* ਮੋਬਾਇਲ ਫੋਨ ਨੇ ਰਿਸ਼ਤੇਦਾਰੀਆ ਨੂੰ ਕੀਤਾ ਖਤਮ *
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਇੱਕ ਉਹ ਵੀ ਯੁੱਗ ਸੀ ਜਦੋਂ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਦਾ ਚਿੱਠੀਆਂ ਰਾਹੀਂ ਹਾਲ ਚਾਲ ਪੁੱਛਣ ਲਈ ਮਹੀਨਿਆਂ ਬੱਧੀ ਉਡੀਕ ਕਰਦੇ ਹੁੰਦੇ ਸੀ। ਜਦੋਂ ਡਾਕੀਏ ਨੇ ਘਰ ਦੇ ਦਰਵਾਜ਼ੇ ਦੇ ਬਾਹਰ ਆਪਣੇ ਸਾਈਕਲ ਦੀ ਘੰਟ ਖੜਕਾਉਣੀ ਤਾਂ ਦੌੜ ਕੇ ਚਿੱਠੀ ਲੈਣੀ ਤੇ ਪਿੰਡ ਦੇ ਕਿਸੇ ਪੜ੍ਹੇ ਲਿਖੇ ਵਿਅਕਤੀ ਕੋਲ ਚਿੱਠੀ ਨੂੰ ਵਾਰ ਵਾਰ ਪੜਾਅ ਕੇ ਸੁਣਨਾ ਅਤੇ ਚਿੱਠੀ ਭੇਜਣ ਵਾਲੇ ਨੇ ਆਪਣੇ ਸਾਰੇ ਦਿਲ ਦੀਆਂ ਭਾਵਨਾਵਾਂ ਨੂੰ ਚਿੱਠੀ ਵਿੱਚ ਲਿੱਖ ਕੇ ਭੇਜਣਾ ਜਿਸ ਨੂੰ ਪੜ੍ਹ ਕੇ ਸਕੂਨ ਮਿਲਦਾ ਸੀ । ਸਮਾਂ ਬੀਤ ਦਾ ਗਿਆ ਤਾਂ ਲੈਂਡ ਲਾਈਨ ਫੋਨ ਦਾ ਜ਼ਮਾਨਾ ਆ ਗਿਆ ਕਿਸੇ ਹੱਦ ਤੱਕ ਲੈਂਡ ਲਾਈਨ ਫੋਨ ਦਾ ਜ਼ਮਾਨਾ ਵੀ ਵਧੀਆ ਸੀ ।ਪਰ ਜਦੋਂ ਦਾ ਮੋਬਾਈਲ ਸਾਡੇ ਹੱਥਾਂ ਵਿੱਚ ਆ ਗਿਆ ਉਦੋਂ ਤੋਂ ਸਾਡੇ ਰਿਸ਼ਤੇ ਨਾਤੇ ਖ਼ਤਮ ਹੋ ਚੁੱਕੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਿਜ ਐਕਸੀਲੈਂਟ ਕੋਚਿੰਗ ਸੈਂਟਰ ਅਤੇ ਸੇਂਟ ਕਬੀਰ ਪਬਲਿਕ ਹਾਇਰ ਸੈਕੰਡਰੀ ਸਕੂਲ ਚੱਗਰਾ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵਕ ਡਾ ਆਸ਼ੀਸ਼ ਸਰੀਨ ਨੇ ਕਰਦੇ ਹੋਏ ਕਿਹਾ ਕਿ ਮੋਬਾਇਲ ਦੇ ਜਿੱਥੇ ਬਹੁਤ ਸਾਰੇ ਫਾਇਦੇ ਹਨ ਉੱਥੇ ਇਹਦੇ ਬਹੁਤ ਜ਼ਿਆਦਾ ਨੁਕਸਾਨ ਵੀ ਹਨ ! ਅੱਜ ਅਸੀਂ ਆਪਣੇ ਭੈਣ ਭਰਾ ਮਾਂ ਬਾਪ ਤੇ ਹੋਰ ਰਿਸ਼ਤੇਦਾਰਾਂ ਨੂੰ ਛੱਡ ਕੇ ਆਪਣੇ ਮੋਬਾਈਲ ਫੋਨ ਨੂੰ ਜਿਆਦਾ ਪਿਆਰ ਕਰਨ ਲੱਗ ਪਏ ਹਾਂ । ਕਿਤੇ ਨਾ ਕਿਤੇ ਇਸ ਦੇ ਕਸੂਰਵਾਰ ਅਸੀਂ ਆਪ ਵੀ ਹਾਂ ਅਸੀਂ ਆਪਣੇ ਜੰਮਦੇ ਬੱਚੇ ਦੇ ਹੱਥਾਂ ਵਿੱਚ ਮੋਬਾਈਲ ਫੋਨ ਦੇ ਦਿੱਤਾ ਹੈ । ਘਰ ਵਿੱਚ ਜਿੰਨੇ ਮੈਂਬਰ ਹਨ ਉਨ੍ਹਾਂ ਦੇ ਹੀ ਹੱਥਾਂ ਦੇ ਵਿੱਚ ਆਪਣਾ ਆਪਣਾ ਮੋਬਾਇਲ ਹੈ ! ਅਤੇ ਆਪਣੇ ਮੋਬਾਇਲ ਵਿਚ ਮਸਤ ਹਾਂ ਅਸੀਂ ਕਿਸੇ ਦਾ ਹਾਲ ਚਾਲ ਤਾਂ ਕੀ ਪੁੱਛਣਾ ਪਰ ਇਹ ਜ਼ਰੂਰ ਕਹਿ ਦਿੰਦੇ ਹਾਂ ਮੇਰੇ ਫੋਨ ਦਾ ਡਾਟਾ ਖਤਮ ਹੋ ਗਿਆ ਤੂੰ ਆਪਣਾ ਹੌਟਸਪੌਟ ਔਨ ਕਰਦੇ ਮੇਰੇ ਮੋਬਾਈਲ ਦੀ ਬੈਟਰੀ ਲੋਅ ਹੋ ਗਈ ਹੈ ਤੂੰ ਆਪਣਾ ਚਾਰਜਰ ਮੈਨੂੰ ਦੇ ਦੇ ਬਸ ਇੰਨੇ ਕੋ ਰਹਿ ਗਏ ਸਾਡੇ ਆਪਸੀ ਸਬੰਧ । ਜੇਕਰ ਅਸੀਂ ਕਿਸੇ ਦਾ ਪਤਾ ਹਸਪਤਾਲ ਲੈਣ ਗਏ ਹੋਈਏ ਜਾਂ ਫਿਰ ਕਿਸੇ ਦੀ ਮਰਗ ਤੇ ਗਏ ਹੋਈਏ ਉੱਥੇ ਕਿਤੇ ਆਪਣੇ ਮੋਬਾਇਲ ਦੀ ਬੈਟਰੀ ਲੋਅ ਹੋ ਜਾਵੇ ਤਾਂ ਅਸੀਂ ਬਾਕੀ ਸਭ ਕੁੱਝ ਛੱਡ ਕੇ ਮੋਬਾਈਲ ਦਾ ਚਾਰਜਰ ਲੱਭਣ ਲੱਗ ਜਾਂਦੇ ਹਾਂ । ਬਸ ਏਨਾ ਕੁ ਹੀ ਰਹਿ ਗਿਆ ਸਡੇ ਰਿਸ਼ਤਿਆ ਵਿੱਚ ਪਿਆਰ । ਮੈਂ ਇਹ ਨਹੀਂ ਕਹਿ ਰਹੀ ਕਿ ਮੋਬਾਇਲ ਫੋਨ ਮਾੜਾ ਹੈ ਜਾਂ ਇਸ ਦੀ ਵਰਤੋਂ ਨਾ ਕਰੋ ਮੈਂ ਇਹ ਕਹਿ ਰਹੀ ਆਂ ਕਿ ਮੋਬਾਇਲ ਫੋਨ ਦੇ ਨਾਲ ਨਾਲ ਆਪਣੇ ਰਿਸ਼ਤਿਆਂ ਨੂੰ ਵੀ ਕਾਇਮ ਰੱਖੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly