਂ ਨੂੰ  ਇਸ ਸਰਵਿਸ ਸਟੇਸ਼ਨ ਤੋਂ ਧੁਆਉਣ ਦੇ ਲਈ ਅਪੀਲ ਕੀਤੀ | ਇਸ ਮੌਕੇ ਤੇ ਮਹਿੰਦਰਪਾਲ ਕਸਾਣਾ(ਬਿੱਲੂ) , ਗੁਰਚਰਨ ਦਾਸ ਖਟਾਣਾ ਭਰਥਲਾ, ਕਮਲਦੀਪ ਸ਼ਰਮਾ ਮਾਰਕੀਟ ਪ੍ਰਧਾਨ, ਅਜੇ ਪਾਲ ਕੁੱਕੜ ਸੂਹਾ, ਨਵਦੀਪ ਚੌਧਰੀ(ਬੰਟੀ) ਮਨੀਸ਼ ਕੁਮਾਰ ਚੌਧਰੀ ਸਵੀਟ ਸ਼ਾਪ ਕਾਠਗੜ੍ਹ ਮੋੜ ਕਰਨ ਚੌਧਰੀ, ਪਰਵਿੰਦਰ ਭੂੰਬਲਾ, ਪੈਨੀ , ਜੈਸਿਕਾ ਚੌਧਰੀ, ਪਿ੍ੰਸ ਚੌਧਰੀ , ਜੋਗਿੰਦਰਪਾਲ , ਸੌਰਵ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ|
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਮ. ਆਰ. ਸਿਟੀ ਪਬਲਿਕ ਸਕੂਲ ਦੀ ਜੈਸਮੀਨ ਨੇ ਕਾਮਰਸ ਵਿਸ਼ੇ ‘ਚੋ 95.4 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਾਇਆ ਦੂਸਰਾ ਸਥਾਨ
Next articleSUNDAY SAMAJ WEEKLY = 17/05/2026