ਚਲੰਤ ਮਾਮਲੇ

(ਸਮਾਜ ਵੀਕਲੀ)

ਚਲੰਤ ਮਾਮਲੇ ਹੁੰਦੇ ਸਿੱਖਿਆ ਸਿਹਤ ਤੇ ਬੇਰੁਜ਼ਗਾਰੀ ,
ਕਿਰਤੀ ਮੁੱਠੀਆਂ ਚੁੱਕਦੇ ਰਹਿਣ ਇਨਕਲਾਬ ਪੈਂਦਾ ਭਾਰੀ ।
ਮੂਲ ਕਿਰਤ ਦਾ ਪਵਾਉਣਾ, ਲਾਉਣੀ ਪੈਂਦੀ ਸਿਰ ਧੜ ਦੀ ਬਾਜ਼ੀ ,
ਵਿਚੋਲਿਆਂ ਦਾ ਸਹਾਰਾ ਤੱਕਦੇ,ਕਿਰਤੀਆਂ ਨਾਲ ਹੁੰਦੀ ਮਾੜੀ ।

ਸਦੀਆਂ ਤੋਂ ਆਰਥਿਕ ਮਸਲੇ ਰੂਪ ਬਦਲਦੇ ਆਏ ,
ਕਿਰਤੀਆਂ ਦੇ ਗਿਆਨ ਪੱਧਰ ਨੇ ਵੀ ਕਈ ਗੁਣਾ ਕੀਤੀ ਤਰੱਕੀ ।
ਰਾਜਨੀਤੀ ਦੀਆਂ ਉਹੀ ਲੂੰਬੜ ਚਾਲਾਂ, ਪਾਣੀ ਪੈ ਨਾ ਜਾਵੇ ,
ਗ਼ਰੀਬਾਂ ਦੀ ਸੇਵਾ ਦਾ ਉਹੀ ਪੈਮਾਨਾ ਆਪਣੀ ਸੀਟ ਰੱਖਣ ਪੱਕੀ ।

ਕਾਮਰੇਡ ਵਿਚਾਰੇ ਕਿਰਤੀਆਂ, ਗ਼ਰੀਬਾਂ, ਔਰਤਾਂ ਦੀ ਗੱਲ ਕਰਨ ,
ਨਾਲੇ ਕਾਂਗਰਸੀਆਂ ਅਕਾਲੀਆਂ ਭਾਜਪਾਈਆਂ ਦੀ ਖੋਲ੍ਹਣ ਪੋਲ ।
ਇਹ ਸਾਰੇ ਗਰੁੱਪ ਨੇ ਜਾਹਲੀ ,ਜਾਅਲੀ ਡਿਗਰੀਆਂ ਲਈ ਫਿਰਨ ,
ਇਨ੍ਹਾਂ ਭਲਾ ਨਹੀਂ ਕਰਨਾ,ਇਨ੍ਹਾਂ ਨੂੰ ਮੂੰਹ ਨਾ ਲਾਓ, ਨਾ ਬਿਠਾਓ ਕੋਲ ।

ਗੈਂਗਸਟਰਾਂ ਦੀ ਭੇਸ ਵਟਾ ਲਿਆ,ਰਾਜਨੀਤੀ ਦੇ ਰੰਗ ਵਿੱਚ ਰੰਗੇ ,
ਸਰਪ੍ਰਸਤ ਪਾਰਟੀ ਦੀ ਦੇਖ ਰੇਖ ਚ ਦਿਨ ਦਿਹਾੜੇ ਕਰਦੇ ਦੰਗੇ ।
ਨਰੋਏ ਸਮਾਜ ਦੀ ਸਿਰਜਣਾ ਲਈ ਨਵੀਂ ਪੀੜ੍ਹੀ ਨੂੰ ਬਣਾਓ ਸਿਹਤਮੰਦ ,
ਵਧੀਆ ਸੋਚ ਅਪਨਾਉਣ ਦੇ ਨਤੀਜੇ,ਕੁਦਰਤ ਦੇਵੇ ਚੰਗੇ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਜਿਹੜਾ ਵੀ ਆਇਆ
Next articleਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ