ਵਿਧਾਇਕ ਸੰਗੋਵਾਲ ਨੇ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ ਚੈੱਕ ਵੰਡੇ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਤਾਂ ਜੋ ਪੰਜਾਬ ਦੇ ਹਰੇਕ ਵਰਗ ਦੇ ਲੋਕ ਇਨ੍ਹਾਂ ਸਹੂਲਤਾਂ ਦਾ ਲਾਹਾ ਲੈ ਕੇ ਆਪਣਾ ਜੀਵਨ ਸਹੀ ਢੰਗ ਨਾਲ ਬਤੀਤ ਕਰ ਸਕਣ। ਇਹ ਵਿਚਾਰ ਹਲਕਾ ਗਿੱਲ ਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੱਚੇ ਮਕਾਨਾਂ ਨੂੰ ਪੱਕਾ ਬਣਾਉਣ ਲਈ ਚੈੱਕ ਦੇਣ ਸਮੇਂ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ‌੍ਹਾਂ ਕਿਹਾ ਕਿ ਹਲਕਾ ਗਿੱਲ ਅੰਦਰ ਜਿਨ੍ਹਾਂ ਪਰਿਵਾਰਾਂ ਦੇ ਟੁੱਟੇ ਹੋਏ ਘਰ ਜਾਂ ਛੱਤ ਹੈ ਉਹਨਾਂ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਜਾਵੇਗਾ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਮਾਨ ਸਰਕਾਰ ਹਰ ਵਰਗ ਦੀ ਸਰਕਾਰ ਹੈ। ਹਮ ਸਭ ਤੁਹਾਡੇ ਦੁੱਖ ਸੁੱਖ ਵੰਡਦੇ ਹਾਂ। ਉਹਨਾਂ ਉੱਥੇ ਮੌਜੂਦ ਮਹਿਲਾਵਾਂ ਨੂੰ ਕਿਹਾ ਕਿ ਉਹ ਘਰ ਸੰਭਾਲਦੀਆਂ ਹਨ ਉਹਨਾਂ ਨੂੰ ਘਰ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਪਤਾ ਹੁੰਦਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਬਾਲਿਆਂ ਵਾਲੀਆਂ ਛੱਤਾਂ ਨੇ ਜਾਂ ਡਿੱਗਣ ਵਾਲੀਆਂ ਨੇ ਉਹਨਾਂ ਨੂੰ ਮਾਨ ਸਰਕਾਰ ਪੱਕੇ ਘਰ ਬਣਾ ਕੇ ਦੇਵੇਗੀ। ਇਸ ਮੌਕੇ ਜਸਵਿੰਦਰ ਸਿੰਘ ਜੱਸੀ ਪੀ ਏ, ਦਵਿੰਦਰਪਾਲ ਸਿੰਘ ਲਾਡੀ, ਬਲਰਾਜ ਸਿੰਘ ਸੋਨੂ ਗਿੱਲ ਮੀਡੀਆ ਇੰਚਾਰਜ, ਸਾਹਿਬਜੀਤ ਸਿੰਘ ਸਾਬੀ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਲੱਖਾ ਦਾਦ ਬਲਾਕ ਪ੍ਰਧਾਨ, ਜੱਗੀ ਦਿਉਲ ਗੁਰਮ ਬਲਾਕ ਪ੍ਰਧਾਨ, ਅਮਰਿੰਦਰ ਸਿੰਘ ਬੁਲਾਰਾ, ਰਵੀ ਝੱਮਟ,ਜੁਝਾਰ ਸਿੰਘ ਦਾਦ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY=20/09/2024
Next articleਬੇਟੀਆ ਨਾਲ ਚੱਲਦਾ ਹੈ ਸਮਾਜ, ਬੇਟੀਆਂ ਪ੍ਰਤੀ ਸੋਚ ਬਦਲਣ ਦੀ ਜ਼ਰੂਰਤ – ਡਾ: ਰਾਜ ਕੁਮਾਰ ਚੱਬੇਵਾਲ