ਵਿਦੇਸ਼ ਵਿੱਚ ਬੈਠ ਕੇ ਨੰਬਰਦਾਰਾਂ ਦਾ ਘਾਣ ਨਾ ਕਰੇ ਬਰਖਾਸਤ ਕੀਤਾ ਸੂਬਾ ਪ੍ਰਧਾਨ ਸਮਰਾ – ਸੂਬਾ ਸਕੱਤਰ ਧਰਮਿੰਦਰ ਸਿੰਘ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਹੈੱਡ ਆਫ਼ਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਸ. ਬਲਜਿੰਦਰ ਸਿੰਘ ਕਿੱਲੀ ਆਪਣੀ ਸੂਬਾ ਕਮੇਟੀ ਜਿਨ੍ਹਾਂ ਵਿੱਚ ਸਕੱਤਰ ਜਨਰਲ ਧਰਮਿੰਦਰ ਖੱਟਰਾਂ, ਖ਼ਜਾਨਚੀ ਹਰਨੇਕ ਸਿੰਘ ਜੀਦਾ, ਸੀ.ਮੀਤ ਪ੍ਰਧਾਨ ਸੇਵਕ ਸਿੰਘ ਲਾਲੀ ਹਾਜ਼ਿਰ ਹੋਏ। ਹਾਜ਼ਰੀਨ ਨੰਬਰਦਾਰ ਸਾਹਿਬਾਨਾਂ ਨੇ ਉਹਨਾਂ ਦਾ ਢੋਲ ਦੀ ਥਾਪ ਤੇ ਗੱਲ ਵਿੱਚ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਅਤੇ ਏਡਜ਼ ਦੀ ਲਾ-ਇਲਾਜ਼ ਬਿਮਾਰੀ ਖਿਲਾਫ਼ ਗ਼ੁਬਾਰੇ ਛੱਡਕੇ ਲੋਕਾਈ ਨੂੰ ਸਾਵਧਾਨ ਰਹਿਣ ਦਾ ਹੋਕਾ ਦਿੱਤਾ।
ਸੂਬਾ ਪ੍ਰਧਾਨ ਕਿੱਲੀ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਨੂਰਮਹਿਲ ਦੇ ਬੀਤੇ ਦੋ ਦਹਾਕਿਆਂ ਦੇ ਕਰੀਬ ਨਿਰਮਾਣ ਅਧੀਨ ਸਰਕਾਰੀ ਸਕੂਲ ਦੀ ਸਮੱਸਿਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਕਸਰ ਗਰੀਬ ਬੱਚੇ ਹੀ ਪੜ੍ਹਨ ਆਉਂਦੇ ਹਨ, ਲੋਕਾਂ ਦੇ 57 ਲੱਖ ਰੁਪਏ ਬਿਲਡਿੰਗ ਦੇ ਰੂਪ ਵਿੱਚ ਇੱਕ ਦਹਾਕੇ ਤੋਂ ਛੱਪੜ ਵਿੱਚ ਉੱਜੜੇ ਪਏ ਹਨ, ਬਿਲਡਿੰਗ ਖੰਡਰ ਬਣ ਰਹੀ ਹੈ ਪਰ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ 8 ਮਹੀਨਿਆਂ ਵਿੱਚ ਕੋਈ ਯੋਗ ਉਪਰਾਲਾ ਨਹੀਂ ਕਰ ਸਕੀ, ਇਸ ਕਾਰਣ ਉਹ ਇਲਾਕੇ ਵਿੱਚ ਆਪਣੀ ਸਾਖ ਤਾਂ ਵਿਗਾੜ ਹੀ ਰਹੇ ਹਨ ਉਹ ਆਪਣੇ ਹੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਉੱਚ ਪੱਧਰੀ ਸਿੱਖਿਆ ਦੇ ਏਜੰਡੇ ਦੇ ਅਕਸ ਨੂੰ ਵੀ ਚੌਖੀ ਢਾਹ ਲਗਾ ਰਹੇ ਹਨ। ਲੋਕਾਂ ਵਿਚ ਰੋਸ ਵੱਧ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਜੇਕਰ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸ਼ਹੀਦ ਭਗਤ ਸਿੰਘ ਵਰਗੇ ਉੱਚੇ ਸੁੱਚੇ ਆਦਰਸ਼ਾਂ ਵਾਲਿਆਂ ਦੀਆਂ ਫੋਟੋ ਆਪਣੇ ਦਫ਼ਤਰਾਂ ਵਿੱਚ ਲਗਾ ਸਕਦੇ ਹਨ ਫਿਰ ਉਹਨਾਂ ਦੇ ਦਰਸਾਏ ਮਾਰਗ ‘ਤੇ ਵੀ ਚੱਲਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਜੇਕਰ ਯੂਨੀਅਨ ਦੀ ਬੇਨਤੀ ਨੂੰ ਅਣਗੌਲਿਆ ਕੀਤਾ ਤਾਂ ਦਸੰਬਰ ਦੇ ਅਖੀਰਲੇ ਦਿਨਾਂ ਵਿੱਚ ਯੂਨੀਅਨ ਵੱਲੋਂ ਸਖ਼ਤ ਕਦਮ ਉਠਾਇਆ ਜਾਵੇਗਾ।
ਸੂਬਾ ਪ੍ਰਧਾਨ ਨੇ ਹਲਕਾ ਵਿਧਾਇਕ ਨੂੰ ਕਿਹਾ ਤੁਸੀਂ ਗਰੀਬ ਬੱਚਿਆਂ ਦਾ ਸਕੂਲ ਬਣਵਾਓ, ਨੰਬਰਦਾਰਾਂ ਦੀਆਂ ਸਿਰਮੌਰ ਮੰਗਾਂ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਮੰਨਵਾ ਲਵਾਂਗੇ। ਉਹਨਾਂ ਕਿਹਾ ਅਸੀਂ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਂਗੇ, ਨੰਬਰਦਾਰੀ ਜੱਦੀ ਪੁਸ਼ਤੀ ਦਾ ਹੱਲ ਅਤੇ ਮਾਣ ਭੱਤਾ 5000/- ਪ੍ਰਤੀ ਮਹੀਨਾ ਜ਼ਰੂਰ ਕਰਵਾਵਾਂਗੇ।ਇਸ ਮੌਕੇ ਸੂਬਾ ਸਕੱਤਰ ਧਰਮਿੰਦਰ ਸਿੰਘ ਖੱਟਰਾਂ ਨੇ ਕਿਹਾ ਕਿ ਯੂਨੀਅਨ 643 ਵੱਲੋਂ ਬਰਖ਼ਾਸਤ ਕੀਤਾ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਿਦੇਸ਼ ਵਿੱਚ ਬੈਠ ਕੇ ਨੰਬਰਦਾਰਾਂ ਦੇ ਹਿੱਤਾਂ ਨੂੰ ਢਾਹ ਲਾ ਰਿਹਾ ਹੈ ਜੋਕਿ ਅਤਿ ਨਿੰਦਰਯੋਗ ਹੈ, ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਨੰਬਰਦਾਰਾਂ ਦੇ ਹਿੱਤਾਂ ਦੀ ਪ੍ਰਵਾਹ ਹੈ ਤਾਂ ਉਹ ਵਿਦੇਸ਼ ਵਿੱਚ ਨਹੀਂ ਪੰਜਾਬ ‘ਚ ਰਹਿ ਕੇ ਸੇਵਾ ਨਿਭਾਉਣ। ਆਖਿਰ ਵਿੱਚ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਸਕੂਲ ਦੀ ਇਮਾਰਤ ‘ਤੇ ਫਲੈਕਸ ਲਗਾਈ ਅਤੇ ਲਿਖਿਆ ਕਿ “ਜਦ ਭਗਵੰਤ ਮਾਨ ਸਰਕਾਰ ਦਾ ਚੰਗੀ ਸਿਹਤ ਅਤੇ ਉੱਚ ਪੱਧਰੀ ਸਿੱਖਿਆ ਹੈ ਪ੍ਰਮੁੱਖ ਏਜੰਡਾ ਫ਼ਿਰ ਨੂਰਮਹਿਲ ਦੇ ਗਰੀਬ ਬੱਚੇ, ਕਿਉਂ ਹਨ ਹਤਾਸ਼ ਅਤੇ ਸ਼ਰਮਿੰਦਾ ।
ਇਸ ਮੌਕੇ ਮਹਿਲਾ ਨੰਬਰਦਾਰ ਫਿਲੌਰ ਬਲਵਿੰਦਰ ਕੌਰ, ਦਲਜੀਤ ਕੌਰ ਜੰਡਿਆਲਾ, ਜ਼ਿਲ੍ਹਾ ਲੁਧਿਆਣਾ ਤੋਂ ਹਰਮਿੰਦਰ ਸਿੰਘ ਹਵਾਸ, ਨਰਪਿੰਦਰ ਸਿੰਘ ਰੰਗੀਆਂ, ਹਰਸਿਮਰਨ ਸਿੰਘ ਖਾਲਸਾ, ਜ਼ਿਲ੍ਹਾ ਬਠਿੰਡਾ ਤੋਂ ਭੁਪਿੰਦਰ ਸਿੰਘ ਜੀਦਾ, ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਬੁਰਜ ਕੇਲਾ, ਕੈਸ਼ੀਅਰ ਰਾਮ ਦਾਸ ਬਾਲੂ, ਪੀ.ਆਰ.ਓ ਜਗਨ ਨਾਥ ਚਾਹਲ, ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਜਗੀਰ, ਡਾਇਰੈਕਟਰ ਗੁਰਮੇਲ ਚੰਦ ਮੱਟੂ, ਸਲਾਹਕਾਰ ਜਸਵੰਤ ਸਿੰਘ ਜੰਡਿਆਲਾ, ਮਹਿੰਦਰ ਸਿੰਘ ਨਾਹਲ, ਗੁਰਪਾਲ ਸਿੰਘ ਸੈਦੋਵਾਲ, ਦਲਜੀਤ ਸਿੰਘ ਭੱਲੋਵਾਲ, ਭਜਨ ਲਾਲ ਪੱਬਵਾਂ, ਬੱਗੜ ਰਾਮ ਬਿਲਗਾ, ਆਤਮਾ ਰਾਮ ਭੰਡਾਲ ਬੂਟਾ, ਕਸ਼ਮੀਰੀ ਲਾਲ ਤਲਵਣ, ਤੇਜਾ ਸਿੰਘ ਬਿਲਗਾ, ਦਿਲਾਵਰ ਸਿੰਘ ਗੁਮਟਾਲੀ, ਹਰਭਜਨ ਸਿੰਘ ਭੰਡਾਲ ਬੂਟਾ, ਬਲਰਾਜ ਸਿੰਘ ਪੱਬਵਾ, ਬੂਟਾ ਰਾਮ ਚੀਮਾਂ ਕਲਾਂ, ਪ੍ਰੇਮ ਚੰਦ ਮੁਆਈ, ਬੂਟਾ ਸਿੰਘ ਤਲਵਣ, ਆਤਮਾ ਰਾਮ ਭੰਡਾਲ ਬੂਟਾ, ਹਰਪਾਲ ਸਿੰਘ ਪੁਆਦੜਾ, ਗੁਰਦੇਵ ਸਿੰਘ ਨਾਗਰਾ, ਲਖਬੀਰ ਸਿੰਘ ਅਜਤਾਨੀ, ਮੋਹਨ ਲਾਲ, ਗੁਰਮੇਲ ਚੰਦ ਭੰਗਾਲਾ, ਸੀਤਲ ਦਾਸ ਰਾਜੋਵਾਲ, ਸ਼ਰਧਾ ਰਾਮ ਲਖਨਪਾਲ, ਪਰਮਜੀਤ ਸਿੰਘ ਬਿਲਗਾ, ਜੀਤ ਰਾਮ ਸ਼ਾਮਪੁਰ, ਸੰਤੋਖ ਸਿੰਘ ਬਿਲਗਾ, ਰਣਜੀਤ ਸਿੰਘ ਕਾਦੀਆਂ, ਗੁਰਨਾਮ ਚੰਦ ਉਮਰਪੁਰ, ਜਸਵਿੰਦਰ ਸਿੰਘ, ਹਰਬਲਜੀਤ ਸਿੰਘ ਲੱਧੜ ਕਲਾਂ, ਸਮਾਜ ਸੇਵੀ ਸੀਤਾ ਰਾਮ ਸੋਖਲ ਨੂਰਮਹਿਲ, ਬਲਬੀਰ ਸੋਂਧੀ, ਲਾਇਨ ਰੋਹਿਤ ਸੰਧੂ ਤੋਂ ਇਲਾਵਾ ਹੋਰ ਨੰਬਰਦਾਰ ਹਾਜ਼ਰ ਹੋਏ ਜਿਨ੍ਹਾਂ ਜਲਦੀ ਸਕੂਲ ਬਣਨ ਲਈ ਅਰਦਾਸ ਕੀਤੀ ਤਾਂਕਿ ਨੂਰਮਹਿਲ ਦਾ ਨਾਮ ਰੋਸ਼ਨ ਹੋ ਸਕੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly