ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਮਾਨ ਵੀ ਵਿਸ਼ੇਸ਼ ਤੌਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ
ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਧਾਨ ਸਭਾ ਹਲਕਾ ਬਲਾਚੌਰ ਦੇ ਵਿਧਾਇਕਾ ਸ਼ੰਤੋਸ ਕਟਾਰੀਆ ਦੇ ਛੋਟੇ ਭਰਾ ਕੇਸ਼ਵ ਮੀਲੂ ਉਰਫ਼ ਸੋਨੂੰ ਕੈਨੇਡਾ, ਜੋ ਕਿ ਬੀਤੀ 3 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਪਿੰਡ ਚਾਂਦਪੁਰ ਰੁੜਕੀ ਵਿਚ ਧੰਨ ਧੰਨ ਬਾਬਾ ਗੁਰਦਿੱਤਾ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੋਕੇ ਭਾਈ ਸਤਨਾਮ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਟਾਰੀਆ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਮਾਨ ਵੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਨੌਜਵਾਨ ਸੋਨੂੰ ਦੇ ਅਚਨਚੇਤ ਇਸ ਦੁਨੀਆ ਵਿਚੋਂ ਚਲੇ ਜਾਣ ਦੀ ਦਰਦ ਵਿਛੋੜੇ ਦੀ ਪੀੜ ਬਹੁਤ ਹੀ ਡੂੰਘੀ ਹੈ। ਉਨ੍ਹਾਂ ਕਿਹਾ ਕਿ ਸੋਨੂੰ ਚੌਧਰੀ ਆਪਣੇ ਪਰਿਵਾਰ ਦਾ ਹੀ ਚਿਰਾਗ ਨਹੀਂ, ਸਗੋਂ ਕਈ ਪਰਿਵਾਰਾ ਦਾ ਚਿਰਾਗ ਸੀ। ਉਨ੍ਹਾਂ ਕਿਹਾ ਕਿ ਸੋਨੂੰ ਚੌਧਰੀ ਨੇ ਪੰਜਾਬ ਵਿਚ ਹੀ ਨਹੀਂ, ਸਗੋਂ ਕੈਨੇਡਾ ਦੇ ਵਿਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਸੀ। ਇਸ ਮੋਕੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਸੋਨੂੰ ਚੌਧਰੀ ਦਾ ਨੋਜਵਾਨਾਂ ਦੇ ਨਾਲ ਜ਼ਿਆਦਾ ਸਬੰਧ ਪਿਆਰ ਤੇ ਖੇਡਾਂ ਦੇ ਨਾਲ ਜ਼ਿਆਦਾ ਸਬੰਧ ਹੋਣ ਦੇ ਨਾਤੇ ਉਨ੍ਹਾਂ ਦੇ ਪਿੰਡ ਚਾਂਦਪੁਰ ਰੁੜਕੀ ਵਿਖੇ ਉਨ੍ਹਾਂ ਦੇ ਨਾਮ ਦਾ ਖੇਡ ਸਟੇਡੀਅਮ ਬਣਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰ ਪਾਲ ਸਿੰਘ, ਵਿਧਾਇਕ ਰੋਪੜ ਦਿਨੇਸ਼ ਚੱਢਾ, ਵਿਧਾਇਕ ਹੁਸ਼ਿਆਰਪੁਰ ਤੇ ਸਾਬਕਾ ਮੰਤਰੀ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਨਵਾਂਸ਼ਹਿਰ ਨਛੱਤਰਪਾਲ, ਚੈਅਰਮੈਨ ਜਸਬੀਰ ਸਿੰਘ ਗੜ੍ਹੀ, ਐਸ. ਐਸ. ਪੀ ਡਾ. ਮਹਿਤਾਬ ਸਿੰਘ, ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਉਪ ਚੇਅਰਮੈਨ ਲਲਿਤ ਮੋਹਨ ਪਾਠਕ ਬੱਲੂ, ਪੰਜਾਬ ਜਲ ਸਰੋਤ ਤੇ ਵਿਕਾਸ ਨਿਗਮ ਦੇ ਉਪ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਚੈਅਰਮੈਨ ਸਤਨਾਮ ਜਲਾਲਪੁਰ, ਚੈਅਰਮੈਨ ਡਾ. ਹਰਮਿੰਦਰ ਸਿੰਘ ਬਖਸ਼ੀ, ਚੈਅਰਮੈਨ ਸਤਨਾਮ ਸਿੰਘ ਜਲਵਾਹਾ, ਆਪ ਆਗੂ ਅਸ਼ੋਕ ਕਟਾਰੀਆ, ਸਾਬਕਾ ਵਿਧਾਇਕ ਦਲਬੀਰ ਗੋਲਡੀ ਧੂਰੀ,ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕ ਅੰਗਦ ਸਿੰਘ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਚੇਅਰਮੈਨ ਗਗਨ ਅਗਨੀਹੋਤਰੀ, ਚੇਅਰਮੈਨ ਬਲਬੀਰ ਕਰਨਾਣਾ, ਸਾਬਕਾ ਚੈਅਰਮੈਨ ਹਰਮੇਸ਼ ਲਾਲ ਦਸਗਰਾਂਈਂ, ਕਾਮਰੇਡ ਮਹਾਂ ਸਿੰਘ ਰੌੜੀ, ਕਾਮਰੇਡ ਪਰਮਿੰਦਰ ਮੇਨਕਾ, ਕਿਸਾਨ ਆਗੂ ਲੱਖਾ ਸਧਾਣਾ, ਏ. ਡੀ. ਸੀ ਰਾਜੀਵ ਵਰਮਾ, ਐਸ. ਡੀ. ਐਮ ਬਲਾਚੌਰ ਰਵਿੰਦਰ ਬਾਂਸਲ, ਆਪ ਆਗੂ ਬਲਜੀਤ ਸਿੰਘ ਭਾਰਾਪੁਰ, ਸਾਬਕਾ ਚੈਅਰਮੈਨ ਹਰਬੰਸ ਲਾਲ ਸੈਦਪੁਰ, ਪ੍ਰੇਮ ਚੰਦ ਭੀਮਾ, ਰਸ਼ਪਾਲ ਸਿੰਘ ਮੰਡੇਰ, ਭਾਜਪਾ ਆਗੂ ਸੰਦੀਪ ਭਾਟੀਆ ਆਦੋਆਣਾ, ਚੈਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨੋਵਾਲ, ਡੀ. ਐਸ. ਪੀ ਸ਼ਾਮ ਸੁੰਦਰ ਬਲਾਚੌਰ, ਡੀ.ਪੀ.ਆਰ.ਓ ਹਰਦੇਵ ਸਿੰਘ ਆਸੀ, ਭਾਜਪਾ ਆਗੂ ਸੰਜੀਵ ਪਿੰਟੂ ਬਲਾਚੌਰ, ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ,ਆਪ ਆਗੂ ਬ੍ਰਿਗੇਡੀਅਰ ਰਾਜ ਕੁਮਾਰ, ਅਸ਼ੋਕ ਕੁਮਾਰ ਨਾਨੋਵਾਲ, ਰਣਵੀਰ ਸੈਕਟਰੀ ਜੱਟਪੁਰ,ਸਾਬਕਾ ਪ੍ਰਧਾਨ ਟਿੰਕੂ ਘਈ,ਸਾਬਕਾ ਚੈਅਰਮੈਨ ਅਸ਼ੋਕ ਕਰੀਮਪੁਰਧਿਆਨੀ,ਬਾਬੂ ਤੀਰਥ ਨਾਨੋਵਾਲ,ਬਲਦੇਵ ਰਾਜ ਖੇਪੜ,ਸਾਬਕਾ ਸੰਮਤੀ ਮੈਂਬਰ ਗੁਰਚਰਨ ਚੇਚੀ ਚੰਦਿਆਣੀ, ਮੌਂਟੀ ਸੰਧੂ ਧੂਰੀ,ਸਰਪੰਚ ਇਕਬਾਲ ਧੂਰੀ, ਅੱਛਰਾ ਆਸਟ੍ਰੇਲੀਆ,ਪਵਨ ਕੁਮਾਰ ਪੱਪੂ ਉਧਨੋਵਾਲ, ਠੇਕੇਦਾਰ ਰੋਸ਼ਨ ਲਾਲ ਸਮਾਣਾ, ਸੁਰਜੀਤ ਕੋਹਲੀ ਠੇਕੇਦਾਰ, ਵਿਨੇ ਕੁਮਾਰ, ਕਾਂਗਰਸ ਆਗੂ ਅਸ਼ੋਕ ਬਾਠ ਕਰੀਮਪੁਰਚਾਹਵਾਲਾ,ਹਰਮੇਸ਼ ਲਾਲ ਚੂਹੜਪੁਰ,ਵਿਜੇ ਉਧਨੋਵਾਲ ਬਲਾਚੌਰ ਪ੍ਰੈੱਸ ਕਲੱਬ ਸਰਪ੍ਰਸਤ,ਪ੍ਰਧਾਨ ਲਾਡੀ ਰਾਣਾ ਪਰਮਜੀਤ ਪੰਮਾ, ਪ੍ਰਧਾਨ ਗੁਰਦੁਆਰਾ ਹਰਮਿੰਦਰ ਸਿੰਘ,ਚਾਨਣ ਰਾਮ ਪਟਵਾਰੀ, ਰਾਮਪਾਲ ਪਟਵਾਰੀ, ਹਰਜਿੰਦਰ ਜਿੰਦੀ, ਸੁਦੇਸ਼ ਕਟਾਰੀਆ ਕਾਲਾ, ਦਿਨੇਸ਼ ਕਟਾਰੀਆ ਡਿੰਪੀ, ਕਰਨਵੀਰ ਕਟਾਰੀਆ ਭਾਣਜਾ, ਕੁਨਾਲ ਕਟਾਰੀਆ, ਰਾਧੇਸ਼ਾਮ ਬਾਲਚੌਰ, ਸੁਰਿੰਦਰ ਕੁਮਾਰ ਚੂਹੜ੍ਹਪੁਰ, ਠੇਕੇਦਾਰ ਰਾਕੇਸ਼ ਭਾਟੀਆ ਗੋਲੂਮਾਜਰਾ,ਪਵਨ ਕੁਮਾਰ ਸੰਡੇਵਾਲ,ਸਰਪੰਚ ਜਤਿੰਦਰ ਜਿੰਦੂ, ਵੱਖ- ਵੱਖ ਪਿੰਡਾਂ ਦੇ ਪੰਚ-ਸਰਪੰਚ, ਰਾਜਨੀਤਕ ਆਗੂ ਤੇ ਸਮਾਜ ਸੇਵੀਆਂ ਵੱਲੋਂ ਸੋਨੂੰ ਚੋਧਰੀ ਦੀ ਅੰਤਿਮ ਅਰਦਾਸ ਮੌਕੇ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪਰਿਵਾਰ ਵੱਲੋਂ ਵਿਧਾਇਕਾ ਸ਼ੰਤੋਸ ਕਟਾਰੀਆ ਵੱਲੋਂ ਉਨ੍ਹਾਂ ਦੇ ਨਾਲ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਣ ਲਈ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj