ਨਵਾਂਸ਼ਹਿਰ/ਰਾਹੋਂ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਅਵਾਰਡੀ ਨੇ ਦੱਸਿਆ ਕਿ ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਦੀ ਰੋਜ਼ਾਨਾ ਦੀ ਰੋਜ਼ਾਨਾ ਦਿਹਾੜੀ ਵਿੱਤੀ ਸਾਲ 2025-26 ਲਈ 1 ਅਪ੍ਰੈਲ 2025 ਤੋਂ 346/- ਰੁ: ਹੋਵੇਗੀ ਜੋ ਕਿ ਵਿੱਤੀ ਸਾਲ 2024-25 ਦੌਰਾਨ 322/-ਰੁ: ਸੀ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਮਨਰੇਗਾ ਮਜ਼ਦੂਰਾਂ ਦੀ ਰੋਜ਼ਾਨਾ ਉੱਜਰਤ ਦੀਆਂ ਦਰਾਂ ਸਬੰਧੀ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਰੂਰਲ ਡਿਵੈਲਪਮੈਂਟ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗ੍ਰੰਟੀ ਕਾਨੂੰਨ-2005 ਦੀ ਧਾਰਾ 42 ਦੀ ਧਾਰਾ 6 ਦੀ ਉਪ-ਧਾਰਾ 1 ਤਹਿਤ ਨੋਟੀਫਿਕੇਸ਼ਨ ਮਿਤੀ 27 ਮਾਰਚ 2025 ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਇਹ ਦਿਹਾੜੀ ਹਰਿਆਣਾ ਵਿੱਚ 400/-ਰੁ:, ਸਿੱਕਿਮ ਦੇ 3 ਖੇਤਰਾਂ ਵਿੱਚ 389/-ਰੁ:, ਗੋਆ ਵਿੱਚ 378/-ਰੁ:, ਕਰਨਾਟਕ ਵਿੱਚ 370/-ਰੁ:, ਨਿਕੋਬਾਰ ਵਿੱਚ 361/-ਰੁ: ਅਤੇ ਕੇਰਲਾ ਵਿੱਚ 369/-ਰੁ: ਹੋਵੇਗੀ। ਇਸ ਤਰ੍ਹਾਂ ਪੰਜਾਬ ਦੂਸਰੇ ਰਾਜਾਂ ਦੇ ਮੁਕਾਬਲੇ ਵਿੱਚ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਦੀ ਦਰ ਮੁਤਾਬਕ 7ਵੇਂ ਸਥਾਨ ‘ਤੇ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj