ਪੈਨਸ਼ਨ ਦੁੱਗਣੀ ਕਰਨਾ ਪੰਜਾਬ ਸਰਕਾਰ ਦਾ ਇਤਿਹਾਸਕ ਕਦਮ–ਚੀਮਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਬ ਤਹਿਸੀਲ ਤਲਵੰਡੀ ਚੌਧਰੀਆਂ ਵਿਖੇ ਪਹਿਲੀ ਜੁਲਾਈ ਤੋਂ ਪੈਨਸ਼ਨ ਦੁੱਗਣੀ ਹੋਣ ਪਿਛੋਂ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇ ਚੈਕ ਵੰਡਣ ਮੌਕੇ ਬੋਲਦਿਆਂ ਸ. ਚੀਮਾ ਨੇ ਕਿਹਾ ਕਿ ਬੁਢਾਪਾ ਪੈਨਸ਼ਨ, ਵਿਧਵਾ , ਅੰਗਰੀਣਾਂ ਤੇ ਆਸ਼ਰਿਤਾਂ ਦੀ ਮਹੀਨਾਵਾਰ ਪੈਨਸ਼ਨ 750 ਰੁਪੈ ਤੋਂ ਵਧਾਕੇ 1500 ਰੁਪੈ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੈਨਸ਼ਨ ਦੁੱਗਣੀ ਕਰਨ ਨਾਲ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਸਨਮਾਨਪੂਰਵਕ ਤਰੀਕੇ ਨਾਲ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਦਾ ਯਤਨ ਹੈ।
ਉਨ੍ਹਾਂ ਕਿਹਾ ਕਿ ਕਪੂਰਥਲਾ ਜਿਲ੍ਹੇ ਅੰਦਰ ਹੀ ਪੈਨਸ਼ਨ ਦੁੱਗਣੀ ਹੋਣ ਨਾਲ 70 ਹਜ਼ਾਰ ਦੇ ਕਰੀਬ ਪੈਨਸ਼ਨ ਧਾਰਕਾਂ ਨੂੰ ਹਰ ਮਹੀਨੇ 5 ਕਰੋੜ 60 ਲੱਖ ਰੁਪੈ ਪਹਿਲਾਂ ਨਾਲੋਂ ਜਿਆਦਾ ਮਿਲਣਗੇ।ਉਨ੍ਹਾਂ ਦੱਸਿਆ ਕਿ ਸਾਲ 1964 ਵਿੱਚ ਬੁਢਾਪਾ ਪੈਨਸ਼ਨ ਦੀ ਸੁਰੂਆਤ 15 ਰੁਪਏ ਪ੍ਰਤੀ ਮਹੀਨਾ ਨਾਲ ਕੀਤੀ ਗਈ ਸੀ, ਜਿਸਨੂੰ ਸਾਲ 2006 ਵਿੱਚ ਕਾਂਗਰਸ ਸਰਕਾਰ ਨੇ 250 ਰੁਪਏ ਪ੍ਰਤੀ ਮਹੀਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਹੀ ਸਾਲ 2017 ਵਿੱਚ ਇਸਨੂੰ 500 ਰੁਪੈ ਤੋਂ 750/- ਰੁਪਏ ਪ੍ਰਤੀ ਮਹੀਨਾ ਤੇ ਹੁਣ 1500 ਰੁਪੈ ਕੀਤਾ ਗਿਆ ਹੈ।
ਇਸ ਮੌਕੇ ਵੱਡੀ ਗਿਣਤੀ ਵਿਚ ਪੈਨਸ਼ਨ ਧਾਰਕਾਂ ਨੂੰ ਵਧੀ ਪੈਨਸ਼ਨ ਦੇ ਚੈਕ ਵੰਡੇ ਗਏ। ਇਸ ਮੌਕੇ ਐਸ.ਡੀ.ਐਮ. ਰਣਜੀਤ ਸਿੰਘ, ਸੀ.ਡੀ.ਪੀ.ਓ. ਰਾਜੀਵ ਢੱਡਾ, ਜਸਪਾਲ ਸਿੰਘ ਚੇਅਰਮੈਨ ਕੰਬੋਜ ਭਲਾਈ ਬੋਰਡ, ਨਗਰ ਕੌਸਲ ਦੇ ਪ੍ਰਧਾਨ ਦੀਪਕ ਧੀਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇਜਵੰਤ ਸਿੰਘ, ਰਾਕੇਸ਼ ਕੁਮਾਰ ਰੌਕੀ ਵਾਇਸ ਚੇਅਰਮੈਨ, ਸਰਪੰਚ ਬਖਸ਼ੀਸ਼ ਸਿੰਘ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly