ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ) ਅਜੋਕੇ ਯੁੱਗ ਵਿੱਚ ਜ਼ਿੰਦਗੀ ਦੀ ਰਫਤਾਰ ਕਾਫੀ ਤੇਜ਼ ਹੈ ਅਤੇ ਇਨਸਾਨ ਇਕ ਹੀ ਸਮੇਂ ਅਨੇਕਾ ਭੌਤਿਕ,ਪਦਾਰਥਵਾਦੀ,ਧਾਰਮਿਕ,
ਪਰਿਵਾਰਕ ਤੇ ਸਮਾਜਿਕ ਆਇਆਮਾਂ ਬਾਬਤ ਸੋਚਦਾ ਤੇ ਵਿਚਰਦਾ ਹੈ।
ਇਸ ਬਹੁਪੱਖੀ ਆਇਆਮਾਂ ਦੇ ਸੋਚ ਵਿਚਾਰ ਕਰਨ ਨਾਲ ਯਾਦਦਾਸ਼ਤ ਤਾਂ ਬੇਸ਼ਕ ਕਮਜ਼ੋਰ ਨਹੀ ਹੁੰਦੀ ਪਰ ਵਿਅਕਤੀ ਨੂੰ ਭੁੱਲਣ ਦੀ ਸ਼ਿਕਾਇਤ ਕਰਦੇ ਅਕਸਰ ਸੁਣਿਆ ਜਾ ਸਕਦਾ ਹੈ।ਇਸੇ ਹੀ ਪ੍ਰਕਾਰ ਵਿਦਿਆਰਥੀ ਜੀਵਨ ਵਿੱਚ ਵੀ ਪੜ੍ਹਨ ਸੱਮਗਰੀ ਯਾਦ ਨਾ ਹੋਣ ਦਾ ਨਿੱਜੀ ਤਜ਼ਰਬਾ ਤਾਂ ਆਪਾਂ ਸਾਰਿਆਂ ਕੋਲ ਹੋਣਾ ?ਲਾਜ਼ਮੀ ਹੀ ਹੈ।
ਆਓ ਅਸੀ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਵਿਗਿਆਨ ਦੀ ਸ਼ਾਖਾ ਯਾਦ ਵਿਗਿਆਨ MNEMONICS ਬਾਬਤ ਚਰਚਾ ਕਰਦੇ ਹਾਂ।
ਵਿਗਿਆਨ ਦੀ ਸ਼ਾਖਾ ਜਿਸ ਤਹਿਤ ਗੁੰਝਲਦਾਰ ਕਿਰਿਆਵਾਂ ,ਗਣਿਤ ਦੇ ਫਾਰਮੂਲਿਆਂ,ਇਤਿਹਾਸ ਦੀਆਂ ਤਾਰੀਖਾਂ ਆਦਿ ਨੂੰ ਲੰਮੇਰੇ ਸਮੇ ਤਕ ਯਾਦ ਰੱਖਣ ਲਈ ਅਪਣਾਈਆਂ ਤਕਨੀਕਾਂ ਤੇ ਪਦਾਰਥਾਂ (ਫਲੈਸ਼ ਕਾਰਡ,ਮਣਕਿਆਂ ਦੀ ਮਾਲਾ ,ਤਸਵੀਰਾਂ) ਆਦਿ ਨੂੰ ਯਾਦ ਵਿਗਿਆਨ ਕਿਹਾ ਜਾਂਦਾ ਹੈ।ਯਾਦ ਵਿਗਿਆਨ ਗਣਿਤ ਦੇ ਅਹਿਮ ਸਿਧਾਂਤ CORRELATION ਸੰਬੰਧਾਂ ਦੀ ਢੁੱਕਵੀ ਵਰਤੋਂ ਕਰਦਾ ਹੈ।
ਅਸੀਂ ਯਾਦ ਵਿਗਿਆਨ ਦੇ ਲੇਖ ਰਾਹੀਂ ਇਕ ਸੁਆਲ ਦਾ ਉੱਤਰ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕੀ ਅਧਿਆਪਨ ਵਿੱਚ ਯਾਦ ਵਿਗਿਆਨ ਸਹਾਇਕ ਭੂਮਿਕਾ ਅਦਾ ਕਰ ਸਕਦਾ ਹੈ?
ਇਸ ਦੇ ਸੰਖੇਪ ਉੱਤਰ ਵਜੋਂ ਤਾਂ ਜੁਆਬ ਸਕਾਰਾਤਮਕ ਭਾਵ ਹਾਂ ਰੂਪੀ ਹੈ ਪ੍ਰੰਤੂ ਵਿਸਤਾਰ ਨਾਲ ਜੁਆਬ ਦੀ ਪੁਣ ਛਾਣ ਕੀਤੇ ਬਿਨਾਂ ਸਾਰੇ ਸ਼ੰਸ਼ੇ ਤੇ ਖੰਦਸ਼ੇ ਨਹੀ ਮੁੱਕਣੇ।ਯਾਦ ਵਿਗਿਆਨ ਅਧਿਆਪਨ ਵਿੱਚ ਇੱਕ ਸਹਿ ਸਹਾਇਕ ਦੀ ਭੂਮਿਕਾ ਨਿਭਾਉਂਦਾ ਹੋ।ਕਈ ਵਾਰ ਯਾਦ ਵਿਗਿਆਨ ਅਧਿਆਪਕ ਦੇ ਸਹਿ ਸਾਥੀ ਦੀ ਭੂਮਿਕਾ ਨਿਭਾਉਂਦੇ ਨਿਭਾਉਂਦੇ ਖੁਦ ਅਧਿਆਪਕ ਬਣ ਬੈਠਦਾ ਹੈ।
ਅਧਿਆਪਨ ਦੀ ਮੁੱਢਲੀਆਂ ਜਮਾਤਾਂ ਵਿੱਚ ਜਾਣੇ ਅਣਜਾਣੇ ਯਾਦ ਵਿਗਿਆਨ ਦੀ ਵਰਤੋਂ ਨੂੰ ਸਿੱਧ ਕਰਨ ਲਈ ਨਿਮਨਲਿਖਤ ਉਦਾਹਰਣਾਂ ਦਿੱਤੀਆਂ ਜਾ ਰਹੀਆ ਹਨ।
1 . ਛੋਟੀਆਂ ਜਮਾਤਾਂ ਦੀ ਪੜ੍ਹਾਈ ਦੌਰਾਨ ਸਾਲ ਦੇ ਬਾਰਾਂ ਮਹੀਨੇ ਯਾਦ ਕਰਵਾਉਣ ਤੋਂ ਇਲਾਵਾ ਮਹੀਨੇ ਦੇ ਦਿਨਾਂ ਦੀ ਸਟੀਕ ਗਿਣਤੀ ਯਾਦ ਕਰਵਾਉਣੀ ਲਾਜ਼ਮੀ ਹੁੰਦਾ ਹੈ।ਬੇਸ਼ੱਕ ਯਾਦ ਵਿਗਿਆਨ ਸ਼ਬਦ ਦੀ ਹੋਂਦ ਨੂੰ ਕੁਝ ਕੁ ਸਮਾਂ ਹੀ ਹੋਇਆ ਹੈ ਪ੍ਰੰਤੂ ਇਸ ਦੀ ਅਣਜਾਣੀ ਵਰਤੋ ਵਜੋਂ ਅੱਜ ਵੀ ਸਾਡੀਆਂ ਬੰਦ ਮੁੱਠੀਆਂ ਮਹੀਨੇ ਦੇ ਦਿਨਾਂ ਦੀ ਸਟੀਕ ਗਿਣਤੀ ਬਿਨਾ ਯਾਦ ਕੀਤੇ ਦੱਸਦੀਆਂ ਹਨ।ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੈ ਉੱਭਰੇ ਜੋੜਾਂ ਤੇ ਆਉਣ ਆਲੇ ਮਹੀਨੇ 31 ਦਿਨਾਂ ਦੇ ਤੇ ਜੋੜਾਂ ਦੇ ਡੂੰਘ ਵਿੱਚ ਆਏ ਮਹੀਨੇ 30 ਦਿਨਾਂ ਦੇ ਤੁਸੀ ਬਿਨਾ ਦਿਮਾਗੀ ਜ਼ਹਿਮਤ ਉਠਾਏ ਦੱਸ ਦਿੰਦੇ ਹੋ।ਇਹ ਤਕਨੀਕ ਬਾਲ ਅਵਸਥਾ ਵਿੱਚ ਸਿੱਖੀ ਬੁਢਾਪੇ ਤਕ ਕੰਮ ਕਰਦੀ ਹੈ।
2 .ਗਣਿਤ ਦੇ ਅੰਗ ਐਲਜੈਬਰਾ ਵਿੱਚ ਮੁੱਢਲੀ ਕਿਰਿਆਵਾਂ ਜੋੜ,ਘਟਾਓ,ਗੁਣਾ,ਭਾਗ,ਬਰੈਕਟਾਂ ਆਦਿ ਦੀ ਤਰਤੀਬ ਵਾਰ ਵਰਤੋ ਲਈ ਕੇਵਲ BODMAS ਨੂੰ ਵਿਚਾਰਨਾ ਹੁੰਦਾ ਸੀ ਤੇ ਸੁਆਲ ਖੁਦ ਬ ਖੁਦ ਹੱਲ ਹੋ ਜਾਂਦਾ ਸੀ।
3.ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀ ਸਿਰ ਦੀਆਂ ਹੱਡੀਆਂ ਦੇ ਨਾਵਾਂ ਨੂੰ ਯਾਦ ਕਰਨ ਲਈ ਇਕ ਅੰਗ੍ਰੇਜੀ ਵਾਕ OLD PEOPLE FROM TAMILNADU EAT SMOSAS ਦੀ ਵਰਤੋ ਬਤੌਰ ਯਾਦ ਵਿਗਿਆਨ ਤਕਨੀਕ ਤਹਿਤ ਕਰਦੇ ਸਨ।ਜਿੱਥੇ ਕ੍ਰਮਵਾਰ ਅੰਗ੍ਰੇਜੀ ਸ਼ਬਦਾਂ ਦੇ ਮੁੱਢਲੇ ਅੱਖਰ ਹੱਡੀਆਂ ਦੇ ਨਾਮ ਸਮੋਈ ਬੈਠੇ ਸਨ।
O OCCIPITAL
P PARIETAL
F FRONTAL
T TEMPOROL
E ETHNOCIDE
S SPHENOID
4.ਵਿਗਿਆਨ ਵਿਸ਼ੇ ਤਹਿਤ ਸੱਤ ਰੰਗੀ ਪ੍ਰਕਾਸ਼ ਦੇ ਨਾਵਾਂ ਨੂੰ ਸਿੱਧਾ VIBGYOR ਸਮਝ ਕੇ ਸਟੀਕ ਰੰਗਾਂ ਦੇ ਨਾਮ ਦੱਸਣ ਦੀ ਖੂਬੀ ਯਾਦ ਵਿਗਿਆਨ ਦੀ ਸਮਰੱਥਾ ਬਿਆਨ ਕਰਦੀ ਹੈ ।
V VIOLET
I INDIGO
B BLUE
Y YELLOW
O ORANGE
R RED
ਉਪਰੋਕਤ ਤੋਂ ਇਲਾਵਾ ਵੀ ਕਈ ਤਰੀਕਿਆਂ ਨਾਲ ਸੱਤ ਰੰਗਾਂ ਦੇ ਨਾਮ ਸਹਿਜ ਸੁਭਾਵਿਕ ਯਾਦ ਹੋ ਜਾਂਦੇ ਹਨ।
5.ਰਸਾਇਣਕ ਵਿਗਿਆਨ ਵਿਚ periodic table ਵਿੱਚ ਗਰੁੱਪ ਦੇ ਤੱਤਾਂ ਦੇ ਨਾਮ ਵਾਕਾਂ ਅਨੁਸਾਰ ਕੁਦਰਤੀ ਰੂਪੀ ਯਾਦ ਹੋ ਜਾਂਦੇ ਹਨ।
ਪਹਿਲੇ ਗਰੁੱਪ
HYDROGEN H
LITHIUM Li
SODIUM Na
POTASSIUM K
RUBIDIUM Rb
CESIUM Cs
FRANCIUM Fr
ਨੂੰ ਯਾਦ ਕਰਨ ਲਈ ਨਿਮਨਲਿਖਤ ਵਾਕ ਦੀ ਵਰਤੋਂ ਕੀਤੀ ਜਾਂਦੀ ਹੈ।
ਹਾਏ ਲੀਨਾ ਨੇ ਕੀ ਰੱਬ ਸੇ ਫਰੈਂਡਸ਼ਿਪ
ਉਪਰੋਕਤ ਵਾਕ ਦੇ ਪਹਿਲੇ ਅੱਖਰਾਂ ਵਿੱਚ ਤੱਤ ਦਾ ਨਾਮ ਛੁਪਿਆ ਹੈ।
ਦੂਸਰਾ ਗਰੁੱਪ
beryllium (Be)
magnesium (Mg)
calcium (Ca)
strontium (Sr)
barium (Ba)
radium (Ra)
ਉਪਰੋਕਤ ਤੱਤਾਂ ਨੂੰ ਯਾਦ ਕਰਨ ਲਈ ਵਾਕ
ਬਹੁਤ ਮਗਰ ਕਾਲੇ ਸਾਰੇ ਬਾਂਦਰ ਰੌਦੇ
ਦੀ ਮਦਦ ਲਈ ਜਾ ਸਕਦੀ ਹੈ।
ਯਾਦ ਵਿਗਿਆਨ ਦੇ ਹੱਕ ਵਿੱਚ ਬੇਅੰਤ ਉਦਾਹਰਣਾਂ ਹਨ ਪਰ ਜੇਕਰ ਜਿਕਰ ਕਰਦੇ ਰਹੇ ਹਾਂ ਲੇਖ ਕਾਫੀ ਲੰਮਾ ਹੋ ਜਾਣਾ ਹੈ।ਅੰਤ ਵਿੱਚ ਮੈਂ ਇਹੀ ਲਿਖਣਾ ਚਾਹੁੰਦਾ ਹਾਂ ਕਿ ਇਨਸਾਨੀ ਦਿਮਾਗ ਹਰ ਕਾਰਜ ਕਰਨ ਦੇ ਯੋਗ ਹੈ ਲੋੜ ਹੈ ਬਸ ਇਸ ਨੂੰ ਬੇਹਿਸਾਬੀ ਸ਼ਕਤੀ ਨੂੰ ਤਰਾਸ਼ ਕੇ ਸਕਰਾਤਮਕ ਕਾਰਜਾਂ ਲਈ ਵਰਤਣ ਦੀ।
ਅਧਿਆਪਨ ਦੇ ਖੇਤਰ ਵਿੱਚ ਫਲੈਸ਼ ਕਾਰਡ ,ਮਣਕਿਆਂ ਵਾਲੀ ਮਾਲਾ , ਰੰਗ ਬਿਰੰਗੇ ਚਿੱਤਰ ,ਤਸਵੀਰਾਂ ,ਪਦਾਰਥ,ਵਾਕ ,
ਕਹਾਣੀਆਂ ਭਾਵ ਕੋਈ ਵੀ ਸ਼ੈਅ ਜੋ ਵਿਦਿਆਰਥੀਆਂ ਦੀ ਸਿੱਖਣ ਖੂਬੀ ਨੂੰ ਬਲ ਦੇਵੇ ਤੇ ਸਿਖਾਉਣ ਖੂਬੀ ਨੂੰ ਉਤਸ਼ਾਹ ਦੀ ਵਰਤੋਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨਾ ਚਾਹੀਦਾ ਹੈ।ਆਉਣ ਵਾਲੇ ਭਵਿੱਖ ਵਿੱਚ ਰੱਟੇ ਮਾਰ ਕੇ ਯਾਦ ਕੀਤੇ ਇਹ ਮੰਨ ਕੇ ਚੱਲਣਾ ਪੈਣਾ ਕਿ ਦੁਨਿਆਵੀ ਗਿਆਨ ਨੂੰ ਸਮੇਂ ਨਾਲ ਖੋਰਾ ਲੱਗਣਾ ਜੇਕਰ ਸੰਭਵ ਹੈ ਤਾਂ CORRELATION ਸੰਬੰਧ ਤਕਨੀਕ ਨਾਲ ਗਿਆਨ ਨੂੰ ਖੋਰਾ ਲੱਗਣ ਦੀ ਕਿਰਿਆ ਨੂੰ ਧੀਮਾ ਕਰਨਾ ਯਾਦ ਵਿਗਿਆਨ MNEMONICS ਨੂੰ ਹਥਿਆਰ ਵਾਂਗ ਵਰਤਣਾ ਪੈਣਾ।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ (ਗਣਿਤ)
ਐਮ.ਏ (ਅੰਗ੍ਰੇਜੀ )
ਐਮ.ਏ (ਪੰਜਾਬੀ)
ਐਮ. ਏ ( ਧਾਰਮਿਕ ਸਿੱਖਿਆ)
ਕਿੱਤਾ ਅਧਿਆਪਨ।
ਸ੍ਰੀ ਅੰਮ੍ਰਿਤਸਰ ਸਾਹਿਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj